ਹੀਰੋ : 6 ਸਾਲਾ ਬੱਚੇ ਨੇ ਭੈਣ ਨੂੰ ਕੁੱਤੇ ਤੋਂ ਬਚਾਇਆ, ਚਿਹਰੇ ''ਤੇ ਲੱਗੇ 90 ਟਾਂਕੇ
Friday, Jul 17, 2020 - 06:09 PM (IST)

ਵਾਸ਼ਿੰਗਟਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਬਹਾਦੁਰੀ ਦਿਖਾਉਣ ਲਈ ਉਮਰ ਮਹੱਤਵ ਨਹੀਂ ਰੱਖਦੀ। ਇਹ ਵਿਅਕਤੀ ਦੇ ਅੰਦਰ ਦਾ ਜਜ਼ਬਾ ਹੁੰਦਾ ਹੈ, ਜੋ ਉਸ ਨੂੰ ਹਾਲਤਾਂ ਦਾ ਸਾਹਮਣਾ ਕਰਨ ਦੀ ਹਿੰਮਤ ਬਖਸ਼ਦਾ ਹੈ।ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਇਕ 6 ਸਾਲਾ ਬੱਚੇ ਦੀ ਹੈ, ਜਿਸ ਦਾ ਨਾਮ ਬ੍ਰਿਜਰ ਵਾਕਰ ਹੈ। ਅਸਲ ਵਿਚ ਵਿਓਮਿੰਗ (ਅਮਰੀਕਾ) ਦੇ ਰਹਿਣ ਵਾਲੇ ਬ੍ਰਿਜਰ ਨੇ ਇਕ ਖਤਰਨਾਕ ਕੁੱਤੇ ਤੋਂ ਆਪਣੀ 4 ਸਾਲਾ ਭੈਣ ਦੀ ਜਾਨ ਬਚਾਈ।
We are honored to name 6-year-old, Bridger Walker, WBC Honorary Champion, for his brave actions that represent the best values of humanity. Bridger, you're a hero 👏🔰 pic.twitter.com/L2FqL0K4vw
— World Boxing Council (@WBCBoxing) July 15, 2020
ਬ੍ਰਿਜਰ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਦੇਖਦੇ ਹੀ ਚਰਚਾ ਦਾ ਵਿਸ਼ਾ ਬਣ ਗਈ। ਇੱਥੋਂ ਤੱਕ ਕਿ 6 ਸਾਲ ਦੇ ਬ੍ਰਿਜਰ ਨੂੰ ਆਨਰੇਰੀ ਬਾਕਸਿੰਗ ਵਰਲਡ ਚੈਂਪੀਅਨ ਦਾ ਖਿਤਾਬ ਮਿਲ ਗਿਆ। ਜਿਵੇਂ ਹੀ ਬ੍ਰਿਜਰ ਦੀ ਬਹਾਦੁਰੀ ਦੀ ਖਬਰ ਵਰਲਡ ਬਾਕਸਿੰਗ ਕੌਂਸਲ ਕੋਲ ਪਹੁੰਚੀ ਤਾਂ ਉਸ ਨੇ ਬ੍ਰਿਜਰ ਦੀ ਬਹਾਦੁਰੀ ਨੂੰ ਦੇਖਦੇ ਹੋਏ ਉਸਨੂੰ ਵਰਲਡ ਚੈਂਪੀਅਨ ਦਾ ਆਨਰੇਰੀ ਖਿਤਾਬ ਦੇਣ ਦਾ ਐਲਾਨ ਕਰ ਦਿੱਤਾ। ਆਪਣੇ ਬਿਆਨ ਵਿਚ ਕੌਂਸਲ ਨੇ ਕਿਹਾ,''6 ਸਾਲ ਦੇ ਬ੍ਰਿਜਰ, ਜਿਸ ਨੇ ਮਨੁੱਖਤਾ ਦੀਆਂ ਸਰਬੋਤਮ ਕਦਰਾਂ ਕੀਮਤਾਂ ਨੂੰ ਦਰਸਾਇਆ, ਨੂੰ 'ਆਨਰੇਰੀ' ਵਰਲਡ ਚੈਂਪੀਅਨ ਘੋਸ਼ਿਤ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ।
Captain America himself has sent a very special message & gift to 6-year-old hero Bridger, who saved his baby sister from a dog attack. ❤️😭(📷: @nicolenoelwalker/@chrisevans) pic.twitter.com/BX2u6TU1xd
— E! News (@enews) July 16, 2020
ਇਸ ਘਟਨਾ ਦੇ ਦੌਰਾਨ ਵਾਕਰ ਨੂੰ ਖੁਦ ਗੰਭੀਰ ਸੱਟਾਂ ਆਈਆਂ ਅਤੇ ਕਰੀਬ 2 ਘੰਟੇ ਲੰਬੀ ਚੱਲੀ ਸਰਜਰੀ ਅਤੇ 90 ਟਾਂਕਿਆਂ ਦੇ ਬਾਅਦ ਬ੍ਰਿਜਰ ਦਾ ਇਲਾਜ ਹੋ ਪਾਇਆ। ਜਦੋਂ ਬ੍ਰਿਜਰ ਤੋਂ ਪੁੱਛਿਆ ਗਿਆ ਕਿ ਤੁਸੀਂ ਭੱਜੇ ਕਿਉਂ ਨਹੀਂ ਤਾਂ ਉਸ ਨੇ ਕਿਹਾ ਕਿ ਕਿਸੇ ਨੇ ਤਾਂ ਮਰਨਾ ਹੀ ਸੀ ਤਾਂ ਮੈਂ ਕਿਉਂ ਨਹੀਂ।
ਬ੍ਰਿਜਰ ਦੇ ਬਾਰੇ ਵਿਚ ਦੁਨੀਆ ਨੂੰ ਉਦੋਂ ਪਤਾ ਚੱਲਿਆ ਜਦੋਂ ਉਹਨਾਂ ਦੀ ਆਂਟੀ ਨਿਕੋਲ ਵਾਕਰ ਨੇ ਬ੍ਰਿਜਰ ਅਤੇ ਉਸ ਦੀ ਭੈਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪਾਈ। ਨਾਲ ਹੀ ਬ੍ਰਿਜਰ ਦੀ ਬਹਾਦੁਰੀ ਦੀ ਕਹਾਣੀ ਦੱਸੀ। ਇਸ ਦੇ ਬਾਅਦ ਬ੍ਰਿਜਰ ਦੁਨੀਆ ਭਰ ਵਿਚ ਹੀਰੋ ਬਣ ਗਿਆ। ਹਾਲੀਵੁੱਡ ਫਿਲਮ ਸਟਾਰ ਕ੍ਰਿਸ ਇਵਾਂਸ ਨੇ ਆਪਣੇ ਵੱਲੋਂ ਬ੍ਰਿਜਰ ਨੂੰ ਕੈਪਟਨ ਅਮਰੀਕਾ ਦੀ ਸ਼ੀਲਡ ਭੇਜੀ। ਅਦਾਕਾਰਾ ਐਨਾ ਹੈਥਵੇ ਨੇ ਬ੍ਰਿਜਰ ਦੀ ਬਹਾਦੁਰੀ ਦੀ ਤਾਰੀਫ ਕੀਤੀ।