ਰਾਸ਼ਟਰਪਤੀ 2020 : ਅਮਰੀਕਾ 'ਚ ਚੋਣਾਂ ਅੱਜ, ਇੱਥੇ ਪਈ ਸਭ ਤੋਂ ਪਹਿਲੀ ਵੋਟ

11/03/2020 2:05:28 PM

ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਅੱਜ ਵੋਟਾਂ ਪੈਣੀਆਂ ਹਨ। ਇਸ ਵਾਰ ਮੁਕਾਬਲਾ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਈਡੇਨ ਵਿਚਕਾਰ ਹੈ। ਅਮਰੀਕਾ ਵਿਚ ਵੋਟਾਂ ਭਾਰਤੀ ਸਮੇਂ ਮੁਤਾਬਕ ਮੰਗਲਵਾਰ ਸ਼ਾਮ 4-4.30 ਵਜੇ ਪੈਣੀਆਂ ਸ਼ੁਰੂ ਹੋਣਗੀਆਂ। ਅਜਿਹਾ ਇਸ ਲਈ ਕਿਉਂਕਿ ਭਾਰਤ ਤੇ ਅਮਰੀਕਾ ਵਿਚਕਾਰ 10-11 ਘੰਟਿਆਂ ਦਾ ਫਰਕ ਹੈ। ਹਾਲਾਂਕਿ ਇੱਥੋਂ ਦੇ ਸੂਬੇ ਨਿਊ ਹਮਪਸ਼ਾਇਰ ਦੇ ਕਸਬਿਆਂ ਡਿਕਸਵਿਲੇ ਨੌਚ ਅਤੇ ਮਿਲਸਫੀਲਡ ਵਿਚ ਪਹਿਲੀ ਵੋਟ ਪੈ ਗਈ ਹੈ। ਸ਼ਿਨਹੁਆ ਖਬਰ ਏਜੰਸੀ ਮੁਤਾਬਕ ਅੱਜ ਅੱਧੀ ਰਾਤ ਦੇ ਮਤਦਾਨ ਦੀ ਸ਼ੁਰੂਆਤ ਵੋਟਰਾਂ ਨੇ ਅਮਰੀਕੀ ਰਾਸ਼ਟਰਪਤੀ ਤੇ ਨਿਊ ਹਮਪਸ਼ਾਇਰ ਦੇ ਰਾਜਪਾਲ ਅਤੇ ਸੰਘੀ ਤੇ ਸੂਬਾ ਵਿਧਾਨ ਸਭਾ ਸੀਟਾਂ ਲਈ ਆਪਣੇ ਉਮੀਦਵਾਰ ਚੁਣਨ ਲਈ ਕੀਤੀ ਹੈ। 

PunjabKesari
ਅਮਰੀਕਾ ਵਿਚ ਚੋਣਾਂ ਸਵੇਰੇ 6 ਵਜੇ ਤੋਂ ਰਾਤ ਦੇ 9 ਵਜੇ ਤੱਕ ਹੋਣੀਆਂ ਹਨ। ਅਮਰੀਕਾ ਦੇ ਸਾਰੇ 50 ਸੂਬਿਆਂ ਵਿਚ ਇਕੋ ਵਾਰ ਵੋਟਿੰਗ ਹੋਣੀ ਹੈ। ਤਕਰੀਬਨ 24 ਕਰੋੜ ਇਸ ਵਾਰ ਆਪਣਾ ਰਾਸ਼ਟਰਪਤੀ ਚੁਣਨਗੇ। ਹਾਲਾਂਕਿ ਵੱਡੀ ਗਿਣਤੀ ਵਿਚ ਵੋਟਰ ਪਹਿਲਾਂ ਹੀ ਅਰਲੀ ਵੋਟਿੰਗ ਤਹਿਤ ਵੋਟਾਂ ਪਾ ਚੁੱਕੇ ਹਨ। 

ਇਹ ਵੀ ਪੜ੍ਹੋ- ਆਸਟਰੀਆ ਦੇ ਵਿਆਨਾ 'ਚ 6 ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ, ਕਈਆਂ ਦੀ ਮੌਤ ਦਾ ਖਦਸ਼ਾ

ਕਮਲਾ ਹੈਰਿਸ ਡੈਮੋਕ੍ਰੇਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹੈ। ਭਾਰਤ ਦੇ ਤਾਮਿਲਨਾਡੂ ਦੇ ਪਿੰਡ ਥੁਲਸੇਂਦਰਪੁਰਮ, ਥਿਰੂਵਰੂਰ ਜ਼ਿਲ੍ਹੇ ਵਿਚ ਉਨ੍ਹਾਂ ਦੀ ਸਫਲਤਾ ਲਈ ਪ੍ਰਾਰਥਨਾਵਾਂ ਹੋ ਰਹੀਆਂ ਹਨ ਕਿਉਂਕਿ ਉਨ੍ਹਾਂ ਦੀ ਮਾਂ ਇੱਥੋਂ ਦੀ ਹੀ ਸੀ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਲਗਭਗ 9.2 ਮਿਲੀਅਨ ਵੋਟਰ ਆਪਣੀ ਵੋਟ ਦੀ ਵਰਤੋਂ ਕਰ ਚੁੱਕੇ ਹਨ। ਇਸ ਵਾਰ ਚੋਣਾਂ ਦੌਰਾਨ ਦੰਗੇ ਹੋਣ ਦਾ ਵੀ ਖਦਸ਼ਾ ਹੈ ਤੇ ਇਕ ਸਰਵੇ ਮੁਤਾਬਕ ਵੱਡੀ ਗਿਣਤੀ ਵਿਚ ਲੋਕਾਂ ਨੇ ਹਥਿਆਰ ਵੀ ਖਰੀਦੇ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਬਣਨ ਲਈ ਦੋਵੇਂ ਉਮੀਦਵਾਰਾਂ ਵਿਚੋਂ ਕਿਸੇ ਇਕ ਨੂੰ 538 ਇਲੈਕਟ੍ਰੋਲ ਕਾਲਜ ਵਿਚੋਂ 270 'ਤੇ ਜਿੱਤ ਹਾਸਲ ਕਰਨੀ ਪਵੇਗੀ।


Lalita Mam

Content Editor

Related News