ਦੁਨੀਆ ਦੇ ਸਭ ਤੋਂ ਲੰਬੀ ਉਮਰ ਵਾਲੇ ਜੁੜਵਾਂ ਭਰਾਵਾਂ ਦਾ ਦੇਹਾਂਤ

Tuesday, Jul 07, 2020 - 06:30 PM (IST)

ਦੁਨੀਆ ਦੇ ਸਭ ਤੋਂ ਲੰਬੀ ਉਮਰ ਵਾਲੇ ਜੁੜਵਾਂ ਭਰਾਵਾਂ ਦਾ ਦੇਹਾਂਤ

ਵਾਸ਼ਿੰਗਟਨ (ਭਾਸ਼ਾ): ਦੁਨੀਆ ਦੇ ਸਭ ਤੋਂ ਲੰਬੀ ਉਮਰ ਦੇ ਸਰੀਰ ਨਾਲ ਜੁੜੇ ਜੁੜਵਾਂ ਭਰਾਵਾਂ ਦਾ 4 ਜੁਲਾਈ ਨੂੰ ਦੇਹਾਂਤ ਹੋ ਗਿਆ। ਉਹ 68 ਸਾਲ ਦੇ ਸਨ। ਰੋਨੀ ਅਤੇ ਡੋਨੀ ਗੇਲਯਨ ਦਾ ਜਨਮ 28 ਅਕਤੂਬਰ 1951 ਨੂੰ ਉਹੀਓ ਦੇ ਬੇਵਕਫ੍ਰਿਕ ਵਿਚ ਹੋਇਆ ਸੀ। 2014 ਵਿਚ 63 ਸਾਲ ਦੀ ਉਮਰ ਵਿਚ ਉਹਨਾ ਨੇ ਸਭ ਤੋਂ ਲੰਬਾ ਸਮਾਂ ਜਿਉਣ ਵਾਲੇ ਸਰੀਰ ਨਾਲ ਜੁੜੇ ਜੁੜਵਾਂ ਹੋਣ ਦਾ ਰਿਕਾਰਡ ਬਣਾਇਆ ਸੀ। ਇਹ ਦੋਵੇਂ ਪੇਟ ਨਾਲ ਜੁੜੇ ਹੋਏ ਸਨ। 

PunjabKesari

ਡਬਲਊ.ਐੱਚ.ਆਈ.ਓ. ਦੀ ਇਕ ਰਿਪੋਰਟ ਦੇ ਮੁਤਾਬਕ ਉਹਨਾਂ ਦੇ ਭਰਾ ਜਿਮ ਨੇ ਕਿਹਾ ਕਿ ਦੋਹਾਂ ਦਾ ਡੈਟਨ ਦੇ ਇਕ ਸਿਹਤ ਕੇਂਦਰ ਵਿਚ ਦੇਹਾਂਤ ਹੋਇਆ। ਮੋਂਟਗੋਮੇਰੀ ਕਾਊਂਟੀ ਕੋਰੋਨਰ ਨੇ ਕਿਹਾ ਕਿ ਉਹਨਾਂ ਦੀ ਮੌਤ ਕੁਦਰਤੀ ਸੀ। ਟੀ.ਐੱਲ.ਸੀ. ਨੇ 2010 ਵਿਚ ਇਹਨਾਂ ਜੁੜਵਾਂ ਭਰਾਵਾਂ 'ਤੇ ਇਕ ਦਸਤਾਵੇਜ਼ੀ (documentary) ਵੀ ਪ੍ਰਕਾਸ਼ਿਤ ਕੀਤੀ ਸੀ। ਦੋਹਾਂ ਭਰਾਵਾਂ ਨੇ ਕਾਰਨੀਵਲ ਅਤੇ ਸਰਕਸ ਵਿਚ ਹਿੱਸਾ ਵੀ ਲਿਆ, ਜਿੱਥੇ ਉਹ ਸਾਰਿਆਂ ਦੇ ਲਈ ਆਕਰਸ਼ਣ ਦਾ ਕੇਂਦਰ ਬਣੇ। ਜਿਮ ਗੇਲਯਨ ਨੇ ਕਿਹਾ ਕਿ ਉਹਨਾਂ ਦੀ ਤਨਖਾਹ ਨਾਲ ਕਈ ਸਾਲਾਂ ਤੱਕ ਉਹਨਾਂ ਦੇ ਘਰ ਦਾ ਗੁਜਾਰਾ ਹੋਇਆ। ਦੋਹਾਂ ਨੇ 1991 ਵਿਚ ਕੰਮ ਕਰਨਾ ਬੰਦ ਕਰ ਦਿੱਤਾ ਅਤੇ 2010 ਤੱਕ ਇਕੱਲੇ ਰਹੇ।ਇਸ ਦੇ ਬਾਅਦ ਸਿਹਤ ਸੰਬੰਧੀ ਪਰੇਸ਼ਾਨੀਆਂ ਵਧਣ ਕਾਰਨ ਉਹਨਾਂ ਨੇ ਪਰਿਵਾਰ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਸੀ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : ਵਿਸ਼ਵ 'ਚ 1.15 ਕਰੋੜ ਤੋਂ ਵਧੇਰੇ ਲੋਕ ਪੀੜਤ, 5.37 ਲੱਖ ਲੋਕਾਂ ਦੀ ਮੌਤ


author

Vandana

Content Editor

Related News