ਅਮਰੀਕਾ ਦੇ ਕਾਲਜਾਂ 'ਚ ਇਸ ਸਾਲ 6 ਲੱਖ ਤੋਂ ਵਧੇਰੇ ਦਾਖਲੇ ਹੋਏ ਘੱਟ, ਸਟੂਡੈਂਟ ਲੋਨ ਨੇ ਵਧਾਈ ਚਿੰਤਾ
Monday, May 30, 2022 - 10:34 AM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਜਿੱਥੇ ਇਕ ਪਾਸੇ ਵਿਦਿਆਰਥੀਆਂ ਦੇ ਦਾਖਲੇ ਵਿਚ ਗਿਰਾਵਟ ਆਈ ਹੈ ਉੱਥੇ ਕਾਲਜ ਡਿਗਰੀ ਦੀ ਉਪਯੋਗਤਾ 'ਤੇ ਵੀ ਸਵਾਲ ਖੜ੍ਹੇ ਹੋਣ ਲੱਗੇ ਹਨ। ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਈ ਉੱਚ ਸਿੱਖਿਆ ਹੁਣ ਤੱਕ ਸੰਭਲ ਨਹੀਂ ਪਾਈ ਹੈ। ਨੈਸ਼ਨਲ ਸਟੂਡੈਂਟ ਕਲੀਅਰਿੰਗ ਹਾਊਸ ਰਿਸਰਚ ਸੈਂਟਰ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ 2022 ਵਿਚ ਅੰਡਰਗ੍ਰੈਜੁਏਟ ਕੋਰਸ ਵਿਚ 6 ਲੱਖ 62 ਹਜ਼ਾਰ ਘੱਟ ਵਿਦਿਆਰਥੀਆਂ ਨੇ ਦਾਖਲਾ ਲਿਆ। ਮਤਲਬ ਇਸ ਵਾਰ ਪਿਛਲੇ ਸਾਲ ਦੀ ਮੁਕਾਬਲੇ 4.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਮਹਾਮਾਰੀ ਵਿਚਕਾਰ ਗ੍ਰੈਜੁਏਟ ਅਤੇ ਪ੍ਰੋਫੈਸ਼ਨਲ ਕੋਰਸ ਵਿਚ ਵਿਦਿਆਰਥੀਆਂ ਦਾ ਦਾਖਲਾ ਬਿਹਤਰ ਰਿਹਾ ਪਰ ਉਸ ਵਿਚ ਵੀ ਪਿਛਲੇ ਸਾਲ ਤੋਂ ਗਿਰਾਵਟ ਦਰਜ ਕੀਤੀ ਗਈ ਹੈ। ਸੈਂਟਰ ਦੇ ਡਾਇਰੈਕਟਰ ਡਗ ਸ਼ਾਪਿਰੋ ਦਾ ਕਹਿਣਾ ਹੈ ਕਿ ਗਿਰਾਵਟ ਦੇ ਅੰਕੜੇ ਵਿਦਿਆਰਥੀਆਂ ਦੇ ਰੁਖ਼ ਵਿਚ ਤਬਦੀਲੀ ਦੇ ਸੰਕੇਤ ਦਿੰਦੇ ਹਨ। ਵਿਦਿਆਰਥੀ ਸੋਚਣ ਲੱਗੇ ਹਨ ਕੀ ਕਾਲਜ ਡਿਗਰੀ ਤੋਂ ਚੰਗੀ ਤਨਖਾਹ ਦੀ ਨੌਕਰੀ ਮਿਲ ਜਾਵੇਗੀ।ਅਸਲ ਵਿਚ ਸਵਾਲ ਕਾਲਜ ਦੀ ਕੀਮਤ ਅਤੇ ਉਪਯੋਗਤਾ ਨਾਲ ਜੁੜਿਆ ਹੈ। ਖਾਸ ਤੌਰ 'ਤੇ ਭਾਰੀ ਵਿਦਿਆਰਥੀ ਕਰਜ਼ ਅਤੇ ਪੜ੍ਹਾਈ ਦੇ ਖਰਚ ਨੇ ਚਿੰਤਾ ਵਧਾਈ ਹੈ।ਉਂਝ ਫਸਟ ਯੀਅਰ ਵਿਚ ਦਾਖਲਾ ਲੈਣ ਵਾਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਬਿਹਤਰ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ -ਰੂਸ ਦੇ ਹਮਲਿਆਂ ਤੋਂ ਬਚ ਕੇ ਨਿਕਲੇ ਯੂਕ੍ਰੇਨੀ ਨਾਗਰਿਕਾਂ ਨੇ ਸੁਣਾਈ ਦਿਲ ਨੂੰ ਝੰਜੋੜ ਦੇਣ ਵਾਲੀ ਹੱਡਬੀਤੀ
