ਅਮਰੀਕਾ ''ਚ ਪ੍ਰਦਰਸ਼ਨਕਾਰੀਆਂ ਨੇ 200 ਸਾਲ ਪੁਰਾਣੀ ਚਰਚ ''ਚ ਲਗਾਈ ਅੱਗ, ਤਸਵੀਰਾਂ
Monday, Jun 01, 2020 - 06:08 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਵਿਚ ਵ੍ਹਾਈਟ ਹਾਊਸ ਦੇ ਨੇੜੇ ਸਥਿਤ 200 ਸਾਲ ਪੁਰਾਣੇ ਇਤਿਹਾਸਿਕ ਸੈਂਟ ਜੌਨਸ ਚਰਚ ਵਿਚ ਪ੍ਰਦਰਸ਼ਨਕਾਰੀਆਂ ਵੱਲੋਂ ਪਹਿਲਾਂ ਭੰਨ ਤੋੜ ਕੀਤੀ ਗਈ ਅਤੇ ਫਿਰ ਅੱਗ ਲਗਾ ਦਿੱਤੀ ਗਈ। ਅਮਰੀਕਾ ਵਿਚ ਜੌਰਜ ਫਲਾਈਡ ਦੀ ਮੌਤ ਦੇ ਵਿਰੋਧ ਵਿਚ ਹੋ ਰਹੇ ਪ੍ਰਦਰਸ਼ਨ ਹੁਣ ਹਿੰਸਕ ਹੁੰਦੇ ਜਾ ਰਹੇ ਹਨ। ਕੋਲੰਬੀਆ ਦੇ ਜ਼ਿਲਾ ਦੇ ਮੈਟਰੋਪਾਲੀਟਨ ਪੁਲਸ ਵਿਭਾਗ ਨੇ ਟਵਿੱਟਰ 'ਤੇ ਕਿਹਾ,''ਇਹ ਚਰਚ ਸਾਡੇ ਇੱਥੇ 1800 ਦੇ ਦਹਾਕੇ ਤੋਂ ਹੈ। ਕ੍ਰਿਪਾ ਕਰਕੇ ਇਸ ਖੇਤਰ ਵਿਚ ਨਾ ਆਓ।'' ਕੋਲੰਬੀਆ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ ਨੇ ਦੱਸਿਆ ਕਿ ਅੱਗ ਬੁਝਾਉਣ ਵਿਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇੱਥੇ ਕੋਰੋਨਾਵਾਇਰਸ ਇਨਫੈਕਸ਼ਨ, ਗੈਰ ਗੋਰੇ ਵਿਅਕਤੀ ਦੀ ਮੌਤ ਦੇ ਬਾਅਦ ਕਈ ਰਾਜ਼ਾਂ ਵਿਚ ਪ੍ਰਦਰਸ਼ਨ ਅਤੇ ਹੁਣ ਚਰਚ ਵਿਚ ਅੱਗ ਅਮਰੀਕਾ ਵਿਚ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਜੌਰਜ ਫਲਾਈਡ ਦੀ ਮੌਤ ਦੇ ਬਾਅਦ ਪੁਲਸ ਵਿਰੁੱਧ ਜਾਰੀ ਪ੍ਰਦਰਸ਼ਨ ਹੁਣ ਅਮਰੀਕਾ ਦੇ 40 ਸ਼ਹਿਰਾਂ ਵਿਚ ਕਾਫੀ ਗੰਭੀਰ ਹੋ ਗਏ ਹਨ, ਜਿਸ ਦੇ ਬਾਅਦ ਕਰਫਿਊ ਲਗਾਇਆ ਗਿਆ ਹੈ। ਐਤਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਦੇ ਨੇੜਲੀਆਂ ਕਈ ਥਾਵਾਂ 'ਤੇ ਅੱਗਜ਼ਨੀ ਕੀਤੀ। ਇਸ ਵਿਚ ਵ੍ਹਾਈਟ ਹਾਊਸ ਦੇ ਨੇੜੇ ਸਥਿਤ ਇਤਿਹਾਸਿਕ ਸੈਂਟ ਜੌਨ ਐਪੀਸਕੋਪਲ ਚਰਚ ਨੂੰ ਵੀ ਕਥਿਤ ਤੌਰ 'ਤੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ।
ਗੌਰਤਲਬ ਹੈ ਕਿ ਸੈਂਟ ਜੌਨਸ ਐਪੀਸਕੋਪਲ ਚਰਚ ਦੁਨੀਆ ਭਰ ਵਿਚ ਕਾਫੀ ਮਸ਼ਹੂਰ ਹੈ ਅਤੇ ਵਾਸ਼ਿੰਗਟਨ ਡੀ.ਸੀ. ਆਉਣ ਵਾਲੇ ਲੋਕਾਂ ਦੇ ਲਈ ਆਕਰਸ਼ਣ ਦਾ ਕੇਂਦਰ ਰਹਿੰਦੀ ਹੈ। ਅਸਲ ਵਿਚ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਨੇੜੇ ਪ੍ਰਦਰਸ਼ਨਕਾਰੀਆਂ ਦੀ ਭਾਰੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਇੱਥੇ ਇਕ ਪ੍ਰਦਰਸ਼ਨਕਾਰੀ ਨੇ ਕੂੜੇਦਾਨ ਵਿਚ ਅੱਗ ਲਗਾ ਦਿੱਤੀ ਅਤੇ ਪੁਲਸ ਨਾਲ ਧੱਕਾ-ਮੁੱਕੀ ਵੀ ਕੀਤੀ। ਇਸ ਦੇ ਬਾਅਦ ਮਾਮਲਾ ਇੰਨਾ ਮਾਮਲਾ ਵਿਗੜ ਗਿਆ ਸੁਰੱਖਿਆ ਵਿਚ ਤਾਇਨਾਤ ਸੀਕਰਟ ਸਰਵਿਸ ਏਜੰਟਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅੰਡਰਗ੍ਰਾਊਂਡ ਕਰਨਾ ਪਿਆ।