ਕਿਮ ਜੋਂਗ ਦੀ 'ਖੂਬਸੂਰਤ ਚਿੱਠੀ' ਮਿਲੀ ਹੈ : ਟਰੰਪ

06/12/2019 12:17:42 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਦੀ ਇਕ 'ਖੂਬਸੂਰਤ ਚਿੱਠੀ' ਮਿਲੀ ਹੈ। ਕਿਮ 'ਤੇ ਵਿਸ਼ਵਾਸ ਕਾਇਮ ਰੱਖਣ ਦਾ ਸੰਕੇਤ ਦਿੰਦੇ ਹੋਏ ਟਰੰਪ ਨੇ ਵ੍ਹਾਈਟ ਹਾਊਸ ਵਿਚ ਕਿਹਾ,''ਉੱਤਰੀ ਕੋਰੀਆਈ ਨੇਤਾ ਆਪਣੀ ਗੱਲ 'ਤੇ ਕਾਇਮ ਰਹੇ। ਇਹ ਮੇਰੇ ਲਈ ਖਾਸ ਹੈ।'' ਭਾਵੇਂਕਿ ਟਰੰਪ ਨੇ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਚਿੱਠੀ ਵਿਚ ਕੀ ਲਿਖਿਆ ਹੈ। 

ਟਰੰਪ ਨੇ ਪਹਿਲਾਂ ਦੀਆਂ ਚਿੱਠੀਆਂ ਨੂੰ ਖੂਬਸਰੂਤ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਅਤੇ ਕਿਮ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਹੈ। ਹਨੋਈ ਵਿਚ ਫਰਵਰੀ ਵਿਚ ਹੋਈ ਸਿਖਰ ਵਾਰਤਾ ਅਸਫਲ ਰਹਿਣ ਦੀਆਂ ਸਾਰੀਆਂ ਅਟਕਲਾਂ ਦੇ ਬਾਵਜੂਦ ਟਰੰਪ ਨੇ ਕਿਹਾ ਕਿ ਉਹ ਤੀਜੀ ਬੈਠਕ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਅਜਿਹਾ ਹੋ ਸਕਦਾ ਹੈ। 

ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਵੀ ਨਵੀਂ ਸਿਖਰ ਵਾਰਤਾ ਦਾ ਸਮਰਥਨ ਕੀਤਾ। ਬੋਲਟਨ ਨੇ ਮੰਗਲਵਾਰ ਨੂੰ ਕਿਹਾ,''ਅਸੀਂ ਤਿਆਰ ਹਾਂ, ਜਦੋਂ ਵੀ ਉਹ ਚਾਹੁਣ।''


Vandana

Content Editor

Related News