ਮਿਆਂਮਾਰ ਸਮੇਤ ਇਹਨਾਂ ਦੇਸ਼ਾਂ ਦੀਆਂ ਬੀਬੀਆਂ ਨੂੰ ਮਿਲੇਗਾ ਅੰਤਰਰਾਸ਼ਟਰੀ ਬਹਾਦਰੀ ਮਹਿਲਾ ਪੁਰਸਕਾਰ

Friday, Mar 05, 2021 - 12:58 PM (IST)

ਮਿਆਂਮਾਰ ਸਮੇਤ ਇਹਨਾਂ ਦੇਸ਼ਾਂ ਦੀਆਂ ਬੀਬੀਆਂ ਨੂੰ ਮਿਲੇਗਾ ਅੰਤਰਰਾਸ਼ਟਰੀ ਬਹਾਦਰੀ ਮਹਿਲਾ ਪੁਰਸਕਾਰ

ਵਾਸ਼ਿੰਗਟਨ (ਭਾਸ਼ਾ): ਮਿਆਂਮਾਰ, ਨੇਪਾਲ, ਸ਼੍ਰੀਲੰਕਾ, ਚੀਨ ਅਤੇ ਕੁਝ ਹੋਰ ਦੇਸ਼ਾਂ ਦੀਆਂ ਬੀਬੀਆਂ ਨੂੰ ਨਿਆਂ, ਲਿੰਗੀ ਸਮਾਨਤਾ ਅਤੇ ਬੀਬੀਆਂ ਦੀ ਮਜ਼ਬੂਤੀਕਰਨ ਦੀ ਦਿਸ਼ਾ ਵਿਚ ਬੇਮਿਸਾਲ ਬਹਾਦਰੀ ਅਤੇ ਲੀਡਰਸ਼ਿਪ ਸਮਰੱਥਾ ਪ੍ਰਦਰਸ਼ਿਤ ਕਰਨ ਲਈ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। 

ਸਾਲਾਨਾ ਅੰਤਰਰਾਸ਼ਟਰੀ ਵੁਮੇਨ ਆਫ ਕਰੇਜ਼ (IWOC) ਪੁਰਸਕਾਰ ਦੁਨੀਆ ਭਰ ਵਿਚ ਬੀਬੀਆਂ ਦੇ ਯੋਗਦਾਨ ਨੂੰ ਨਿਸ਼ਾਨਬੱਧ ਕਰਦਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਅਗਲੇ ਹਫ਼ਤੇ ਡਿਜੀਟਲ ਢੰਗ ਨਾਲ ਆਯੋਜਿਤ ਪ੍ਰੋਗਰਾਮ ਵਿਚ  ਇਹ ਪੁਰਸਕਾਰ ਦਿੱਤੇ ਜਾਣਗੇ। ਅਮਰੀਕਾ ਦੀ ਪ੍ਰਥਮ ਬੀਬੀ ਜਿਲ ਬਾਈਡੇਨ ਇਸ ਮੌਕੇ 'ਤੇ ਬੀਬੀਆਂ ਨੂੰ ਵਿਸ਼ੇਸ ਸੰਦੇਸ਼ ਦੇਵੇਗੀ ਅਤੇ ਵਿਦੇਸ਼ ਮੰਤਰੀ ਐਂਟੋਨ ਬਲਿੰਕਨ ਇਹ ਪੁਰਸਕਾਰ ਪ੍ਰਦਾਨ ਕਰਨਗੇ। ਮੰਤਰਾਲੇ ਨੇ ਦੱਸਿਆ ਕਿ ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ, ਲਿੰਗੀ ਸਮਾਨਤਾ, ਬੀਬੀ ਮਜ਼ਬੂਤੀਕਰਨ ਦੀ ਹਮਾਇਤ ਵਿਚ ਅਦਭੁੱਤ ਬਹਾਦਰੀ ਅਤੇ ਲੀਡਰਸ਼ਿਪ ਸਮਰੱਥਾ ਪ੍ਰਦਰਸ਼ਿਤ ਕਰਨ ਵਾਲੀਆਂ ਬੀਬੀਆਂ ਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖਬਰ - ਪਾਕਿ-ਚੀਨ ਨੂੰ ਵੱਡਾ ਝਟਕਾ, ਅਮਰੀਕਾ ਨੇ ਮੰਨਿਆ ਜੰਮੂ-ਕਸ਼ਮੀਰ ਇਕ ਕੇਂਦਰ ਸ਼ਾਸਿਤ ਖੇਤਰ

ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ ਮਿਆਂਮਾਰ ਦੀ ਨੇਤਾ ਫੋਈ ਫੋਈ ਉਂਗ, ਮਨੁੱਖੀ ਅਧਿਕਾਰ ਕਾਰਕੁਨ ਵਾਂਗ ਯੂ, ਨੇਪਾਲ ਦੀ ਮੁਸਕਾਨ ਖਾਤੂਨ, ਸ਼੍ਰੀਲੰਕਾ ਦੀ ਵਕੀਲ ਰਨਿਤਾ ਗਨਨਰਾਜਾ ਸ਼ਾਮਲ ਹਨ। ਹੋਰ ਦੇਸ਼ਾਂ ਦੀਆਂ ਬੀਬੀਆਂ ਨੂੰ 8 ਮਾਰਚ ਨੂੰ ਪੁਰਸਕਾਰ ਦਿੱਤੇ ਜਾਣਗੇ। ਬਲਿੰਕਨ ਸੱਤ ਅਫਗਾਨ ਬੀਬੀਆਂ ਦੇ ਇਕ ਸਮੂਹ ਨੂੰ ਵੀ IWOC ਦਾ ਆਨਰੇਰੀ ਪੁਰਸਕਾਰ ਦੇਣਗੇ। ਅਫਗਾਨਿਸਤਾਨ ਦੀਆਂ ਇਹਨਾਂ ਬੀਬੀਆਂ ਦਾ 2020 ਵਿਚ ਕਤਲ ਕਰ ਦਿੱਤਾ ਗਿਆ ਸੀ। 

ਨੋਟ- ਬੀਬੀਆਂ ਨੂੰ ਮਿਲੇਗਾ ਅੰਤਰਰਾਸ਼ਟਰੀ ਬਹਾਦਰੀ ਮਹਿਲਾ ਪੁਰਸਕਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News