ਕੋਰੋਨਾ ''ਤੇ CIA ਵੱਲੋਂ ਦਿੱਤੀਆਂ 12 ਚਿਤਾਵਨੀਆਂ ਨੂੰ ਟਰੰਪ ਨੇ ਕੀਤਾ ਨਜ਼ਰ ਅੰਦਾਜ਼

04/30/2020 3:17:25 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਵਿਡ-19 ਦੇ ਮੁੱਦੇ 'ਤੇ ਕਈ ਵਾਰ ਚੀਨ 'ਤੇ ਨਿਸ਼ਾਨਾ ਵਿੰਨ੍ਹ ਚੁੱਕੇ ਹਨ। ਟਰੰਪ ਦਾ ਕਹਿਣਾ ਹੈ ਕਿ ਚੀਨ ਨੇ ਇਸ ਵਾਇਰਸ ਦੇ ਜਾਨਲੇਵਾ ਹੋਣ ਸੰਬੰਧੀ ਜਾਣਕਾਰੀ ਲੁਕੋ ਕੇ ਰੱਖੀ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ (CIA) ਨੇ ਚੀਨ ਵਿਚ ਕੋਰੋਨਾਵਾਇਰਸ ਦੇ ਪ੍ਰਸਾਰ ਅਤੇ ਅਮਰੀਕਾ ਨੂੰ ਇਸ ਦੇ ਖਤਰੇ ਦੇ ਬਾਰੇ ਵਿਚ ਘੱਟੋ-ਘੱਟ 12 ਵਾਰ ਸਾਵਧਾਨ ਕੀਤਾ। ਇਹਨਾਂ ਚਿਤਾਵਨੀਆਂ ਨੂੰ ਟਰੰਪ ਪ੍ਰਸ਼ਾਸਨ ਨੇ ਨਜ਼ਰ ਅੰਦਾਜ਼ ਕੀਤਾ, ਜਿਸ ਮਗਰੋਂ ਇਸ ਮਹਾਮਾਰੀ ਨੇ ਅਮਰੀਕਾ ਨੂੰ ਆਪਣੀ ਚਪੇਟ ਵਿਚ ਲੈ ਲਿਆ। ਅਮਰੀਕਾ ਵਿਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ  61 ਹਜ਼ਾਰ ਦੇ ਪਾਰ ਜਾ ਚੁੱਕੀ ਹੈ।

ਵਰਤਮਾਨ ਅਤੇ ਸਾਬਕਾ ਅਮਰੀਕੀ ਖੁਫੀਆ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਜਨਵਰੀ ਅਤੇ ਫਰਵਰੀ ਦੇ ਮਹੀਨੇ ਵਿਚ ਰਾਸ਼ਟਰਪਤੀ ਟਰੰਪ ਨੂੰ ਡੇਲੀ ਬ੍ਰੀਫ ਦੇ ਦੌਰਾਨ ਕਈ ਵਾਰ ਕੋਵਿਡ-19 ਦੇ ਮੁੱਦੇ 'ਤੇ ਜਾਣਕਾਰੀ ਦਿੱਤੀ ਸੀ। ਇਸ ਦੌਰਾਨ ਟਰੰਪ ਨੇ ਦਿੱਤੀਆਂ ਗਈਆਂ ਚਿਤਾਵਨੀਆਂ ਨੂੰ ਬਾਰ-ਬਾਰ ਨਜ਼ਰ ਅੰਦਾਜ਼ ਕੀਤਾ। ਅੱਜ ਅਮਰੀਕਾ ਇਸ ਗਲਤੀ ਦਾ ਖਮਿਆਜ਼ਾ ਭੁਗਤ ਰਿਹਾ ਹੈ। ਇਸ ਮਾਮਲੇ ਨੂੰ ਲੈਕੇ ਵਿਰੋਧੀ ਧਿਰ ਨੇ ਟਰੰਪ ਦੀ ਜੰਮ ਕੇ ਆਲੋਚਨਾ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਨੇ ਭਾਰਤੀਆਂ ਸਮੇਤ ਵਿਦੇਸ਼ੀ ਸਿਹਤ ਪੇਸ਼ੇਵਰਾਂ ਦੀ ਬਿਨਾਂ ਫੀਸ ਵੀਜ਼ਾ ਮਿਆਦ ਵਧਾਈ

ਗੌਰਤਲਬ ਹੈ ਕਿ ਅਮਰੀਕਾ ਲਗਾਤਾਰ ਦੋਸ਼ ਲਗਾਉਂਦਾ ਰਿਹਾ ਹੈ ਕਿ ਚੀਨ ਵਿਚ ਕੋਰੋਨਾਵਾਇਰਸ ਦੇ ਇਨਫੈਕਸਨ ਦੀ ਸ਼ੁਰੂਆਤ ਦਸੰਬਰ ਵਿਚ ਨਹੀਂ ਸਗੋਂ ਨਵੰਬਰ ਵਿਚ ਹੀ ਹੋ ਗਈ ਸੀ ਪਰ ਉਸ ਨੇ ਦੁਨੀਆ ਤੋਂ ਇਹ ਜਾਣਕਾਰੀ ਲੁਕੋ ਕੇ ਰੱਖੀ। ਇਹੀ ਨਹੀਂ ਕੋਰੋਨਾ ਇਨਫੈਕਸ਼ਨ ਦੇ ਫੈਲਣ ਦੀ ਜਾਣਕਾਰੀ ਦੇਣ ਵਾਲੇ 2 ਵਿਗਿਆਨੀਆਂ ਵਿਚੋਂ ਇਕ ਨੂੰ ਗਾਇਬ ਕਰ ਦਿੱਤਾ। ਉੱਥੇ ਦੂਜੇ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ। 31 ਦਸੰਬਰ ਨੂੰ ਪਹਿਲੀ ਵਾਰ ਚੀਨ ਨੇ ਇਨਫੈਕਸ਼ਨ ਦੇ ਬਾਰੇ ਵਿਚ ਵਿਸ਼ਵ ਸਿਹਤ ਸੰਗਠਨ ਨੂੰ ਸੂਚਨਾ ਦੇ ਦਿੱਤੀ ਸੀ। ਇਸ ਦੇ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਗਲੋਬਲ ਮਹਾਮਾਰੀ ਐਲਾਨ ਕੀਤਾ ਸੀ।


Vandana

Content Editor

Related News