ਅਮਰੀਕਾ: ਡਿਜ਼ਨੀ ਵਰਲਡ 'ਚ ਫਿਰ ਤੋਂ ਹੋਵੇਗੀ ਇਨਡੋਰ ਮਾਸਕ ਦੀ ਜ਼ਰੂਰਤ

07/29/2021 11:23:37 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਸਾਹਮਣੇ ਆ ਰਹੇ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਫਲੋਰਿਡਾ ਸਥਿਤ ਡਿਜ਼ਨੀ ਵਰਲਡ ਨੇ ਘੋਸ਼ਣਾ ਕੀਤੀ ਹੈ ਕਿ ਸੀ ਡੀ ਸੀ ਦੇ ਤਾਜ਼ਾ ਦਿਸ਼ਾ ਨਿਰਦੇਸ਼ਾਂ ਤਹਿਤ ਦਰਸ਼ਕਾਂ ਨੂੰ ਪਾਰਕ ਦੇ ਅੰਦਰ ਮਾਸਕ ਪਹਿਨਣੇ ਪੈਣਗੇ। ਓਰਲੈਂਡੋ ਖੇਤਰ ਵਿਚਲੇ ਇਸ ਪਾਰਕ ਨੇ ਸੀ ਡੀ ਸੀ ਦੁਆਰਾ ਕੋਵਿਡ-19 ਕੇਸਾਂ 'ਚ ਵਾਧੇ ਦਾ ਸਾਹਮਣਾ ਕਰਨ ਵਾਲੇ ਖੇਤਰਾਂ ਵਿੱਚ ਇਨਡੋਰ-ਮਾਸਕ ਪਹਿਨਣ ਦੀ ਕੀਤੀ ਸਿਫਾਰਸ਼ ਤੋਂ ਬਾਅਦ, ਮਾਸਕ ਦੀ ਜਰੂਰਤ ਨੂੰ ਲਾਜ਼ਮੀ ਕੀਤਾ ਹੈ। ਡਿਜ਼ਨੀ ਵਰਲਡ 'ਚ ਸੈਲਾਨੀਆਂ ਨੂੰ ਪਾਰਕ ਦੇ ਅੰਦਰ ਅਤੇ ਜਨਤਕ ਆਵਾਜਾਈ ਦੌਰਾਨ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ।

ਇਹ ਖ਼ਬਰ ਪੜ੍ਹੋ- ਗੋਲਫ : ਲਾਹਿੜੀ ਦੀ ਟੋਕੀਓ ਓਲੰਪਿਕ 'ਚ ਮਜ਼ਬੂਤ ਸ਼ੁਰੂਆਤ


ਫੈਡਰਲ ਹੈਲਥ ਏਜੰਸੀ ਦੁਆਰਾ ਮਈ ਮਹੀਨੇ ਵਿੱਚ ਵੈਕਸੀਨ ਲੱਗੇ ਲੋਕਾਂ ਲਈ ਮਾਸਕ ਦੀ ਜਰੂਰਤ ਹਟਾਉਣ ਦੇ ਬਾਅਦ ਇਸ ਪਾਰਕ ਨੇ ਵੀ ਟੀਕੇ ਲੱਗੇ ਹੋਏ ਮਹਿਮਾਨਾਂ ਲਈ ਮਾਸਕ ਦੀਆਂ ਜ਼ਰੂਰਤਾਂ ਨੂੰ ਸੌਖਾ ਕਰ ਦਿੱਤਾ ਸੀ। ਡਿਜ਼ਨੀ ਵਰਲਡ ਅਨੁਸਾਰ 30 ਜੁਲਾਈ ਤੋਂ, ਸਾਰੇ ਮਹਿਮਾਨਾਂ (2 ਸਾਲ ਜਾਂ ਇਸਤੋਂ ਵੱਧ ਉਮਰ) ਲਈ ਚਿਹਰੇ ਨੂੰ ਮਾਸਕ ਨਾਲ ਢਕਣ ਦੀ ਜ਼ਰੂਰਤ ਹੋਵੇਗੀ, ਜਿਸ ਵਿੱਚ ਪਾਰਕ ਦੇ ਅੰਦਰ, ਡਿਜ਼ਨੀ ਬੱਸਾਂ, ਮੋਨੋਰੇਲ ਅਤੇ ਡਿਜ਼ਨੀ ਸਕਾਈਲਾਈਨਰ ਆਦਿ ਥਾਵਾਂ ਸ਼ਾਮਲ ਹਨ। ਜਦਕਿ ਬਾਹਰੀ ਆਮ ਖੇਤਰਾਂ ਵਿੱਚ ਸਾਰੇ ਮਹਿਮਾਨਾਂ ਲਈ ਫੇਸ ਕਵਰਿੰਗਜ਼ ਜਰੂਰੀ ਨਹੀਂ ਹਨ। ਸੋਮਵਾਰ ਨੂੰ, ਫਲੋਰਿਡਾ ਦੀ ਓਰੇਂਜ ਕਾਉਂਟੀ ਦੇ ਮੇਅਰ ਜਿੱਥੇ ਡਿਜ਼ਨੀ ਅਤੇ ਯੂਨੀਵਰਸਲ ਸਟੂਡੀਓ ਸਥਿਤ ਹਨ ਨੇ ਚਿਤਾਵਨੀ ਦਿੱਤੀ ਕਿ ਇਹ ਖੇਤਰ ਕੋਵਿਡ ਕੇਸਾਂ ਕਾਰਨ ਖਤਰੇ ਵਿੱਚ ਹੈ।

ਇਹ ਖ਼ਬਰ ਪੜ੍ਹੋ-ਝਾਰਖੰਡ ’ਚ ਜੱਜ ਦੀ ਹੱਤਿਆ ਦਾ ਦੋਸ਼ੀ ਆਟੋ ਚਾਲਕ ਗ੍ਰਿਫਤਾਰ, ਗੁਨਾਹ ਕਬੂਲਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News