ਅਮਰੀਕਾ 'ਚ ਫੇਸ ਟਰਾਂਸਪਲਾਂਟ ਕਰਾਉਣ ਵਾਲੀ ਪਹਿਲੀ ਬੀਬੀ ਦੀ ਮੌਤ
Sunday, Aug 02, 2020 - 12:49 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਫੇਸ ਟਰਾਂਸਪਲਾਂਟ ਕਰਾਉਣ ਵਾਲੀ ਪਹਿਲੀ ਸ਼ਖਸ 57 ਸਾਲਾ ਕੋਨੀ ਕਿਊਲਪ (Connie Culp) ਦਾ ਦੇਹਾਂਤ ਹੋ ਗਿਆ। ਸਾਲ 2004 ਦੇ ਸਤੰਬਰ ਮਹੀਨੇ ਵਿਚ ਓਹੀਓ ਵਿਚ ਪਤੀ ਨੇ ਕੋਨੀ ਦੇ ਚਿਹਰੇ 'ਤੇ ਗੋਲੀਬਾਰੀ ਕੀਤੀ ਸੀ, ਜਿਸ ਦੇ ਬਾਅਦ ਉਸ ਦੀ ਜਾਨ ਤਾਂ ਬਚ ਗਈ ਪਰ ਚਿਹਰਾ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਬਾਅਦ ਵਿਚ 2008 ਨੂੰ ਟਰਾਂਸਪਲਾਂਟੇਸ਼ਨ ਦੇ ਜ਼ਰੀਏ ਕਰੀਬ-ਕਰੀਬ ਉਸ ਦਾ ਪੂਰਾ ਚਿਹਰਾ ਬਦਲ ਗਿਆ। ਇਸ ਦੇ ਲਈ ਪੂਰੇ 22 ਘੰਟੇ ਤੱਕ ਸਰਜਨ ਜੁਟੇ ਰਹੇ ਅਤੇ 77 ਸਕਵਾਇਰ ਇੰਚ ਦੇ ਟਿਸ਼ੂ ਦੀ ਵਰਤੋਂ ਕਰਕੇ ਪੂਰੀ ਪ੍ਰਕਿਰਿਆ ਨੂੰ ਸਫਲ ਬਣਾਇਆ ਗਿਆ।
ਕਲੀਵਲੈਂਡ ਕਲੀਨਿਕ ਦੇ ਡਾਕਟਰਾਂ ਨੇ ਸ਼ੁੱਕਰਵਾਰ ਨੂੰ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ। ਕਲੀਵਲੈਂਡ ਕਲੀਨਿਕ ਦੀ ਬੁਲਾਰਨ ਐਂਡ੍ਰੀਆ ਪੈਕੇਟੀ ਨੇ ਸੀ.ਐੱਨ.ਐੱਨ. ਨੂੰ ਦੱਸਿਆ ਕਿ ਕੋਨੀ ਦੀ ਟਰਾਂਸਪਲਾਂਟੇਸ਼ਨ ਨਾਲ ਅਸਬੰਧਤ ਜਟਿਲਤਾਵਾਂ ਨਾਲ ਬੁੱਧਵਾਰ ਨੂੰ ਮੌਤ ਹੋ ਗਈ।
ਕੋਨੀ ਦੇ ਦੋ ਫਰਾਂਸ ਵਿਚ ਅਤੇ ਇਕ ਚੀਨ ਵਿਚ ਪਹਿਲੇ 3 ਫੇਸ ਟਰਾਂਸਪਲਾਂਟ ਕੀਤੇ ਜਾ ਚੁੱਕੇ ਸਨ। ਉਸ ਸਮੇਂ ਕੋਨੀ ਅੰਤਰਰਾਸ਼ਟਰੀ ਸੁਰਖੀਆਂ ਵਿਚ ਛਾ ਗਈ ਸੀ ਕਿਉਂਕਿ ਉਹ ਅਮਰੀਕਾ ਵਿਚ ਫੇਸ ਟਰਾਂਸਪਲਾਂਟ ਕਰਾਉਣ ਵਲੀ ਪਹਿਲੀ ਸ਼ਖਸ ਸੀ।
ਸਾਲ 2009 ਵਿਚ 'ਗੁੱਡ ਮਾਰਨਿੰਗ ਅਮਰੀਕਾ' ਨੂੰ ਕੋਨੀ ਨੇ ਕਿਹਾ ਕਿ ਉਸ ਨੇ ਆਪਣੇ ਪਤੀ ਨੂੰ ਮੁਆਫ ਕਰ ਦਿੱਤਾ ਹੈ। ਉਹ ਹਾਲੇ ਵੀ ਆਪਣੇ ਪਤੀ ਨੂੰ ਪਿਆਰ ਕਰਦੀ ਹੈ। ਕੋਨੀ ਨੇ ਅੱਗੇ ਕਿਹਾ,''ਮੈਂ ਆਪਣੇ ਪਤੀ ਨੂੰ ਉਸੇ ਦਿਨ ਦਿਲੋਂ ਮੁਆਫ ਕਰ ਦਿੱਤਾ ਸੀ. ਜਿਸ ਦਿਨ ਉਸ ਨੇ ਅਜਿਹਾ ਕੀਤਾ।'' ਕੋਨੀ ਦੀਆਂ ਦੁਨੀਆ ਭਰ ਵਿਚ ਲੱਗਭਗ 40 ਸਰਜਰੀਆਂ ਹੋ ਚੁੱਕੀਆਂ ਸਨ। ਉਹ ਇਕ ਬਹਾਦੁਰ ਜੀਵੰਤ ਬੀਬੀ ਅਤੇ ਕਈ ਲੋਕਾਂ ਦੇ ਲਈ ਪ੍ਰੇਰਣਾ ਦਾ ਸਰੋਤ ਸੀ। ਦੋ ਬੱਚਿਆਂ ਦੀ ਮਾਂ ਕੋਨੀ ਅੰਸ਼ਕ ਤੌਰ 'ਤੇ ਅੰਨ੍ਹੀ ਹੋ ਗਈ ਸੀ। ਉਹ ਸੁੰਘਣ ਅਤੇ ਬੋਲਣ ਵਿਚ ਅਸਮਰੱਥ ਸੀ ਅਤੇ ਉਸ ਨੂੰ ਸਾਹ ਲੈਣ ਲਈ ਆਪਣੀ ਗਰਦਨ ਵਿਚ ਸਰਜੀਕਲ ਓਪਨਿੰਗ 'ਤੇ ਰਹਿਣਾ ਪਿਆ।