USA ਚੋਣਾਂ : 6 ਸੂਬਿਆਂ ''ਚ ਵੋਟਿੰਗ ਸੰਪੰਨ, ਇਨ੍ਹਾਂ ਸੀਟਾਂ ''ਤੇ ਟਰੰਪ-ਬਾਈਡੇਨ ਅੱਗੇ
Wednesday, Nov 04, 2020 - 08:57 AM (IST)
ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ 6 ਸੂਬਿਆਂ ਵਿਚ ਸੰਪੰਨ ਹੋ ਗਈਆਂ ਹਨ। ਜਿਨ੍ਹਾਂ ਸੂਬਿਆਂ ਵਿਚ ਵੋਟਿੰਗ ਖਤਮ ਹੋ ਚੁੱਕੀ ਹੈ, ਉਨ੍ਹਾਂ ਵਿਚ ਦੱਖਣੀ ਕੈਰੋਲੀਨਾ, ਜਾਰਜੀਆ, ਇੰਡੀਆਨਾ, ਕੇਂਟੁਕੀ, ਵੇਰਮਾਂਟ ਅਤੇ ਵਰਜੀਨੀਆ ਸ਼ਾਮਲ ਹਨ। ਵੋਟਿੰਗ ਦੇ ਨਾਲ-ਨਾਲ ਹੀ ਸ਼ੁਰੂਆਤੀ ਨਤੀਜੇ ਆ ਰਹੇ ਹਨ। ਜਾਰਜੀਆ ਦੀ ਕਾਂਗਰਸ ਸੀਟ 'ਤੇ ਰੀਪਬਲਿਕਨ ਦੀ ਜਿੱਤ ਹੋ ਚੁੱਕੀ ਹੈ।
ਉੱਥੇ ਹੀ, ਫਲੋਰੀਡਾ ਅਤੇ ਨਿਊ ਹੈਮਪਸ਼ਾਇਰ ਵਿਚ ਵੀ ਜ਼ਿਆਦਾਤਰ ਵੋਟਿੰਗ ਕੇਂਦਰਾਂ 'ਤੇ ਵੋਟਿੰਗ ਖਤਮ ਹੋ ਚੁੱਕੀ ਹੈ, ਜਦਕਿ ਕੁਝ ਥਾਵਾਂ 'ਤੇ ਸਥਾਨਕ ਸਮੇਂ ਮੁਤਾਬਕ ਰਾਤ 8 ਵਜੇ ਤੱਕ ਵੋਟਿੰਗ ਹੋਵੇਗੀ। ਹੁਣ ਤੱਕ ਦੇ ਰੁਝਾਨਾਂ ਵਿਚ ਟਰੰਪ ਨੇ ਲੂਈਸੀਆਨਾ, ਨੈਬ੍ਰਾਸਕਾ, ਨਾਰਥ ਡੈਕੋਟਾ, ਸਾਊਥ ਡੈਕੋਟਾ, ਵਿਓਮਨਿੰਗ ਵਿਚ ਜਿੱਤ ਦਰਜ ਕਰ ਲਈ ਹੈ। ਜੋਅ ਬਾਈਡੇਨ ਨਿਊ ਮੈਕਸੀਕੋ, ਨਿਊਯਾਰਕ ਵਿਚ ਜਿੱਤ ਗਏ ਹਨ।
ਇਹ ਵੀ ਪੜ੍ਹੋ- USA ਚੋਣਾਂ :131 ਇਲੈਕਟ੍ਰੋਲ ਵੋਟਾਂ ਨਾਲ ਬਾਈਡੇਨ ਅੱਗੇ, ਫਲੋਰੀਡਾ 'ਚ ਸਖ਼ਤ ਟੱਕਰ
ਹਾਲਾਂਕਿ ਰਾਸ਼ਟਰਪਤੀ ਚੋਣਾਂ ਦੇ ਪੂਰੀ ਤਰ੍ਹਾਂ ਨਤੀਜੇ ਆਉਣੇ ਬਾਕੀ ਹਨ। ਰੀਪਬਲਿਕਨ ਪਾਰਟੀ ਵਲੋਂ ਮੁੜ ਚੋਣ ਮੈਦਾਨ ਵਿਚ ਉਤਰੇ ਡੋਨਾਲਡ ਟਰੰਪ ਥੋੜ੍ਹੇ ਪਿੱਛੇ ਜਾ ਰਹੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਟਰੰਪ 2016 ਦੀ ਤਰ੍ਹਾਂ ਹੀ ਪੱਛੜਦੇ ਹੋਏ ਫਿਰ ਅੱਗੇ ਨਿਕਲ ਸਕਦੇ ਹਨ। ਨਿਊਯਾਰਕ ਟਾਈਮਜ਼ ਮੁਤਾਬਕ ਹੁਣ ਤੱਕ ਦੀ ਗਿਣਤੀ ਦੇ ਹਿਸਾਬ ਨਾਲ ਟਰੰਪ ਨੂੰ 92 ਜਦੋਂ ਕਿ ਬਾਈਡੇਨ 131 ਇਲੈਕਟ੍ਰੋਲ ਵੋਟ ਜਿੱਤ ਚੁੱਕੇ ਹਨ। ਕਿਸੇ ਵੀ ਉਮੀਦਵਾਰ ਨੂੰ ਜਿੱਤ ਲਈ 270 ਇਲੈਕਟ੍ਰੋਲ ਵੋਟ ਜਿੱਤਣ ਦੀ ਜ਼ਰੂਰਤ ਹੁੰਦੀ ਹੈ।