ਅਮਰੀਕਾ : ਘਰ 'ਚ ਹੋਈ ਗੋਲੀਬਾਰੀ, 5 ਬੱਚਿਆਂ ਸਮੇਤ 8 ਦੀ ਮੌਤ

Thursday, Jan 05, 2023 - 11:15 AM (IST)

ਅਮਰੀਕਾ : ਘਰ 'ਚ ਹੋਈ ਗੋਲੀਬਾਰੀ, 5 ਬੱਚਿਆਂ ਸਮੇਤ 8 ਦੀ ਮੌਤ

ਸਾਲਟ ਲੇਕ ਸਿਟੀ (ਏਜੰਸੀ): ਅਮਰੀਕਾ ਵਿਖੇ ਦੱਖਣੀ ਯੂਟਾਹ ਦੇ ਇੱਕ ਘਰ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ। ਇਸ ਗੋਲੀਬਾਰੀ ਵਿਚ ਪੰਜ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ।ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।ਹਨੋਕ ਵਿੱਚ ਸ਼ਹਿਰ ਦੇ ਅਧਿਕਾਰੀਆਂ ਦੁਆਰਾ ਜਾਰੀ ਕੀਤੀ ਗਈ ਇੱਕ ਨਿਊਜ਼ ਰੀਲੀਜ਼ ਦੇ ਅਨੁਸਾਰ ਜਦੋਂ ਪੁਲਸ ਨੇ ਰਿਹਾਇਸ਼ 'ਤੇ ਜਾਂਚ ਕੀਤੀ ਤਾਂ ਇਹ ਸਾਰੇ ਲੋਕ ਮ੍ਰਿਤਕ ਪਾਏ ਗਏ। 

ਪੜ੍ਹੋ ਇਹ ਅਹਿਮ ਖ਼ਬਰ- UK 'ਚ ਬੱਚਿਆਂ ਦੀ 'ਪੜ੍ਹਾਈ' ਨੂੰ ਲੈ ਕੇ PM ਸੁਨਕ ਜਲਦ ਕਰ ਸਕਦੇ ਨੇ ਇਹ ਵੱਡਾ ਐਲਾਨ

ਅਜਿਹਾ ਘਟਨਾ ਵਾਪਰਨ ਪਿੱਛੇ ਦੇ ਇਰਾਦੇ ਬਾਰੇ ਕੋਈ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਗਈ।ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਾ ਲਈ ਕੋਈ ਖਤਰਾ ਨਹੀਂ ਨਜ਼ਰ ਆ ਰਿਹਾ ਹੈ।ਲਗਭਗ 8,000 ਲੋਕਾਂ ਦਾ ਇਹ ਸ਼ਹਿਰ ਸਾਲਟ ਲੇਕ ਸਿਟੀ ਤੋਂ ਲਗਭਗ 245 ਮੀਲ (394 ਕਿਲੋਮੀਟਰ) ਦੱਖਣ ਵਿੱਚ ਸਥਿਤ ਹੈ।ਆਇਰਨ ਕਾਉਂਟੀ ਸਕੂਲ ਜ਼ਿਲ੍ਹਾ ਅਧਿਕਾਰੀਆਂ ਨੇ ਮਾਪਿਆਂ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਕਿ ਪੰਜ ਬੱਚੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਪੜ੍ਹਦੇ ਹਨ।ਉਟਾਹ ਦੇ ਗਵਰਨਰ ਸਪੈਂਸਰ ਕੌਕਸ ਨੇ ਬੁੱਧਵਾਰ ਰਾਤ ਨੂੰ ਇੱਕ ਟਵੀਟ ਵਿੱਚ ਮ੍ਰਿਤਕਾਂ ਪ੍ਰਤੀ ਸੋਗ ਪ੍ਰਗਟ ਕੀਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News