ਹਮਾਸ ਨੇ ਖੂਨ-ਖਰਾਬਾ ਨਾ ਰੋਕਿਆ ਤਾਂ ਉਸ ਦੇ ਲੜਾਕਿਆਂ ਨੂੰ ਮਾਰ ਦੇਵਾਂਗੇ : ਟਰੰਪ
Friday, Oct 17, 2025 - 01:48 PM (IST)

ਵਾਸ਼ਿੰਗਟਨ (ਭਾਸ਼ਾ)– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਾਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਗਾਜ਼ਾ ਵਿਚ ਖੂਨ-ਖਰਾਬਾ ਜਾਰੀ ਰਿਹਾ ਤਾਂ ਸਾਡੇ ਕੋਲ ਉਸ ਦੇ ਲੜਾਕਿਆਂ ਨੂੰ ਮਾਰਨ ਤੋਂ ਇਲਾਵਾ ਕੋਈ ਬਦਲ ਨਹੀਂ ਹੋਵੇਗਾ।
ਟਰੰਪ ਦੀ ਇਹ ਗੰਭੀਰ ਚਿਤਾਵਨੀ ਉਦੋਂ ਆਈ, ਜਦੋਂ ਉਨ੍ਹਾਂ ਨੇ ਪਿਛਲੇ ਹਫ਼ਤੇ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਇਲਾਕੇ ਵਿਚ ਅੰਦਰੂਨੀ ਹਿੰਸਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਕਿਹਾ ਕਿ ਹਮਾਸ ਨੇ ‘ਕੁਝ ਬਹੁਤ ਮਾੜੇ ਗਿਰੋਹਾਂ’ ਨੂੰ ਖਤਮ ਕਰ ਦਿੱਤਾ ਹੈ ਅਤੇ ਕਈ ਗਿਰੋਹਾਂ ਦੇ ਮੈਂਬਰਾਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਕਿਹਾ, ‘ਇਮਾਨਦਾਰੀ ਨਾਲ ਕਹਾਂ ਤਾਂ ਇਸ ਨੇ ਮੈਨੂੰ ਬਹੁਤਾ ਪ੍ਰੇਸ਼ਾਨ ਨਹੀਂ ਕੀਤਾ।’