ਟਰੰਪ 'ਤੇ ਮੁਸਲਿਮ ਸਾਂਸਦ ਦੀ ਸੁਰੱਖਿਆ ਖਤਰੇ 'ਚ ਪਾਉਣ ਦੇ ਦੋਸ਼
Monday, Apr 15, 2019 - 12:31 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਸੰਸਦ ਵਿਚ ਇਕ ਸੀਨੀਅਰ ਡੈਮੋਕ੍ਰੇਟ ਨੈਨਸੀ ਪੇਲੋਸੀ ਨੇ ਇਕ ਮੁਸਲਿਮ ਸਾਂਸਦ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਦੀ ਐਤਵਾਰ ਨੂੰ ਸਮੀਖਿਆ ਕਰਨ ਦਾ ਆਦੇਸ਼ ਦਿੱਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ 9/11 ਹਮਲਿਆਂ ਦੀ ਇਕ ਫੁਟੇਜ ਨਾਲ ਮਹਿਲਾ ਸਾਂਸਦ ਦੀ ਵੀਡੀਓ ਟਵੀਟ ਕਰ ਕੇ ਪਰਿਵਾਰ ਸਮੇਤ ਉਸ ਦੀ ਜਾਨ ਖਤਰੇ ਵਿਚ ਪਾ ਦਿੱਤੀ ਹੈ। ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਟਰੰਪ ਨੂੰ ਕਾਂਗਰਸ ਮੈਂਬਰ ਇਲਹਾਨ ਉਮਰ ਦੀ ਕਲਿਪ ਹਟਾਉਣ ਦੀ ਅਪੀਲ ਕਰਦਿਆਂ ਇਕ ਸਖਤ ਬਿਆਨ ਜਾਰੀ ਕੀਤਾ।
ਨੈਨਸੀ ਨੇ ਕਿਹਾ,''ਰਾਸ਼ਟਰਪਤੀ ਦੇ ਟਵੀਟ ਦੇ ਬਾਅਦ ਮੈਂ ਸਾਰਜੈਂਟ-ਐਟ-ਆਰਮਸ ਨਾਲ ਗੱਲ ਕਰ ਕੇ ਇਹ ਯਕੀਨੀ ਕੀਤਾ ਕਿ ਪੁਲਸ ਸਾਂਸਦ ਉਮਰ, ਉਨ੍ਹਾਂ ਦੇ ਪਰਿਵਾਰ ਅਤੇ ਸਟਾਫ ਦੀ ਸੁਰੱਖਿਆ ਦਾ ਮੁਲਾਂਕਣ ਕਰ ਰਹੀ ਹੈ।'' ਉਨ੍ਹਾਂ ਨੇ ਕਿਹਾ,''ਰਾਸ਼ਟਰਪਤੀ ਦੇ ਸ਼ਬਦਾਂ ਦੇ ਕਾਫੀ ਮਤਲਬ ਹਨ ਅਤੇ ਉਨ੍ਹਾਂ ਦੇ ਨਫਰਤ ਭਰੇ ਅਤੇ ਉਕਸਾਵੇ ਵਾਲੇ ਬਿਆਨ ਅਸਲ ਵਿਚ ਖਤਰਾ ਪੈਦਾ ਕਰਦੇ ਹਨ। ਰਾਸ਼ਟਰਪਤੀ ਟਰੰਪ ਨੂੰ ਆਪਣੀ ਸ਼ਰਮਨਾਕ ਅਤੇ ਖਤਰਨਾਕ ਵੀਡੀਓ ਹਟਾਉਣੀ ਚਾਹੀਦੀ ਹੈ।'' ਇਸ ਵਿਚ ਟਰੰਪ ਦੀ ਬੁਲਾਰਾਨ ਸਾਰਾ ਸੈਂਡਰਸ ਨੇ ਇਨ੍ਹਾਂ ਦੋਸ਼ਾਂ ਵਿਰੁੱਧ ਰਾਸ਼ਟਰਪਤੀ ਦਾ ਬਚਾਅ ਕੀਤਾ ਕਿ ਉਹ ਉਮਰ ਵਿਰੁੱਧ ਹਿੰਸਾ ਭੜਕਾ ਰਹੀ ਹੈ।