ਅਮਰੀਕਾ ਨੇ ਤਾਇਵਾਨ ਨੂੰ ਭੇਜੀਆਂ ਐਂਟੀ ਕੋਵਿਡ-19 ਟੀਕੇ ਦੀਆਂ 25 ਲੱਖ ਖੁਰਾਕਾਂ

Sunday, Jun 20, 2021 - 06:34 PM (IST)

ਤਾਇਪੇ (ਭਾਸ਼ਾ): ਅਮਰੀਕਾ ਨੇ ਐਤਵਾਰ ਨੂੰ ਤਾਇਵਾਨ ਨੂੰ ਮੋਡਰਨਾ ਦੇ ਐਂਟੀ ਕੋਵਿਡ-19 ਟੀਕੇ ਦੀਆਂ 25 ਲੱਖ ਖੁਰਾਕਾਂ ਭੇਜੀਆਂ ਹਨ। ਇਸ ਖੇਪ ਦੇ ਲੋਕ ਸਿਹਤ ਦੇ ਖੇਤਰ ਵਿਚ ਮਦਦ ਦੇ ਨਾਲ-ਨਾਲ ਆਪਣੇ ਭੂ-ਰਾਜਨੀਤਕ ਪ੍ਰਭਾਵ ਵੀ ਹਨ। ਇਹ ਖੇਪ ਇੱਥੇ ਚਾਈਨਾ ਏਅਰਲਾਈਨਜ਼ ਦੇ ਕਾਰਗੋ ਜਹਾਜ਼ ਜ਼ਰੀਏ ਪਹੁੰਚੀ ਹੈ। ਇਕ ਦਿਨ ਪਹਿਲਾਂ ਇਸ ਖੇਪ ਨੂੰ ਅਮਰੀਕਾ ਦੇ ਮੈਮਫਿਲ ਤੋਂ ਰਵਾਨਾ ਕੀਤਾ ਗਿਆ ਸੀ। ਰਾਜਧਾਨੀ ਤਾਇਪੇ ਦੇ ਬਾਹਰ ਸਥਿਤ ਹਵਾਈ ਅੱਡੇ 'ਤੇ ਇਸ ਖੇਪ ਦਾ ਸਵਾਗਤ ਕਰਨ ਲਈ ਤਾਇਵਾਨ ਵਿਚ ਅਮਰੀਕਾ ਦੇ ਸੀਨੀਅਰ ਅਧਿਕਾਰੀ ਬ੍ਰੇਟ ਕ੍ਰਿਸਟਨਸੇਨ ਅਤੇ ਤਾਇਵਾਨ ਦੇ ਸਿਹਤ ਮੰਤਰੀ ਚੇਨ ਸ਼ੀ-ਚੁੰਗ ਮੌਜੂਦ ਸਨ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਮਿਲੇ 11 ਕਰੋੜ ਸਾਲ ਪਹਿਲਾਂ ਦੇ ਆਖਰੀ ਡਾਇਨਾਸੋਰਾਂ ਦੇ ਪੈਰਾਂ ਦੇ ਨਿਸ਼ਾਨ

ਤਾਇਵਾਨ ਵਿਚ ਅਮਰੀਕੀ ਇੰਸਟੀਚਿਊਟ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਕਿ ਇਹ ਖੇਪ ਤਾਇਵਾਨ ਪ੍ਰਤੀ ਇਕ ਭਰੋਸੇਮੰਦ ਦੋਸਤ ਅਤੇ ਲੋਕਤੰਤਰ ਦੇ ਅੰਤਰਰਾਸ਼ਟਰੀ ਪਰਿਵਾਰ ਦੇ ਇਕ ਮੈਂਬਰ ਦੇ ਤੌਰ 'ਤੇ ਅਮਰੀਕਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।ਇਹ ਸੰਸਥਾ ਇਕ ਤਰ੍ਹਾਂ ਨਾਲ ਤਾਇਵਾਨ ਵਿਚ ਅਮਰੀਕਾ ਦਾ ਦੂਤਾਵਾਸ ਹੈ। ਤਾਇਵਾਨ ਮਹਾਮਾਰੀ ਦੇ ਪ੍ਰਕੋਪ ਤੋਂ ਇਕ ਤਰ੍ਹਾਂ ਨਾਲ ਬਚਿਆ ਹੋਇਆ ਹੈ ਪਰ ਮਈ ਤੋਂ ਇੱਥੇ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ ਅਤੇ ਹੁਣ ਇੱਥੇ ਬਾਹਰੋਂ ਟੀਕਿਆਂ ਦੀਆਂ ਖੁਰਾਕਾਂ ਮੰਗਵਾਈਆਂ ਜਾ ਰਹੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਭਾਰਤੀਆਂ ਲਈ ਖੁਸ਼ਖ਼ਬਰੀ, UAE ਨੇ ਸ਼ੁਰੂ ਕੀਤੀਆਂ ਉਡਾਣਾਂ

ਤਾਇਵਾਨ ਨੇ ਸਿੱਧੇ ਮੋਡਰਨਾ ਤੋਂ 55 ਲੱਖ ਟੀਕਿਆਂ ਦੀ ਖਰੀਦ ਦੇ ਆਦੇਸ ਦਿੱਤੇ ਸਨ ਪਰ ਹੁਣ ਤੱਕ ਇਸ ਨੂੰ ਸਿਰਫ 390,000 ਟੀਕੇ ਹੀ ਮਿਲੇ ਹਨ। ਚੀਨ ਵੱਲੋਂ ਤਾਇਵਾਨ 'ਤੇ ਵੱਧ ਰਹੇ ਦਬਾਅ ਦੇ ਸਮੇਂ ਵਿਚ ਅਮਰੀਕਾ ਵੱਲੋਂ ਕੀਤੀ ਗਈ ਮਦਦ ਉਸ ਦੇ ਸਹਿਯੋਗ ਨੂੰ ਦਰਸਾਉਂਦੀ ਹੈ। ਚੀਨ ਤਾਇਵਾਨ 'ਤੇ ਆਪਣਾ ਦਾਅਵਾ ਕਰਦਾ ਰਿਹਾ ਹੈ। ਅਮਰੀਕਾ ਦਾ ਤਾਇਵਾਨ ਨਾਲ ਰਸਮੀ ਡਿਪਲੋਮੈਟਿਕ ਸੰਬੰਧ  ਨਹੀਂ ਹੈ। ਅਮਰੀਕਾ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਤਾਇਵਾਨ ਨੂੰ 750,000 ਟੀਕਿਆਂ ਦੀਆਂ ਖੁਰਾਕਾਂ ਦੇਣ ਦਾ ਵਾਅਦਾ ਕੀਤਾ ਹੈ।


Vandana

Content Editor

Related News