USA ''ਚ ਕੋਰੋਨਾ ਕਾਰਨ ਬੇਰੁਜ਼ਗਾਰੀ ਦਾ ਕਲੇਮ ਕਰਨ ਵਾਲਿਆਂ ਦੀ ਵਧੀ ਗਿਣਤੀ

Thursday, Dec 10, 2020 - 10:25 PM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਦੇਸ਼ ਵਿਚ ਵਾਇਰਸ ਦੀ ਲਾਗ ਦੇ ਵਿੱਚ ਹੋ ਰਹੇ ਭਾਰੀ ਵਾਧੇ ਨਾਲ ਜਾਰੀ ਹੋ ਰਹੀਆਂ ਪਾਬੰਦੀਆਂ ਕਾਰਨ ਕਈ ਕਾਰੋਬਾਰ ਬੰਦ ਹੋ ਰਹੇ ਹਨ। ਇਸ ਸਥਿਤੀ ਦੇ ਪੈਦਾ ਹੋਣ ਕਾਰਨ ਹਜਾਰਾਂ ਲੋਕ ਬੇਰੁਜ਼ਗਾਰ ਹੋ ਗਏ ਹਨ। ਆਪਣੇ ਕੰਮਾਂ ਨੂੰ ਗੁਆ ਚੁੱਕੇ ਲੋਕਾਂ ਨੇ ਪਿਛਲੇ ਹਫਤੇ ਬੇਰੁਜ਼ਗਾਰੀ ਦੀ ਸਹਾਇਤਾ ਲਈ ਦਰਖਾਸਤ ਦੇਣ ਦੀ ਗਿਣਤੀ ਵਿਚ ਭਾਰੀ ਵਾਧਾ ਕੀਤਾ ਹੈ। 

ਅੰਕੜਿਆਂ ਅਨੁਸਾਰ ਇਸ ਹਫਤੇ ਸਹਾਇਤਾ ਰਾਸ਼ੀ ਦੀ ਬੇਨਤੀ ਕਰਨ ਵਾਲੇ ਲੋਕਾਂ ਦੀ ਗਿਣਤੀ 8,53,000 ਹੋ ਗਈ ਹੈ। ਕਿਰਤ ਵਿਭਾਗ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਜ਼ੀਆਂ ਦੀ ਗਿਣਤੀ ਪਿਛਲੇ ਹਫ਼ਤੇ ਦੀ 7,16,000 ਤੋਂ ਵੱਧ ਗਈ ਹੈ।  ਮਾਰਚ ਵਿਚ ਕੋਰੋਨਾ ਵਾਇਰਸ ਵਲੋਂ ਆਰਥਿਕਤਾ ਨੂੰ ਮੱਠਾ ਕਰਨ ਕਰਨ ਤੋਂ ਪਹਿਲਾਂ, ਹਫ਼ਤਾਵਾਰੀ ਬੇਰੁਜ਼ਗਾਰੀ ਦੇ ਦਾਅਵਿਆਂ ਦੀ ਗਿਣਤੀ ਸਿਰਫ 2,25,000 ਸੀ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜ਼ਿਆਦਾਤਰ ਗਾਹਕਾਂ ਨੇ ਛੁੱਟੀਆਂ ਦੀ ਖਰੀਦਦਾਰੀ ਅਤੇ ਹੋਰ ਗਤੀਵਿਧੀਆਂ 'ਤੇ ਇੰਨਾ ਖਰਚ ਨਹੀਂ ਕੀਤਾ ਜਦਕਿ ਨਵੰਬਰ ਵਿਚ ਮਾਲਕਾਂ ਨੇ ਵੀ ਅਪ੍ਰੈਲ ਤੋਂ ਬਾਅਦ ਬਹੁਤ ਘੱਟ ਲੋਕਾਂ ਨੂੰ ਨੌਕਰੀਆਂ ਦਿੱਤੀਆਂ । 

ਹਾਲਾਂਕਿ, ਕਈ ਰੈਸਟੋਰੈਂਟਾਂ, ਬਾਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੇ ਪਿਛਲੇ ਮਹੀਨੇ ਨੌਕਰੀਆਂ ਦੀ ਛਾਂਟੀ ਕੀਤੀ ਹੈ। ਇਸ ਦੇ ਨਾਲ ਹੀ ਅੰਕੜਿਆਂ ਅਨੁਸਾਰ ਸਰਕਾਰ ਦੁਆਰਾ ਦਿੱਤੀ ਗਈ ਬੇਰੁਜ਼ਗਾਰੀ ਸਹਾਇਤਾ ਪ੍ਰਾਪਤ ਕਰ ਰਹੇ ਲੋਕਾਂ ਦੀ ਕੁੱਲ ਗਿਣਤੀ ਤਿੰਨ ਮਹੀਨਿਆਂ ਵਿਚ ਪਹਿਲੀ ਵਾਰ 5.5 ਤੋਂ ਵੱਧ ਕੇ 5.8 ਮਿਲੀਅਨ ਹੋ ਗਈ ਹੈ।


Sanjeev

Content Editor

Related News