ਅਮਰੀਕੀ ਕਾਂਗਰਸ ਨੇ ਬਾਈਡੇਨ ਦੀ ਜਿੱਤ 'ਤੇ ਲਾਈ ਮੋਹਰ, ਟਰੰਪ ਨੇ ਵੀ ਮੰਨੀ ਹਾਰ

Thursday, Jan 07, 2021 - 03:10 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਰਾਜਧਾਨੀ ਸਥਿਤ ਕੈਪਿਟਲ ਬਿਲਡਿੰਗ 'ਤੇ ਹਿੰਸਾ ਅਤੇ ਭਾਰੀ ਵਿਰੋਧ ਪ੍ਰਦਰਸ਼ਨ ਦੇ ਵਿਚ ਅਮਰੀਕੀ ਕਾਂਗਰਸ ਨੇ ਜੋਅ ਬਾਈਡੇਨ ਦੀ ਜਿੱਤ 'ਤੇ ਮੋਹਰ ਲਗਾ ਦਿੱਤੀ ਹੈ। ਕਾਂਗਰਸ ਦੇ ਦੋਹਾਂ ਸਦਨਾਂ ਦੇ 3 ਨਵੰਬਰ ਨੂੰ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਪ੍ਰਾਪਤ ਹੋਏ ਇਲੈਕਟਰੋਲ ਕਾਲਜ ਵੋਟ ਨੂੰ ਸਵੀਕਾਰ ਕਰਨ ਦੇ ਬਾਅਦ ਹੁਣ ਜੋਅ ਬਾਈਡੇਨ ਅਤੇ ਕਮਲਾ ਹੈਰਿਸ ਨੂੰ ਮਿਲੀ ਜਿੱਤ 'ਤੇ ਮੋਹਰ ਲਗਾ ਦਿੱਤੀ। ਹੁਣ 20 ਜਨਵਰੀ ਨੂੰ ਜੋਅ ਬਾਈਡੇਨ ਦੇਸ਼ ਦੇ 46ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣਗੇ। 

ਕਾਂਗਰਸ ਵੱਲੋਂ ਬਾਈਡੇਨ ਦੀ ਜਿੱਤ 'ਤੇ ਮੋਹਰ ਲਗਾਉਣ ਦੇ ਬਾਅਦ ਟਰੰਪ ਨੇ ਆਖਿਰਕਾਰ ਆਪਣੀ ਹਾਰ ਸਵੀਕਾਰ ਕਰ ਲਈ ਹੈ। ਉਹਨਾਂ ਨੇ ਕਿਹਾ ਕਿ 20 ਜਨਵਰੀ ਨੂੰ ਜੋਅ ਬਾਈਡੇਨ ਨੂੰ ਸੱਤਾ ਦਾ ਵਿਵਸਥਿਤ ਟਰਾਂਸਫਰ ਕੀਤਾ ਜਾਵੇਗਾ। ਇੱਥੇ ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਟਰੰਪ ਨੇ ਆਪਣੀ ਹਾਰ ਸਵੀਕਾਰ ਕੀਤੀ ਹੈ। ਹੁਣ ਤੱਕ ਉਹ ਚੋਣਾਂ ਵਿਚ ਘਪਲੇਬਾਜ਼ੀ ਦਾ ਦੋਸ਼ ਲਗਾਉਂਦੇ ਹੋਏ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਕਰ ਰਹੇ ਸਨ। 

ਇਸ ਤੋਂ ਪਹਿਲਾਂ ਕੈਪਿਟਲ ਬਿਲਡਿੰਗ 'ਤੇ ਭਾਰੀ ਹੰਗਾਮੇ ਦੇ ਬਾਅਦ ਕਾਂਗਰਸ ਦੀ ਕਾਰਵਾਈ ਨੂੰ ਮੁਅੱਤਲ ਕਰਨਾ ਪਿਆ ਸੀ। ਬਾਅਦ ਵਿਚ ਕਾਰਵਾਈ ਸ਼ੁਰੂ ਹੋਈ ਤਾਂ ਟਰੰਪ ਸਮਰਥਕ ਰੀਪਬਲਿਕਨ ਨੇਤਾਵਾਂ ਨੇ ਅਰੀਜੋਨਾ ਦੇ ਚੋਣ ਨਤੀਜਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ, ਜਿਸ ਨੂੰ ਸੈਨੇਟ ਅਤੇ ਹਾਊਸ ਆਫ ਰੀਪ੍ਰੀਜੈਂਟੇਟਿਵ ਨੇ ਖਾਰਿਜ ਕਰ ਦਿੱਤਾ।


Vandana

Content Editor

Related News