ਅਮਰੀਕਾ : ਕੋਰੋਨਾ ਰਾਹਤ ਫੰਡ ''ਚ ਲੱਖਾਂ ਦਾ ਚੂਨਾ ਲਾ ਕੇ ਖਰੀਦ ਲਈਆਂ ਗੱਡੀਆਂ

11/19/2020 8:28:05 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਸਰਕਾਰ ਵਲੋਂ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਸੰਕਟ ਵਿਚ ਰਾਹਤ ਦੇਣ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਆਰਥਿਕ ਮਦਦ ਵੀ ਸ਼ਾਮਲ ਹੈ ਪਰ ਬਹੁਤੇ ਲੋਕਾਂ ਆਪਣੇ ਸੁਆਰਥ ਲਈ ਜੁਗਾੜ ਲਗਾ ਕੇ ਗਲਤ ਤਰੀਕੇ ਨਾਲ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਹੀ ਮਾਮਲੇ ਅਮਰੀਕਾ ਦੇ ਦੋ ਸੂਬਿਆਂ ਟੈਕਸਾਸ ਅਤੇ ਇਲੀਨੋਏ ਵਿਚ ਸਾਹਮਣੇ ਆਏ ਹਨ। 

ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਨ੍ਹਾਂ ਦੋ ਸੂਬਿਆਂ ਦੇ 7 ਲੋਕਾਂ 'ਤੇ ਕਰੋੜਾਂ ਡਾਲਰ ਦੇ ਕੋਰੋਨਾ ਵਾਇਰਸ ਰਾਹਤ ਫੰਡ ਚੋਰੀ ਕਰਨ ਅਤੇ ਮਹਿੰਗੇ ਉਤਪਾਦਾਂ 'ਤੇ ਖਰਚ ਕਰਨ ਲਈ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ। ਦੋ ਸ਼ੱਕੀ ਵਿਅਕਤੀਆਂ 52 ਸਾਲਾ ਅਮੀਰ ਅਕੀਲ ਅਤੇ ਸਿਦੀਕ ਅਜ਼ੀਮੂਦੀਨ (41) 'ਤੇ ਕਾਲੇ ਧਨ ਨੂੰ ਸਫੈਦ ਬਣਾਉਣ ਦੇ ਦੋਸ਼ ਲਗਾਏ ਗਏ ਹਨ ਜਦਕਿ ਇਸ ਮੁਕੱਦਮੇ ਵਿਚ ਨਾਮਜ਼ਦ ਹੋਰ ਵਿਅਕਤੀ ਪਰਦੀਪ ਬਸਰਾ (51), ਰਿਫਤ ਬਾਜਵਾ( 51),  ਮੇਅਰ ਮਿਸਕ(40),  ਮੌਰਸੀਓ ਨਾਵੀਆ (41) ਅਤੇ ਰਿਚਰਡ ਰੀਥ ਹਨ।

ਇਹ ਵੀ ਪੜ੍ਹੋ- ਈਰਾਨ 'ਚ ਦੋ ਰੇਲ ਗੱਡੀਆਂ ਵਿਚਕਾਰ ਟੱਕਰ, 20 ਲੋਕ ਹੋਏ ਜ਼ਖ਼ਮੀ

ਨਿਆਂ ਵਿਭਾਗ ਨੇ ਦੋਸ਼ ਲਾਇਆ ਕਿ ਇਨ੍ਹਾਂ ਦੋਸ਼ੀਆਂ ਨੇ ਧੋਖਾਧੜੀ ਲਈ ਦਰਜਨਾਂ ਲੋਨ ਅਰਜ਼ੀਆਂ ਜਮ੍ਹਾਂ ਕਰਵਾਈਆਂ, ਜਿਨ੍ਹਾਂ ਵਿਚ ਝੂਠੀਆਂ ਤਨਖ਼ਾਹਾਂ ਦੇ ਖਰਚੇ, ਟੈਕਸ ਫਾਰਮ, ਬੈਂਕ ਰਿਕਾਰਡ ਅਤੇ ਹੋਰ ਦਸਤਾਵੇਜ਼ ਸ਼ਾਮਲ ਸਨ। ਇਨ੍ਹਾਂ ਨੇ ਸੈਂਕੜੇ ਜਾਅਲੀ ਅਤੇ ਝੂਠੇ ਕਰਮਚਾਰੀਆਂ ਲਈ ਨਕਦੀ ਪ੍ਰਾਪਤ ਕੀਤੀ ਹੈ। ਦੋਸ਼ੀਆਂ ਨੇ ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਜੋ ਕਿ ਇਕ ਫੈਡਰਲ ਲੋਨ ਪ੍ਰੋਗਰਾਮ ਹੈ ਤੋਂ 30 ਮਿਲੀਅਨ ਡਾਲਰ ਦੀ ਮੰਗ ਕੀਤੀ ਸੀ ,ਇਸ ਪ੍ਰੋਗਰਾਮ ਨੇ ਇਸ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ 600 ਬਿਲੀਅਨ ਡਾਲਰ ਤੋਂ ਵੱਧ ਦਾ ਪ੍ਰਬੰਧ ਕੀਤਾ ਹੈ। 

ਅਧਿਕਾਰੀਆਂ ਅਨੁਸਾਰ ਫੈਡਰਲ ਏਜੰਟਾਂ ਵਲੋਂ ਵਾਰੰਟ ਜਾਰੀ ਕਰਨ ਤੋਂ ਪਹਿਲਾਂ ਇਨ੍ਹਾਂ ਨੇ ਤਕਰੀਬਨ 16 ਮਿਲੀਅਨ ਡਾਲਰ ਦੀ ਰਾਸ਼ੀ ਹਾਸਲ ਕੀਤੀ ਸੀ, ਜਿਸ ਨਾਲ ਲਗਜ਼ਰੀ ਗੱਡੀਆਂ ਲੈਂਬੋਰਗਿਨੀ,ਪੋਰਸ਼ ਆਦਿ ਖਰੀਦੀਆਂ ਸਨ, ਜਿਨ੍ਹਾਂ ਨੂੰ ਜਾਇਦਾਦ ਸਣੇ ਜ਼ਬਤ ਕੀਤਾ ਗਿਆ ਹੈ।


Lalita Mam

Content Editor

Related News