BTS ਤੇ Big Hit Entertainment ਨੇ 'ਬਲੈਕ ਲਾਈਵਸ ਮੈਟਰ' ਫਾਊਂਡੇਸ਼ਨ ਨੂੰ ਦਿੱਤੇ 10 ਲੱਖ ਡਾਲਰ
Sunday, Jun 07, 2020 - 06:05 PM (IST)

ਵਾਸ਼ਿੰਗਟਨ (ਭਾਸ਼ਾ): ਦੱਖਣੀ ਕੋਰੀਆ ਦੇ ਮਸ਼ਹੂਰ ਪੌਪ ਸਮੂਹ ਬੀ.ਟੀ.ਐੱਸ. (BTS) ਅਤੇ ਉਹਨਾਂ ਦੀ ਕੰਪਨੀ Big Hit Entertainment' ਨੇ ਪੁਲਸ ਹਿਰਾਸਤ ਵਿਚ ਮਾਰੇ ਗਏ ਅਫਰੀਕੀ-ਅਮਰੀਕੀ ਵਿਅਕਤੀ ਜੌਰਜ ਫਲਾਈਡ ਦੀ ਹੱਤਿਆ ਦੇ ਬਾਅਦ ਬਣੇ 'ਬਲੈਕ ਲਾਈਵਸ ਮੈਟਰ' ਫਾਊਂਡੇਸ਼ਨ ਨੂੰ 10 ਲੱਖ ਡਾਲਰ ਦੀ ਰਾਸ਼ੀ ਦਾਨ ਵਜੋਂ ਦਿੱਤੀ ਹੈ।
ਵੈਰਾਇਟੀ ਦੇ ਮੁਤਾਬਕ, ਸਮੂਹ ਨੇ ਇਸ ਹਫਤੇ ਦੇ ਸ਼ੁਰੂ ਵਿਚ ਇਹ ਰਾਸ਼ੀ ਦਾਨ ਵਿਚ ਦਿੱਤੀ ਸੀ। 'ਬਲੈਕ ਲਾਈਵਸ ਮੈਟਰ' ਦੇ ਪ੍ਰਬੰਧ ਨਿਦੇਸ਼ਕ ਕੇਇਲੀ ਸਕੇਲਸ ਨੇ ਕਿਹਾ,''ਸਦੀਆਂ ਦੇ ਸ਼ੋਸ਼ਣ ਨਾਲ ਇਸ ਸਮੇਂ ਦੁਨੀਆ ਭਰ ਵਿਚ ਕਾਲੇ ਲੋਕ ਦੁਖੀ ਹਨ। ਕਾਲੇ ਲੋਕਾਂ ਦੀ ਜ਼ਿੰਦਗੀ ਦੀ ਇਸ ਲੜਾਈ ਵਿਚ ਨਾਲ ਆਉਣ ਲਈ ਅਸ਼ੀਂ ਬੀ.ਟੀ.ਐੱਸ. ਅਤੇ ਉਸ ਦੇ ਸਾਥੀਆਂ ਦੀ ਦਰਿਆਦਿਲੀ ਨਾਲ ਪ੍ਰਭਾਵਿਤ ਹਾਂ।''
ਬਹੁਤ ਮਸ਼ਹੂਰ ਪੌਪ ਬ੍ਰੈਂਡ ਦੇ ਮੈਂਬਰਾਂ ਕੇ ਜਿਨ, ਸੁਗਾ, ਜੇ-ਹੋਪ, ਆਰ.ਐੱਮ., ਜਿਮਿਨ, ਵੀ ਅਤੇ ਜੁਗਕੋ ਨੇ ਟਵੀਟ ਕਰਕੇ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਸੀ। ਬੀ.ਟੀ.ਐੱਸ. ਨੇ ਆਪਣੇ ਅਧਿਕਾਰਤ ਟਵਿੱਟਰ ਪੇਜ 'ਤੇ ਲਿਖਿਆ,''ਅਸੀਂ ਨਸਲੀ ਵਿਤਕਰੇ ਦੇ ਵਿਰੁੱਧ ਹਾਂ। ਅਸੀਂ ਹਿੰਸਾ ਦਾ ਵਿਰੋਧ ਕਰਦੇ ਹਾਂ। ਅਸੀਂ ਅਤੇ ਤੁਸੀਂ ਸਨਮਾਨ ਪਾਉਣ ਦੇ ਹੱਕਦਾਰ ਹਾਂ। ਅਸੀਂ ਇਕਜੁੱਟ ਹਾਂ।'' ਗੌਰਤਲਬ ਹੈ ਕਿ ਅਮਰੀਕਾ ਵਿਚ ਨਸਲਵਾਦ ਅਤੇ ਪੁਲਸ ਦੀਆਂ ਵਧੀਕੀਆਂ ਵਿਰੁੱਧ ਦੇਸ਼ ਭਰ ਵਿਚ ਪ੍ਰਦਰਸ਼ਨਾਂ ਦਾ ਸਿਲਸਿਲਾ ਹਫਤੇ ਭਰ ਤੋਂ ਜਾਰੀ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
