ਅਮਰੀਕਾ: ਰਾਸ਼ਟਰੀ ਸੁਤੰਤਰਤਾ ਦਿਵਸ ਪਰੇਡ ਲਗਾਤਾਰ ਦੂਜੇ ਸਾਲ ਵੀ ਹੋਈ ਰੱਦ
Sunday, Apr 11, 2021 - 03:49 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਿਤ ਬਹੁਤ ਸਾਰੀਆਂ ਬੰਦਸ਼ਾਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਪਰ ਨੈਸ਼ਨਲ ਪਾਰਕ ਸਰਵਿਸ ਨੇ ਵੀਰਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਵਾਸ਼ਿੰਗਟਨ, ਡੀ.ਸੀ. ਵਿੱਚ ਇਸ ਸਾਲ ਸਾਲਾਨਾ ਆਜ਼ਾਦੀ ਦਿਵਸ ਪਰੇਡ ਨਹੀਂ ਹੋਵੇਗੀ। ਇਸ ਸਾਲ ਵੀ ਕੋਵਿਡ-19 ਨਾਲ ਸਬੰਧਿਤ ਲੌਜਿਸਟਿਕਸ ਅਤੇ ਯੋਜਨਾਬੰਦੀ ਦੀਆਂ ਸੀਮਾਵਾਂ ਨੇ ਸਮੂਹਾਂ ਨੂੰ ਪੂਰੀ ਤਰ੍ਹਾਂ ਸੰਗਠਿਤ ਕਰਨਾ ਅਸੰਭਵ ਬਣਾ ਦਿੱਤਾ ਹੈ ਜੋ ਕਿ ਦੇਸ਼ ਦੀ ਰਾਜਧਾਨੀ ਦੀ ਯਾਤਰਾ ਵਿੱਚ ਮਾਰਚ ਕਰਦੇ ਹਨ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਫਲੋਰੀਡਾ, ਲੂਸੀਆਨਾ ਅਤੇ ਮਿਸੀਸਿਪੀ 'ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ
ਪਰੇਡ ਸੰਸਥਾ ਦੇ ਬੁਲਾਰੇ ਮਾਈਕ ਲਿਟਰਸਟ ਅਨੁਸਾਰ ਕੋਰੋਨਾ ਕਾਰਨ ਹਾਈ ਸਕੂਲ ਬੈਂਡਾਂ, ਟੀਮਾਂ ਅਤੇ ਹੋਰ ਯੁਵਾ ਸੰਗਠਨਾਂ ਲਈ ਇੱਕ ਸਫਲ ਪ੍ਰੋਗਰਾਮ ਕਰਾਉਣਾ ਸੰਭਵ ਨਹੀਂ ਹੈ। ਜਿਸ ਕਰਕੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ 2020 ਵਿੱਚ ਵੀ ਪਰੇਡ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦੀ ਬਜਾਏ ਇੱਕ "ਸਲੂਟ ਟੂ ਅਮੈਰਿਕਾ" ਪ੍ਰੋਗਰਾਮ ਆਯੋਜਿਤ ਕੀਤਾ ਸੀ। ਇਸ ਸੰਬੰਧੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਚਾਰ ਜੁਲਾਈ ਤੱਕ ਲੋਕ ਪਰਿਵਾਰ ਅਤੇ ਦੋਸਤਾਂ ਨਾਲ ਇਕੱਠੇ ਹੋ ਸਕਣਗੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਵੱਡੇ ਸਮੂਹਾਂ ਨੂੰ ਛੁੱਟੀ ਲਈ ਇਕੱਠੇ ਹੋਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖਬਰ- ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਪ੍ਰਿੰਸ ਹੈਰੀ ਪਰ ਮੇਗਨ ਨਹੀਂ, ਇਹ ਹੈ ਵਜ੍ਹਾ
ਇਸ ਕਰਕੇ 2021 ਦੀ ਰਾਸ਼ਟਰੀ ਸੁਤੰਤਰਤਾ ਦਿਵਸ ਪਰੇਡ ਨੂੰ ਰੱਦ ਕਰਨ ਦਾ ਫ਼ੈਸਲਾ ਇਸ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦਾ ਪ੍ਰਤੀਤ ਹੁੰਦਾ ਹੈ। ਕਈ ਰਾਜਨੀਤਕ ਲੋਕਾਂ ਨੇ ਇਸ ਪ੍ਰਤੀ ਨਿਰਾਸ਼ਾ ਵੀ ਜ਼ਾਹਿਰ ਕੀਤੀ ਹੈ, ਜਿਹਨਾਂ ਵਿੱਚੋਂ ਡੈਲੀਗੇਟ ਏਲੇਨੋਰ ਹੋਲਮ ਨੌਰਟਨ, ਜੋ ਕਿ ਕਾਂਗਰਸ ਵਿੱਚ ਜ਼ਿਲ੍ਹਾ ਕੋਲੰਬੀਆ ਦੀ ਨੁਮਾਇੰਦਗੀ ਕਰਦੀ ਹੈ, ਨੇ ਪਾਰਕ ਸੇਵਾ ਦੁਆਰਾ ਪਰੇਡ ਸੰਬੰਧੀ ਫ਼ੈਸਲੇ ਨੂੰ "ਅਚਨਚੇਤੀ" ਦਸਦਿਆਂ ਨਿਰਾਸ਼ਾ ਜ਼ਾਹਿਰ ਕੀਤੀ ਹੈ।