ਕਾਲਜ ਇੰਡਸਟਰੀ ਦੀ ਪ੍ਰਮੁੱਖ ਐਸੋਸੀਏਸ਼ਨ ਅਮੇਰਿਕਨ ਐਜੁਕੇਸ਼ਨ ਕੌਂਸਲ ਦੇ ਵਾਈਸ ਪ੍ਰੈਸੀਡੈਂਟ ਟੇਰੀ ਹਰਟਲ ਦਾ ਕਹਿਣਾ ਹੈ ਕਿ ਦਾਖਲੇ ਦੇ ਅੰਕੜੇ ਨਿਰਾਸ਼ਾਜਨਕ ਹਨ ਪਰ ਮਹਾਮਾਰੀ ਦੌਰਾਨ ਇਕ ਸਮੈਸਟਰ ਵਿਚ ਤਬਦੀਲੀ ਨਾਲ ਗੰਭੀਰ ਨਤੀਜਿਆਂ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ।ਮਹਾਮਾਰੀ ਵਿਚਕਾਰ ਅੰਡਰਗ੍ਰੈਜੁਏਟ ਕੋਰਸ ਵਿਚ ਦਾਖਲੇ ਵਿਚ ਲਗਭਗ 14 ਲੱਖ ਜਾਂ 9.4 ਫੀਸਦੀ ਦੀ ਗਿਰਾਵਟ ਆਈ ਸੀ। ਉਂਝ ਮਹਾਮਾਰੀ ਤੋਂ ਪਹਿਲਾਂ ਐਡਮਿਸ਼ਨ ਵਿਚ ਗਿਰਾਵਟ ਸ਼ੁਰੂ ਹੋ ਗਈ ਸੀ। ਬਾਹਰ ਦੇ ਲੋਕਾਂ ਦੇ ਅਮਰੀਕਾ ਵਿਚ ਆਉਣ 'ਤੇ ਚੱਲੀ ਉਮਰ ਦੀ ਬਹਿਸ ਕਾਰਨ ਦੂਜੇ ਦੇਸ਼ਾਂ ਦੇ ਵਿਦਿਆਰਥੀ ਵੀ ਘੱਟ ਆ ਰਹੇ ਹਨ। ਗੋਰਿਆਂ ਦੇ ਐਲੀਟ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲੇ ਲਈ ਵੱਡੀ ਗਿਣਤੀ ਵਿਚ ਅਰਜੀਆਂ ਆ ਰਹੀਆਂ ਹਨ। ਦੂਜੇ ਪਾਸੇ ਹੇਠਲੇ ਅਤੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਦੇਣ ਵਾਲੇ ਕਮਿਊਨਿਟੀ ਕਾਲਜਾਂ 'ਤੇ ਮਹਾਮਾਰੀ ਭਾਰੀ ਪਈ ਹੈ। ਮੱਧ ਪੱਛਮ ਅਤੇ ਉੱਤਰ ਪੂਰਬੀ ਇਲਾਕਿਆਂ 'ਤੇ ਜ਼ਿਆਦਾ ਪ੍ਰਭਾਵ ਪਿਆ ਹੈ। ਨੈਸ਼ਨਲ ਕਲੀਅਰਿੰਗ ਹਾਊਸ ਮੁਤਾਬਕ ਫਸਟ ਯੀਅਰ ਵਿਚ ਗੈਰ ਗੋਰੇ ਵਿਦਿਆਰਥੀਆਂ ਦੇ ਦਾਖਲੇ ਵਿਚ 6.5 ਫੀਸਦੀ ਦੀ ਕਮੀ ਦੇਖੀ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਥਿਤੀ ਸੁਧਰਨ ਦੀ ਆਸ ਕੀਤੀ ਜਾ ਰਹੀ ਸੀ ਪਰ ਮੌਜੂਦਾ ਸਥਿਤੀ ਨੇ ਮਾਹਰਾਂ ਨੂੰ ਨਿਰਾਸ਼ ਕੀਤਾ ਹੈ।
ਸਰਕਾਰੀ ਕਾਲਜਾਂ ਵਿਚ ਘੱਟ ਆਏ ਵਿਦਿਆਰਥੀ
2022 ਵਿਚ ਸਰਕਾਰੀ ਮਦਦ ਨਾਲ ਚੱਲਣ ਵਾਲੇ ਪਬਲਿਕ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ 6 ਲੱਖ ਚਾਰ ਹਜ਼ਾਰ ਘੱਟ ਵਿਦਿਆਰਥੀਆਂ ਨੇ ਦਾਖਲਾ ਲਿਆ। ਪਬਲਿਕ ਸੈਕਟਰ ਦੇ ਕਮਿਊਨਿਟੀ ਕਾਲਜਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਹਨਾਂ ਵਿਚ ਤਿੰਨ ਲੱਖ 51 ਹਜ਼ਾਰ ਘੱਟ ਦਾਖਲੇ ਹੋਏ ਹਨ। ਗਿਰਾਵਟ ਦਾ ਫੀਸਦ 7.8 ਹੈ। ਅਮਰੀਕਾ ਵਿਚ ਸਰਕਾਰੀ ਅਤੇ ਜਨਤਕ ਸਹਾਇਤਾ ਨਾਲ ਚੱਲਣ ਵਾਲੇ ਕਮਿਊਨਿਟੀ ਕਾਲਜਾਂ ਵਿਚ 2020 ਦੇ ਬਾਅਦ ਤੋਂ ਹੁਣ ਤੱਕ 8 ਲੱਖ 27 ਹਜ਼ਾਰ ਘੱਟ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।