ਅਮਰੀਕਾ ''ਚ ਕੋਰੋਨਾ ਮਰੀਜ਼ਾਂ ਨਾਲ ਭਰ ਰਹੇ ਹਸਪਤਾਲਾਂ ਕਾਰਨ ਵਧੀ ਸਿਹਤ ਵਿਭਾਗ ਦੀ ਚਿੰਤਾ

Monday, Oct 26, 2020 - 11:41 PM (IST)

ਅਮਰੀਕਾ ''ਚ ਕੋਰੋਨਾ ਮਰੀਜ਼ਾਂ ਨਾਲ ਭਰ ਰਹੇ ਹਸਪਤਾਲਾਂ ਕਾਰਨ ਵਧੀ ਸਿਹਤ ਵਿਭਾਗ ਦੀ ਚਿੰਤਾ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਵਿਚ ਹਰ ਰੋਜ਼ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋਣ ਕਰਕੇ ਲੋਕਾਂ ਨੂੰ ਹਸਪਤਾਲਾਂ ਵਿਚ ਦਾਖਲ ਹੋਣਾ ਪੈ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਦੇਸ਼ ਦੇ ਹਸਪਤਾਲ ਭਰ ਰਹੇ ਹਨ। ਇਸ ਕਰਕੇ ਇਹ ਮਹਾਮਾਰੀ ਸਥਾਨਕ ਸਿਹਤ ਪ੍ਰਣਾਲੀਆਂ ਉੱਤੇ ਨਵਾਂ ਦਬਾਅ ਪਾ ਰਹੀ ਹੈ ਅਤੇ ਸਿਹਤ ਵਿਭਾਗ ਦੀ ਚਿੰਤਾ ਵਿਚ ਵਾਧਾ ਹੋ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਅਸਥਾਈ ਮੈਡੀਕਲ ਯੋਜਨਾਵਾਂ ਤੇ ਗੱਲਬਾਤ ਹੋ ਰਹੀ ਹੈ। 

ਟੈਕਸਾਸ ਵਿਚ ਗੰਭੀਰ ਦੇਖਭਾਲ ਵਾਲੀਆਂ ਯੂਨਿਟਾਂ (ICU) ਸ਼ਨੀਵਾਰ ਨੂੰ ਸਮਰੱਥਾ ਦੇ ਸਿਖਰ 'ਤੇ ਪਹੁੰਚ ਗਈਆਂ ਹਨ ਕਿਉਂਕਿ ਕੋਵਿਡ -19 ਕਰਕੇ ਹਸਪਤਾਲਾਂ ਵਿਚ ਮਰੀਜ਼ਾਂ ਦਾ ਦਾਖਲਾ ਤਿੰਨ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਲਗਭਗ ਚਾਰ ਗੁਣਾ ਵੱਧ ਗਿਆ ਹੈ। ਇਸ ਕਰਕੇ ਅਧਿਕਾਰੀ ਸਿਹਤ ਸਰੋਤਾਂ ਨੂੰ ਵਧਾਉਣ ਲਈ ਚਿੰਤਤ ਹਨ। ਯੂਟਾਹ ਹਸਪਤਾਲ ਐਸੋਸੀਏਸ਼ਨ ਦੇ ਪ੍ਰਧਾਨ, ਗ੍ਰੇਗ ਬੈੱਲ ਅਨੁਸਾਰ ਇਹ ਬਹੁਤ ਗੰਭੀਰ ਸਥਿਤੀ ਹੈ ਕਿਉਂਕਿ ਇਸ ਪੱਧਰ 'ਤੇ ਸਾਰੀ ਯੋਜਨਾਬੰਦੀ ਖਤਮ ਹੋ ਗਈ ਹੈ। ਇਸ ਸਮੇਂ ਨਵੇਂ ਰਿਪੋਰਟ ਕੀਤੇ ਗਏ ਲਾਗਾਂ ਨੇ ਸ਼ੁੱਕਰਵਾਰ ਅਤੇ ਫਿਰ ਸ਼ਨੀਵਾਰ ਨੂੰ ਪਹਿਲੀ ਵਾਰ ਦੇਸ਼ ਭਰ ਵਿਚ 80,000 ਦੀ ਰਿਕਾਰਡ ਗਿਣਤੀ ਦਰਜ ਕੀਤੀ ਹੈ ਜਦਕਿ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਵਿੱਚ 40,000 ਦਾ ਵਾਧਾ ਹੋਇਆ ਹੈ। 

ਜਨਤਕ ਸਿਹਤ ਅਧਿਕਾਰੀਆਂ ਅਨੁਸਾਰ ਵਾਇਰਸ ਦੇ ਨੁਕਸਾਨ ਦੇ ਮਾਮਲਿਆਂ ਨੂੰ ਘੱਟ ਕਰਨ ਦੀ ਹਰ ਕੋਸ਼ਿਸ਼ ਹਸਪਤਾਲਾਂ ਦੇ ਟਰੈਕ 'ਤੇ ਬੁਰਾ ਪ੍ਰਭਾਵ ਪਾ ਸਕਦੀ ਹੈ। ਹਸਪਤਾਲਾਂ ਵਿਚ ਮਰੀਜ਼ਾਂ ਦੀ ਵੱਧਦੀ ਹੋਈ ਗਿਣਤੀ ਨੂੰ ਦੇਖਦਿਆਂ ਹੋਇਆ ਟੈਕਸਾਸ ਦੇ ਗਰੇਗ ਐਬੋਟ ਨੇ ਐਤਵਾਰ ਨੂੰ ਅਲ ਪਾਸੋ ਕਨਵੈਨਸ਼ਨ ਅਤੇ ਪਰਫਾਰਮਿੰਗ ਆਰਟਸ ਸੈਂਟਰ ਵਿਖੇ ਇਕ ਨਵੀਂ ਮੈਡੀਕਲ ਸਹੂਲਤ ਦੀ ਯੋਜਨਾ ਦੀ ਘੋਸ਼ਣਾ ਕੀਤੀ, ਜੋ 50 ਬੈੱਡਾਂ ਤੋਂ ਸ਼ੁਰੂ ਹੋਵੇਗੀ ਪਰ ਜੇ ਜਰੂਰੀ ਹੋਇਆ ਤਾਂ 100 ਤੱਕ ਵੀ ਵਧਾਇਆ ਜਾ ਸਕਦਾ ਹੈ। ਇਸਦੇ ਇਲਾਵਾ ਰਾਜਪਾਲ ਦੇ ਦਫ਼ਤਰ ਨੇ ਕਿਹਾ ਕਿ “ਸਹਾਇਕ ਮੈਡੀਕਲ ਯੂਨਿਟਾਂ” ਹਸਪਤਾਲਾਂ ਦੀ ਸਮਰੱਥਾ ਨੂੰ ਵਧਾਉਣਗੀਆਂ । ਸਰਕਾਰੀ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਅਧਿਕਾਰੀ ਵਾਇਰਸ ਤੋਂ ਬਚਾਅ ਕਰਨ ਲਈ ਲੋਕਾਂ ਨੂੰ ਸਾਵਧਾਨੀਆਂ ਵਰਤਣ ਅਤੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ।


author

Sanjeev

Content Editor

Related News