ਰੱਖਿਆ ਮੰਤਰੀ ਸੀਤਾਰਮਣ 5 ਦਿਨੀਂ ਦੌਰੇ 'ਤੇ ਪੁੱਜੀ ਅਮਰੀਕਾ

12/03/2018 10:42:45 AM

ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ)— ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਆਪਣੇ 5 ਦਿਨੀਂ ਦੌਰੇ 'ਤੇ ਅੱਜ (3 ਦਸੰਬਰ) ਅਮਰੀਕਾ ਪਹੁੰਚ ਗਈ ਹੈ। ਇੱਥੇ ਉਹ ਪੇਂਟਾਗਨ ਵਿਚ ਅਮਰੀਕੀ ਰੱਖਿਆ ਸਕੱਤਰ ਜੇਮਜ਼ ਐੱਨ. ਮੈਟਿਸ ਨਾਲ ਦੋ-ਪੱਖੀ ਬੈਠਕ ਕਰੇਗੀ। ਇਸ ਬੈਠਕ ਤੋਂ ਪਹਿਲਾਂ ਉਹ ਰਾਸ਼ਟਰੀ ਕਬਰਸਤਾਨ ਵਿਚ ਸ਼ਰਧਾਂਜਲੀ ਭੇਂਟ ਕਰੇਗੀ। ਭਾਰਤ ਅਤੇ ਅਮਰੀਕਾ ਦੇ ਰੱਖਿਆ ਸੰਬੰਧਾਂ ਨੂੰ ਡੂੰਘਾਈ ਦੇਣ ਵਾਲੇ ਫੈਸਲਿਆਂ 'ਤੇ ਚਰਚਾ ਕਰਨ ਅਤੇ ਅਮਰੀਕਾ ਵੱਲੋਂ ਲਗਾਏ ਜਾਣ ਵਾਲੀਆਂ ਕੈਟਸਾ ਪਾਬੰਦੀਆਂ 'ਤੇ ਗੱਲਬਾਤ ਕਰਨ ਲਈ ਸੀਤਾਰਮਣ ਵਾਸ਼ਿੰਗਟਨ ਪਹੁੰਚੀ ਹੈ। 

 

ਅਮਰੀਕੀ ਰੱਖਿਆ ਮੰਤਰੀ ਜੇਮਜ਼ ਮੈਟਿਸ ਦੇ ਸੱਦੇ 'ਤੇ ਦੋ-ਪੱਖੀ ਰੱਖਿਆ ਸੰਬੰਧਾਂ ਨੂੰ ਮਜ਼ਬੂਤੀ ਦੇਣ ਲਈ ਸੀਤਾਰਮਣ ਅਮਰੀਕੀ ਦੌਰੇ 'ਤੇ ਹਨ। ਰੱਖਿਆ ਮੰਤਰੀ ਦਾ ਇਹ ਦੌਰਾ ਅਮਰੀਕੀ ਕੈਟਸਾ ਕਾਨੂੰਨ ਦੇ ਵਿਵਾਦਾਂ ਵਿਚ ਹੋ ਰਿਹਾ ਹੈ। ਅਮਰੀਕਾ ਨੇ ਹੁਣ ਤੱਕ ਇਹ ਸਾਫ ਨਹੀਂ ਕੀਤਾ ਹੈ ਕਿ ਭਾਰਤ ਵੱਲੋਂ ਰੂਸ ਤੋਂ ਹੱਥਿਆਰ ਪ੍ਰਣਾਲੀਆਂ ਦੀ ਖਰੀਦ ਦੇ ਸਮਝੌਤਿਆਂ ਵਿਰੁੱਧ ਭਾਰਤ ਕੈਟਸਾ ਪਾਬੰਦੀਆਂ ਤੋਂ ਮੁਕਤ ਰਹੇਗਾ ਜਾਂ ਨਹੀਂ। ਗੌਰਤਲਬ ਹੈ ਕਿ ਭਾਰਤ ਨਾਲ 2+2 ਵਾਰਤਾ ਲਈ ਅਮਰੀਕੀ ਵਿਦੇਸ਼ ਅਤੇ ਰੱਖਿਆ ਮੰਤਰੀ ਭਾਰਤ ਦੌਰੇ 'ਤੇ ਆਏ ਸਨ ਜਿਸ ਦੌਰਾਨ ਰੱਖਿਆ ਸਹਿਯੋਗ ਨੂੰ ਡੂੰਘਾ ਕਰਨ ਲਈ ਕਈ ਫੈਸਲੇ ਕੀਤੇ ਗਏ ਸਨ।


Vandana

Content Editor

Related News