ਅਮਰੀਕਾ ਦੇ 7ਵੇਂ ਰਾਸ਼ਟਰਪਤੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਹੋ ਸਕਦੀ ਹੈ 10 ਸਾਲ ਦੀ ਕੈਦ

Tuesday, Jun 23, 2020 - 02:32 PM (IST)

ਅਮਰੀਕਾ ਦੇ 7ਵੇਂ ਰਾਸ਼ਟਰਪਤੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਹੋ ਸਕਦੀ ਹੈ 10 ਸਾਲ ਦੀ ਕੈਦ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਦੇਸ਼ ਦੇ 7ਵੇਂ ਰਾਸ਼ਟਰਪਤੀ ਐਂਡਰੀਊ ਜੈਕਸਨ ਦੀ ਮੂਰਤੀ ਨੂੰ ਤੋੜਨ ਅਤੇ ਵਾਸ਼ਿੰਗਟਨ ਸਥਿਤ ਸੈਂਟ ਜਾਨ ਚਰਚ ਦਾ ਅਨਾਦਰ ਕਰਨ ਵਾਲੇ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

 ਟਰੰਪ ਨੇ ਟਵਿੱਟਰ 'ਤੇ ਲਿਖਿਆ ਕਿ ਐਂਡਰੀਊ ਜੈਕਸਨ ਦੀ ਮੂਰਤੀ ਅਤੇ ਸੈਂਟ ਜਾਨ ਚਰਚ ਦੇ ਨਾਲ ਹੀ ਲਾਫੇਟ ਪਾਰਕ ਵਿਚ ਤੋੜ-ਭੰਨ੍ਹ ਕਰਨ ਦੇ ਮਾਮਲੇ ਵਿਚ ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੈਟਰੰਸ ਮੈਮੋਰੀਅਲ ਪ੍ਰੀਵੈਂਸ਼ਨ ਐਕਟ ਤਹਿਤ 10 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ। 
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮਿਨਿਆਪੋਲਿਸ ਵਿਚ ਅਫਰੀਕੀ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਪੁਲਸ ਦੇ ਹੱਥੋਂ ਮੌਤ ਦੀ ਘਟਨਾ ਦੇ ਬਾਅਦ ਪੁਲਸ ਦੀ ਵਧੀਕੀ ਅਤੇ ਸਮਾਜਕ ਅਨਿਆਂ ਦੇ ਵਿਰੋਧ ਵਿਚ ਕਈ ਦੇਸ਼ਾਂ ਵਿਚ ਅੰਦੋਲਨ ਨੇ ਜ਼ੋਰ ਫੜ ਲਿਆ ਹੈ। ਅਮਰੀਕਾ ਵਿਚ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਦੌਰਾਨ ਪੁਲਸ ਅਤੇ ਨਾਗਰਿਕਾਂ ਵਿਚਕਾਰ ਸੰਘਰਸ਼ ਹੋਏ ਅਤੇ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਵਾਪਰੀਆਂ।


author

Lalita Mam

Content Editor

Related News