ਅਮਰੀਕਾ : ਟਰੱਕ ਹਾਦਸੇ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ

Monday, Sep 06, 2021 - 10:40 AM (IST)

ਅਮਰੀਕਾ : ਟਰੱਕ ਹਾਦਸੇ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਇੱਕ ਤੋਂ ਬਾਅਦ ਇੱਕ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਐਕਸੀਡੈਂਟਾਂ ਦੌਰਾਨ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਭਲਕੇ ਮਤਲਬ 4 ਸਤੰਬਰ ਨੂੰ ਬਲਮਿੰਗਟਨ ਕੈਲੀਫੋਰਨੀਆ ਨਿਵਾਸੀ ਪੰਜਾਬੀ ਟਰੱਕ ਡਰਾਈਵਰ ਜਸਵੰਤ ਸਿੰਘ (29) ਦੀ ਅਮਰੀਕਾ ਦੀ ਮਸੂਰੀ ਸਟੇਟ ਵਿੱਚ ਇੱਕ ਟਰੱਕ ਦੁਰਘਟਨਾ ਵਿੱਚ ਹੋਈ ਮੌਤ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। 

ਜਾਣਕਾਰੀ ਮੁਤਾਬਕ ਘਟਨਾ ਪਹਿਰ ਦੇ ਤੜਕੇ, ਟਰੱਕ ਦੇ ਖੱਡ ਵਿੱਚ ਡਿੱਗਣ ਕਾਰਨ ਵਾਪਰੀ। ਐਕਸੀਡੈਂਟ ਸਮੇਂ ਸਵ. ਜਸਵੰਤ ਸਿੰਘ ਪਿੱਛੇ ਬਿੱਡ 'ਤੇ ਸੌਂ ਰਿਹਾ ਸੀ ‘ਤੇ ਟੀਮ ਡਰਾਈਵਰ ਟਰੱਕ ਚਲਾ ਰਿਹਾ ਸੀ। ਦੁਰਘਟਨਾ ਵਿੱਚ ਟੀਮ ਡਰਾਈਵਰ ਵੀ ਸਖ਼ਤ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ। ਸਵ. ਜਸਵੰਤ ਸਿੰਘ ਤਿੰਨ ਕੁ ਸਾਲ ਪਹਿਲਾਂ ਅਮਰੀਕਾ ਆਇਆ ਸੀ ‘ਤੇ ਇੱਥੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਇਕੱਲਾ ਰਹਿਕੇ ਸਖ਼ਤ ਮਿਹਨਤ ਕਰ ਰਿਹਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਜਾਣਕਾਰੀ ਅਨੁਸਾਰ ਸਵ. ਜਸਵੰਤ ਸਿੰਘ ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ ਭੱਟੀਆ, ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਸਵ. ਜਸਵੰਤ ਸਿੰਘ ਦੇ ਪਿਤਾ ਤੇਜਾ ਸਿੰਘ ਵੀ 2001 ਵਿੱਚ ਚੜ੍ਹਾਈ ਕਰ ਗਏ ਸਨ, ਇਸ ਸਮੇਂ ਪੰਜਾਬ ਵਿੱਚ ਮਾਤਾ ਕਸ਼ਮੀਰ ਕੌਰ ਪੁੱਤ ਦੀ ਮੌਤ ਕਾਰਨ ਗਹਿਰੇ ਸਦਮੇ ਵਿੱਚ ਹੈ।


author

Vandana

Content Editor

Related News