ਅਮਰੀਕੀ ਇਤਿਹਾਸ ਦਾ ਨਵਾਂ ਅਧਿਆਏ ਲਿਖਣ ਨੂੰ ਤਿਆਰ : ਕਮਲਾ ਹੈਰਿਸ
Wednesday, Nov 11, 2020 - 08:04 AM (IST)
ਵਾਸ਼ਿੰਗਟਨ- ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਉਹ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਅਮਰੀਕਾ ਦੇ ਇਤਿਹਾਸ ਦਾ ਇਕ ਨਵਾਂ ਅਧਿਆਏ ਲਿਖਣ ਨੂੰ ਤਿਆਰ ਹਨ ਅਤੇ ਇਸ ਦੀ ਸ਼ੁਰੂਆਤ ਉਹ ਕੰਮਕਾਜੀ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਵਾਲੀ ਆਰਥਿਕਤਾ ਦੀ ਉਸਾਰੀ ਕਰਨ ਨਾਲ ਕਰਨਗੇ। ਬਾਈਡੇਨ ਦੇ ਦਲ ਵਲੋਂ ਐਤਵਾਰ ਨੂੰ ਵੈੱਬਸਾਈਟ ’ਤੇ ਜਾਰੀ ਕੀਤੀ ਗਈ ਸੂਚੀ ’ਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣਾ, ਆਰਥਿਕਤਾ ਨੂੰ ਬਿਹਤਰ ਬਣਾਉਣਾ, ਨਸਲੀ ਸਮਾਨਤਾ ਅਤੇ ਜਲਵਾਯੂ ਤਬਦੀਲੀ ਵਰਗੇ ਮੁੱਦੇ ਉਨ੍ਹਾਂ ਦੀਆਂ ਮੁੱਢਲੀਆਂ ਚਾਰ ਪਹਿਲਾਂ ਵਿਚੋਂ ਹਨ।
ਕੋਰੋਨਾ ਨਾਲ ਹੋਰ 2 ਲੱਖ ਲੋਕਾਂ ਦੀ ਹੋ ਸਕਦੀ ਹੈ ਮੌਤ : ਬਾਈਡੇਨ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਹੈ ਕਿ ਕੋਰੋਨਾ ਦੀ ਵੈਕਸੀਨ ਲੋਕਾਂ ਕੋਲ ਮੁਹੱਈਆ ਹੋਣ ਤੱਕ ਦੇਸ਼ ’ਚ ਹੋਰ 2 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਦੇਸ਼ ’ਚ ਔਸਤਮ ਰੋਜ਼ਾਨਾ 1000 ਲੋਕਾਂ ਦੀ ਮੌਤ ਹੋ ਰਹੀ ਹੈ।
ਉੱਥੇ ਹੀ, ਡੋਨਾਲਡ ਟਰੰਪ ਨੇ ਖੁਰਾਕ ਅਤੇ ਡਰੱਗ ਪ੍ਰਸ਼ਾਸਨ (ਐੱਫ. ਡੀ. ਏ.) ਅਤੇ ਦਵਾਈ ਕੰਪਨੀ ਫਾਈਜਰ ’ਤੇ ਕੋਵਿਡ-19 ਟੀਕੇ ਦਾ ਐਲਾਨ ਰੋਕਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜਾਣਬੁੱਝ ਕੇ ਟੀਕੇ ਦਾ ਐਲਾਨ ਨਹੀਂ ਕਾਤੀ ਗਿਆ ਕਿਉਂਕਿ ਇਸ ਨਾਲ ਉਨ੍ਹਾਂ ਦੀ ਜਿੱਤ ਹੋ ਸਕਦੀ ਸੀ।