ਅਮਰੀਕਾ : ਆਜ਼ਾਦੀ ਦਿਵਸ ਪਰੇਡ 'ਚ ਗੋਲੀਬਾਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

07/05/2022 1:34:17 PM

ਸ਼ਿਕਾਗੋ (ਰਾਜ ਗੋਗਨਾ): ਬੀਤੇ ਦਿਨ ਸ਼ਿਕਾਗੋ ਦੇ ਉਪਨਗਰ ਹਾਈਲੈਂਡ ਪਾਰਕ ਵਿਚ ਅਮਰੀਕਾ ਦੇ ਆਜ਼ਾਦੀ ਦਿਵਸ ਪਰੇਡ ਦੋਰਾਨ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਉਸ ਐਸ਼.ਯੂ.ਵੀ ਵਾਹਨ ਦੀ ਭਾਲ ਕਰ ਰਹੀ ਸੀ ਜਿਸ ਵਿੱਚ ਹਮਲਾਵਰ ਫ਼ਰਾਰ ਹੋਏ ਸੀ। ਪੁਲਸ ਵੱਲੋਂ ਹਮਲਾਵਰ ਦਾ ਪਿੱਛਾ ਕਰਨ 'ਤੇ ਵਾਹਨ ਦੀ ਤਲਾਸ਼ੀ ਲਈ ਗਈ। ਜਿਸ ਵਿੱਚ ਰੌਬਰਟ ਈ. ਕ੍ਰਿਮੋ ਨੂੰ ਬੀਤੇ ਦਿਨ 4 ਜੁਲਾਈ ਨੂੰ ਲੇਕ ਫੋਰੈਸਟ, ਇਲੀਨੋਇਸ ਸੂਬੇ ਵਿੱਚ ਪਿੱਛਾ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ।

ਦੱਸਣਯੋਗ ਹੈ ਕਿ ਅਮਰੀਕਾ ਦੇ ਸੁਤੰਤਰਤਾ ਦਿਵਸ ਮੌਕੇ ਸ਼ਿਕਾਗੋ ਦੇ ਬਾਹਰ 4 ਜੁਲਾਈ ਦੀ ਆਜ਼ਾਦੀ ਪਰੇਡ ਵਿੱਚ ਸਮੂਹਿਕ ਗੋਲੀਬਾਰੀ ਕਰਨ ਵਾਲੇ ਦੋਸ਼ੀ ਜਿਸ ਦਾ ਨਾਂ ਰੌਬਰਟ "ਬੌਬੀ" ਕ੍ਰਿਮੋ ਹੈ, ਨੂੰ ਗੋਲੀਬਾਰੀ ਵਿੱਚ ਦਿਲਚਸਪੀ ਰੱਖਣ ਵਾਲੇ ਪ੍ਰਮੁੱਖ ਵਿਅਕਤੀ ਦੇ ਵਜੋਂ ਨਾਮਜ਼ਦ ਕੀਤਾ ਗਿਆ। ਇਸ ਗੋਲੀਬਾਰੀ ਵਿੱਚ 6 ਲੋਕਾਂ ਦੀ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਦੇ ਹਿਸਾਬ ਨਾਲ ਲੋਕ ਜ਼ਖਮੀ ਹੋਏ ਸਨ।ਪੁਲਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਦੋਸ਼ੀ ਦਾ ਪਿੱਛਾ ਕੀਤਾ, ਜਿਸ ਨੂੰ ਉੱਤਰੀ ਸ਼ਿਕਾਗੋ ਦੇ ਇੱਕ ਪੁਲਸ ਅਧਿਕਾਰੀ ਨੇ ਯੂਐਸ ਰੂਟ ਨੰ: 41 'ਤੇ ਇਸ ਵਾਹਨ ਨੂੰ ਦੇਖਿਆ, ਜਿਸ ਨੂੰ ਹਮਲਾਵਰ ਕ੍ਰਿਮੋ ਚਲਾ ਰਿਹਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਟੋਰਾਂਟੋ ਸਿਟੀ ਨੇ ਸੁਰੱਖਿਆ ਗਾਰਡਾਂ ਲਈ ਲਾਜ਼ਮੀ ਕੀਤਾ ਇਹ ਨਿਯਮ, 100 ਦੇ ਕਰੀਬ 'ਸਿੱਖਾਂ' ਦੀ ਗਈ ਨੌਕਰੀ

ਪੁਲਸ ਵੱਲੋਂ ਪਿੱਛਾ ਕਰਨ 'ਤੇ ਉਸ ਨੇ ਵਾਹਨ ਭਜਾਉਣ ਦੀ ਕਾਫੀ ਕੋਸ਼ਿਸ਼ ਕੀਤੀ ਸੀ, ਜੋ 2010 ਸਿਲਵਰ ਹੌਂਡਾ ਗੱਡੀ ਸੀ। ਹਾਈਲੈਂਡ ਪਾਰਕ ਦੇ ਪੁਲਸ ਮੁਖੀ ਲੂ ਜੋਗਮੇਨ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਕ੍ਰਿਮੋ ਦੇ ਰੁਕਣ ਤੋਂ ਪਹਿਲਾਂ ਅਤੇ ਬਿਨਾਂ ਕਿਸੇ ਘਟਨਾ ਦੇ ਆਤਮ ਸਮਰਪਣ ਕਰਨ ਤੋਂ ਪਹਿਲਾਂ ਉਸ ਦਾ ਪਿੱਛਾ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News