ਅਮਰੀਕਾ ਨੇ F-1ਅਤੇ M-1 ਵੀਜ਼ਾ ਨਿਯਮਾਂ ''ਚ ਕੀਤੀ ਅਸਥਾਈ ਤਬਦੀਲੀ

07/08/2020 10:14:30 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਹੋਮਲੈਂਡ ਸਿਕਓਰਿਟੀ ਵਿਭਾਗ ਨੇ ਸਾਲ 2020 ਸਮੈਸਟਰ ਦੇ ਲਈ ਐੱਫ-1 ਅਤੇ ਐੱਮ-1 ਗੈਰ ਪ੍ਰਵਾਸੀ ਵੀਜ਼ਾ ਨਿਯਮਾਂ ਵਿਚ ਅਸਥਾਈ ਤਬਦੀਲੀ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਗੈਰ ਪ੍ਰਵਾਸੀ ਵਿਦਿਆਰਥੀਆਂ ਨੂੰ ਆਨਲਾਈਨ ਕੋਰਸ ਜਾਂ ਫਿਰ ਸੰਸਥਾ ਵਿਚ ਜਾ ਕੇ ਪੜ੍ਹਨ ਦੋਹਾਂ ਦੀ ਇਜਾਜ਼ਤ ਮਿਲੇਗੀ। ਇਸ ਨਾਲ ਗੈਰ ਪ੍ਰਵਾਸੀ ਵਿਦਿਆਰਥੀ ਅਮਰੀਕਾ ਵਿਚ ਰਹਿ ਕੇ ਪੜ੍ਹਾਈ ਕਰ ਸਕਣਗੇ।

ਅਮਰੀਕਾ ਵਿਚ ਰਹਿ ਕੇ ਪੜ੍ਹਾਈ ਕਰਨ ਲਈ ਵਿਦਿਆਰਥੀਆਂ ਨੂੰ ਸਹੀ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਹੋਵੇਗੀ। ਵੀਜ਼ਾ ਲਈ ਗੈਰ ਐਲੂਮਨੀ ਵਿਦਿਆਰਥੀਆਂ ਨੂੰ ਸਥਾਨਕ ਅਮਰੀਕੀ ਰਾਜਦੂਤ ਨਾਲ ਸੰਪਰਕ ਕਰਨਾ ਹੋਵੇਗਾ। ਭਾਵੇਂਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤੀ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਲਈ ਐੱਫ-1 ਵੀਜ਼ਾ ਨਾਲ ਸਬੰਧਤ ਨਵੇਂ ਨਿਯਮਾਂ ਦੇ ਅਸਰ ਨੂੰ ਘੱਟ ਕਰਨ ਦੀ ਕੋਸ਼ਿਸ਼ ਦੀ ਗੱਲ ਕਹੀ ਸੀ।

ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਅਤੇ ਅਮਰੀਕਾ ਦੇ ਰਾਜਨੀਤਕ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਡੇਵਿਡ ਹੈਲ ਦੇ ਵਿਚ ਹੋਏ ਭਾਰਤ-ਅਮਰੀਕਾ ਵਿਦੇਸ਼ ਦਫਤਰ ਵਿਚਾਰ ਵਟਾਂਦਰੇ ਵਿਚ ਇਸ ਬਾਰੇ ਚਰਚਾ ਹੋਈ।ਇਸ ਬੈਠਕ ਵਿਚ ਭਾਰਤ ਨੇ ਅਮਰੀਕਾ ਦੇ ਸਾਹਮਣੇ 2 ਲੱਖ ਵਿਦਿਆਰਥੀਆਂ ਦਾ ਮੁੱਦਾ ਚੁੱਕਿਆ ਜਿਹਨਾਂ ਦਾ ਭਵਿੱਖ ਅਮਰੀਕਾ ਦੇ ਨਵੇਂ ਨਿਯਮ ਦੇ ਕਾਰਨ ਖਤਰੇ ਵਿਚ ਹੈ। ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਐੱਫ-1 ਅਤੇ ਐੱਮ-1 (ਗੈਰ-ਵਿਦਿਅਕ ਅਤੇ ਪੇਸ਼ੇਵਰ ਵਿਦਿਆਰਥੀ) ਵੀਜ਼ਾ ਧਾਰਕ ਜੋ ਸਿਰਫ ਆਨਲਾਈਨ ਕਲਾਸਾਂ ਲੈਣ 'ਤੇ ਵਿਚਾਰ ਕਰ ਰਹੇ ਹਨ ਉਹਨਾਂ ਨੂੰ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਨਹੀਂ ਮਿਲੇਗੀ। 

ਇਸ ਤੋਂ ਪਹਿਲਾਂ ਅਮਰੀਕਾ ਦੇ ਹੋਮਲੈਂਡ ਸਿਕਓਰਿਟੀ ਵਿਭਾਗ ਦੀ ਏਜੰਸੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਐਲਾਨ ਕੀਤਾ ਕਿ ਕੋਰੋਨਾਵਾਇਰਸ ਕਾਰਨ ਜਿਹੜੇ ਵਿਦੇਸ਼ੀ ਵਿਦਿਆਰਥੀਆਂ ਦੀਆਂ ਸੰਸਥਾਵਾਂ ਨੇ ਆਨਲਾਈਨ ਕੋਰਸ ਕਰਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਜਿਹੜੇ ਵਿਦਿਆਰਥੀ ਹਾਲੇ ਅਮਰੀਕਾ ਵਿਚ ਰਹਿ ਰਹੇ ਹਨ ਉਹ ਆਪਣੇ ਦੇਸ਼ ਵਾਪਸ ਚਲੇ ਜਾਣ। ਵਿਦੇਸ਼ ਦਫਤਰ ਦੀ ਸਲਾਹ ਦੇ ਦੌਰਾਨ ਸ਼੍ਰਿੰਗਲਾ ਅਤੇ ਹੈਲ ਨੇ ਭਾਰਤ-ਅਮਰੀਕਾ ਦੀ ਗਲੋਬਲ ਹਣਨੀਤਕ ਹਿੱਸੇਦਾਰੀ ਜਿਸ ਵਿਚ ਰਾਜਨੀਤਕ, ਆਰਥਿਕ, ਵਪਾਰਕ, ਖੇਤਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਸ਼ਾਮਲ ਹੈ ਦੇ ਹਰ ਪਹਿਲੂ ਦੀ ਸਮੀਖਿਆ ਕੀਤੀ। ਕੋਵਿਡ-19 ਮਹਾਮਾਰੀ ਦੇ ਕਾਰਨ ਮੋਰਚੇ 'ਤੇ ਦੋਵੇਂ ਦੇਸ਼ ਦੋ-ਪੱਖੀ ਸਿਹਤ ਹਿੱਸੇਦਾਰੀ ਜਿਸ ਵਿਚ ਫਾਰਮਾਸੂਟੀਕਲ ਅਤੇ ਵੈਕਸੀਨ ਵਿਕਸਿਤ ਕਰਨਾ ਸ਼ਾਮਲ ਹੈ, ਨੂੰ ਮਜ਼ਬੂਤ ਕਰਨ 'ਤੇ ਸਹਿਮਤ ਹੋਏ।


 


Vandana

Content Editor

Related News