ਪਾਕਿਸਤਾਨ-ਅਫਗਾਨਿਸਤਾਨ ਸੰਘਰਸ਼ ਨੂੰ ਸੁਝਾਉਣਾ ਮੇਰੇ ਲਈ ''ਆਸਾਨ'' ਹੈ : ਡੋਨਾਲਡ ਟਰੰਪ
Saturday, Oct 18, 2025 - 01:30 PM (IST)

ਵਾਸ਼ਿੰਗਟਨ- ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਵਧਦੀ ਦੁਸ਼ਮਣੀ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਵਿਚਾਲੇ ਸੰਘਰਸ਼ ਨੂੰ ਹੱਲ ਕਰਵਾਉਣ ਦੀ ਲੋੜ ਪਈ ਤਾਂ ਇਹ ਉਨ੍ਹਾਂ ਲਈ 'ਆਸਾਨ' ਗੱਲ ਹੋਵੇਗੀ। ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨਾਲ ਭੋਜਨ ਦੌਰਾਨ ਮੀਡੀਆ ਨੂੰ ਕਿਹਾ,''ਮੈਂ ਸਮਝਦਾ ਹਾਂ ਕਿ ਪਾਕਿਸਤਾਨ ਨੇ ਹਮਲਾ ਕੀਤਾ ਜਾਂ ਅਫਗਾਨਿਸਤਾਨ ਨਾਲ ਸੰਘਰਸ਼ ਜਾਰੀ ਹੈ, ਜੇਕਰ ਮੈਂ ਇਸ ਨੂੰ ਸੁਲਝਾਉਣਾ ਹੋਵੇ ਤਾਂ ਇਹ ਮੇਰੇ ਲਈ ਆਸਾਨ ਹੈ।'' ਟਰੰਪ ਨੇ ਲੱਖਾਂ ਲੋਕਾਂ ਦੀ ਜਾਨ ਬਚਾਉਣ ਦਾ ਇਕ ਵਾਰ ਮੁੜ ਦਾਅਵਾ ਕੀਤਾ ਅਤੇ ਸਾਰਿਆਂ ਨੂੰ ਭਰੋਸਾ ਵੀ ਦਿੱਤਾ ਕਿ ਉਨ੍ਹਾਂ ਨੂੰ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਸੰਘਰਸ਼ ਨੂੰ ਸੁਲਝਾਉਣ 'ਚ ਸਫ਼ਲਤਾ ਮਿਲੇਗੀ। ਉਨ੍ਹਾਂ ਕਿਹਾ,''ਮੈਨੂੰ ਲੋਕਾਂ ਨੂੰ ਮਾਰੇ ਜਾਣ ਤੋਂ ਰੋਕਣਾ ਚੰਗਾ ਲੱਗਦਾ ਹੈ। ਮੈਂ ਲੱਖਾਂ-ਕਰੋੜਾਂ ਲੋਕਾਂ ਦੀ ਜਾਨ ਬਚਾਈ ਹੈ ਅਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਯੁੱਧ ਨੂੰ ਰੋਕਣ 'ਚ ਸਫ਼ਲਤਾ ਮਿਲੇਗੀ।''
ਪਾਕਿਸਤਾਨ ਨੇ ਅਫਗਾਨਿਸਤਾਨ 'ਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਨਵੇਂ ਹਵਾਈ ਹਮਲੇ ਕੀਤੇ, ਜਿਸ ਨਾਲ ਦੋਹਾ 'ਚ ਹੋਣ ਵਾਲੀ ਗੱਲਬਾਤ 'ਤੇ ਗ੍ਰਹਿਣ ਲੱਗ ਗਿਆ। ਇਸ ਤੋਂ ਪਹਿਲਾਂ ਦੋਵਾਂ ਪੱਖਾਂ ਵਿਚਾਲੇ ਜੰਗਬੰਦੀ ਨੇ ਹਮਲਿਆਂ 'ਤੇ ਅਸਥਾਈ ਰੂਪ ਨਾਲ ਰੋਕ ਲਗਾ ਦਿੱਤੀ ਸੀ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਉਨ੍ਹਾਂ ਹਮਲਿਆਂ ਤੋਂ ਪਹਿਲਾਂ ਅੱਤਵਾਦੀਆਂ ਨੇ ਉੱਤਰੀ ਵਜ਼ੀਰਿਸਤਾਨ 'ਚ ਇਕ ਫ਼ੌਜ ਸਥਾਪਨਾ 'ਤੇ ਬੰਦੂਕ ਅਤੇ ਬੰਬ ਨਾਲ ਹਮਲੇ ਕੀਤੇ ਸਨ। ਇਸ ਵਿਚ ਟਰੰਪ ਨੇ '8 ਯੁੱਧ' ਰੁਕਵਾਉਣ ਦੇ ਬਾਵਜੂਦ ਨੋਬਲ ਸ਼ਾਂਤੀ ਪੁਰਸਕਾਰ ਨਾ ਮਿਲਣ 'ਤੇ ਇਕ ਵਾਰ ਮੁੜ ਨਿਰਾਸ਼ਾ ਜ਼ਾਹਰ ਕੀਤੀ ਹੈ। ਟਰੰਪ ਨੇ ਕਿਹਾ,''ਤੁਸੀਂ ਜਾਣਦੇ ਹੋ ਕਿ ਅਸੀਂ 8 ਹੋਰ ਸਮੱਸਿਆਵਾਂ ਦਾ ਹੱਲ ਕੀਤਾ ਹੈ। ਮੈਂ 8 ਯੁੱਧ ਸੁਲਝਾਏ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8