ਕੋਰੋਨਾ ਦਾ ਕਹਿਰ: ਨਵਜੰਮੀ ਧੀ ਨੂੰ ਗੋਦ ’ਚ ਚੁੱਕਣ ਨੂੰ ਤਰਸਦੀ ਰਹੀ ਮਾਂ, ਵੀਡੀਓ ਕਾਲ ’ਤੇ ਦੇਖਿਆ ਅਤੇ ਹੋ ਗਈ ਮੌਤ
Tuesday, Dec 22, 2020 - 09:56 AM (IST)
ਇੰਟਰਨੈਸ਼ਨਲ ਡੈਸਕ : ਪੂਰੀ ਦੁਨੀਆ ਵਿੱਚ ਵਿਕਰਾਲ ਰੂਪ ਲੈ ਚੁੱਕੀ ਕੋਰੋਨਾ ਲਾਗ ਦੀ ਬੀਮਾਰੀ ਨਾਲ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ ਵਿੱਚ ਹੋਈਆਂ ਹਨ। ਕੋਰੋਨਾ ਵਾਇਰਸ ਨਾਲ ਗੰਭੀਰ ਰੂਪ ਨਾਲ ਜੂਝ ਰਹੇ ਅਮਰੀਕਾ ਵਿੱਚ ਇਸ ਦੇ ਇੰਫੈਕਸ਼ਨ ਨਾਲ ਹੁਣ ਤੱਕ 3.16 ਲੱਖ ਤੋਂ ਜ਼ਿਆਦਾ ਲੋਕ ਜਾਨ ਗਵਾ ਚੁੱਕੇ ਹਨ। ਉਥੇ ਹੀ ਨਿਊਯਾਰਕ ਵਿੱਚ ਇਕ ਅਜਿਹੀ ਘਟਨਾਵਾਂ ਦੇਖਣ ਨੂੰ ਮਿਲੀ ਜਿਸ ਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਗੱਤਕੇ ਸਮੇਤ 4 ਖੇਡਾਂ 'ਖੇਡੋ ਇੰਡੀਆ ਯੂਥ ਗੇਮਜ਼-2021' ’ਚ ਸ਼ਾਮਲ
ਕੋਰੋਨਾ ਤੋਂ ਜੰਗ ਹਾਰ ਗਈ ਵਨੇਸਾ
ਦਰਅਸਲ ਇੱਕ ਨਵਜੰਮੀ ਬੱਚੀ ਨੂੰ ਜਨਮ ਦੇਣ ਦੇ ਕੁੱਝ ਦਿਨ ਬਾਅਦ ਕੋਰੋਨਾ ਦੇ ਚਲਦੇ ਮਾਂ ਦੁਨੀਆ ਨੂੰ ਅਲਵਿਦਾ ਕਹਿ ਗਈ। ਵਨੇਸਾ ਕਾਰਡੇਨਸ ਗੋਂਜਾਲੇਜ ਨਾਮ ਦੀ ਬੀਬੀ ਨੇ ਹਾਲ ਹੀ ਵਿੱਚ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ। ਬੱਚੀ ਦੇ ਜਨਮ ਦੇ 5 ਦਿਨ ਬਾਅਦ ਹੀ ਉਸ ਦੀ ਮਾਂ ਵਨੇਸਾ ਕੋਵਿਡ ਪਾਜ਼ੇਟਿਵ ਪਾਈ ਗਈ। ਕੋਵਿਡ ਹੋਣ ਬਾਅਦ ਹੀ ਡਾਕਟਰਾਂ ਨੇ ਵਨੇਸਾ ਨੂੰ ਉਨ੍ਹਾਂ ਦੀ ਧੀ ਤੋਂ ਵੱਖ ਕਰ ਦਿੱਤਾ ਸੀ ਤਾਂ ਕਿ ਨਵਜੰਮੀ ਬੱਚੀ ਇੰਫੈਕਸ਼ਨ ਦਾ ਸ਼ਿਕਾਰ ਨਾ ਹੋਵੇ। ਥੋੜ੍ਹੇ ਦਿਨ ਬਾਅਦ ਵਨੇਸਾ ਨੇ ਆਪਣੀ ਨੰਨ੍ਹੀ ਧੀ ਦਾ ਚਿਹਰਾ ਵੀਡੀਓ ਕਾਲ ਉੱਤੇ ਵੇਖਿਆ ਹੀ ਸੀ ਕਿ ਉਸ ਦੀ ਮੌਤ ਹੋ ਗਈ। ਵਨੇਸਾ ਆਪਣੀ ਧੀ ਨੂੰ ਗੋਦ ਵਿੱਚ ਵੀ ਨਹੀਂ ਚੁੱਕ ਸਕੀ। ਵਨੇਸਾ ਨੂੰ ਆਖ਼ਰੀ ਸਮੇਂ ਤੱਕ ਉਮੀਦ ਸੀ ਕਿ ਉਹ ਜਲਦ ਹੀ ਕੋਵਿਡ-19 ਤੋਂ ਜੰਗ ਜਿੱਤ ਜਾਏਗੀ ਅਤੇ ਧੀ ਨੂੰ ਗਲੇ ਨਾਲ ਲਗਾਏਗੀ ਪਰ ਭਗਵਾਨ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਇਸ ਘਟਨਾ ਨੇ ਨਿਊਯਾਰਕ ਦੇ ਹਰ ਸ਼ਖ਼ਸ ਨੂੰ ਹਿੱਲਾ ਕੇ ਰੱਖ ਦਿੱਤਾ।
ਇਹ ਵੀ ਪੜ੍ਹੋ: ਜਾਣੋ ਅਰਬਾਂ ਦੇ ਕਰਜ਼ਦਾਰ ਅਡਾਨੀ ਕਿਵੇਂ ਬਣੇ ਅਮੀਰ ਵਿਅਕਤੀ, ਮੋਦੀ ਦੇ ਰਾਜਕਾਲ 'ਚ ਚਮਕਿਆ ਕਾਰੋਬਾਰ
ਹੁਣ ਤੱਕ 1.76 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ
ਅਮਰੀਕਾ ਵਿੱਚ ਇਹ ਲਾਗ ਦੀ ਬੀਮਾਰੀ ਵਿਕਰਾਲ ਰੂਪ ਲੈ ਚੁੱਕੀ ਹੈ ਅਤੇ ਹੁਣ ਤੱਕ 1.76 ਕਰੋੜ ਤੋਂ ਜ਼ਿਆਦਾ ਲੋਕ ਇਸ ਤੋਂ ਪੀੜਤ ਹੋ ਚੁੱਕੇ ਹਨ। ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀ.ਐਸ.ਐਸ.ਈ.) ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 3,16,006 ਪਹੁੰਚ ਗਈ ਹੈ, ਜਦੋਂਕਿ ਪੀੜਤਾਂ ਦੀ ਗਿਣਤੀ 1,76,31,293 ਹੋ ਗਈ ਹੈ। ਅਮਰੀਕਾ ਦਾ ਨਿਊਜਰਸੀ ਅਤੇ ਕੈਲੀਫੋਰਨੀਆ ਸੂਬਾ ਕੋਰੋਨਾ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਕੱਲੇ ਨਿਊਯਾਰਕ ਵਿੱਚ ਕੋਰੋਨਾ ਕਾਰਨ 36,318 ਲੋਕਾਂ ਦੀ ਮੌਤ ਹੋਈ ਹੈ। ਨਿਊਜਰਸੀ ਵਿੱਚ ਹੁਣ ਤੱਕ 18,173 ਲੋਕਾਂ ਦੀ ਇਸ ਲਾਗ ਦੀ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ। ਕੈਲੀਫੋਰਨੀਆ ਵਿੱਚ ਕੋਵਿਡ-19 ਨਾਲ ਹੁਣ ਤੱਕ 22,485 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟੈਕਸਾਸ ਵਿੱਚ ਇਸ ਕਾਰਨ 25,772 ਲੋਕ ਹੁਣ ਤੱਕ ਆਪਣੀ ਜਾਨ ਗਵਾ ਚੁੱਕੇ ਹਨ, ਜਦੋਂਕਿ ਫਲੋਰੀਡਾ ਵਿੱਚ ਕੋਵਿਡ-19 ਨਾਲ 20,473 ਲੋਕਾਂ ਦੀ ਜਾਨ ਗਈ ਹੈ। ਇਸ ਦੇ ਇਲਾਵਾ ਇਲਿਨਾਇਸ ਵਿੱਚ 16,326, ਮਿਸ਼ੀਗਨ ਵਿੱਚ 12,075, ਮੈਸਾਚੁਸੇਟਸ ਵਿੱਚ 11,657, ਜਦੋਂਕਿ ਪੇਨਸਿਲਵੇਨੀਆ ਵਿੱਚ ਕੋਰੋਨਾ ਨਾਲ 13,754 ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ: ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਯੋ ਮਹੇਸ਼ ਨੇ ਕ੍ਰਿਕਟ ਤੋਂ ਲਿਆ ਸੰਨਿਆਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।