ਭਾਰਤ ਦੀਆਂ ਵਿਕਾਸ ਸੰਬੰਧੀ ਇੱਛਾਵਾਂ ਨੂੰ ਹਕੀਕਤ ਬਣਾਉਣ ਲਈ ਅਮਰੀਕਾ ਇਕ ਮਜ਼ਬੂਤ ਹਿੱਸੇਦਾਰ : ਸੰਧੂ
Friday, Oct 09, 2020 - 06:25 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਅਮਰੀਕਾ ਨੂੰ ਇਕ ਨੇੜਲਾ ਦੋਸਤ ਅਤੇ ਇਕ ਅਜਿਹੇ ਮਜ਼ਬੂਤ ਹਿੱਸੇਦਾਰ ਦੇ ਤੌਰ 'ਤੇ ਦੇਖਦਾ ਹੈ, ਜੋ ਭਾਰਤੀਆਂ ਦੀ ਵਿਕਾਸ ਸੰਬੰਧੀ ਇੱਛਾਵਾਂ ਨੂੰ ਹਕੀਕਤ ਵਿਚ ਬਦਲਣ ਲਈ ਮਹੱਤਵਪੂਰਨ ਹੈ। ਉਹਨਾਂ ਨੇ 'ਦੀ ਇੰਡਸ ਆਨਟ੍ਰਪ੍ਰਨੋਰ ਗਲੋਬਲ ਐਂਡ ਟਾਈ ਡੀ.ਸੀ.' ਦੇ ਨਾਲ ਵੀਰਵਾਰ ਨੂੰ ਗੋਲਮੇਜ ਬੈਠਕ ਦੇ ਦੌਰਾਨ ਕਿਹਾ ਕਿ ਭਾਰਤ ਦੇ ਆਕਾਰ ਦੇ ਕਾਰਨ ਉੱਥੇ ਉੱਦਮੀਆਂ, ਨਿਵੇਸ਼ਕਾਂ ਅਤੇ ਕਾਰਪੋਰੇਟ ਜਗਤ ਦੇ ਲਈ ਵੱਡੇ ਮੌਕੇ ਹਨ। ਸੰਧੂ ਨੇ ਕਿਹਾ ਕਿ 1.3 ਅਰਬ ਆਬਾਦੀ ਦੇ ਵੱਡੇ ਘਰੇਲੂ ਬਾਜ਼ਾਰ ਵਿਚ ਤਕਨਾਲੋਜੀ ਦੇ ਖੇਤਰ ਵਿਚ ਵਿਕਾਸ ਦੀ ਸਮਰੱਥਾ ਹੈ ਅਤੇ ਇੱਥੇ ਵਿਸ਼ਾਲ ਯੋਗ ਕਾਰਜਬਲ ਹੈ।
ਰਾਜਦੂਤ ਸੰਧੂ ਨੇ ਕਿਹਾ ਕਿ ਭਾਰਤ ਨੂੰ 2030 ਤੱਕ ਬੁਨਿਆਦੀ ਢਾਂਚੇ ਵਿਚ ਨਿਵੇਸ਼ ਦੇ ਲਈ ਕਰੀਬ 4500 ਅਰਬ ਡਾਲਰ ਦੀ ਲੋੜ ਹੋਵੇਗੀ। ਉਹਨਾਂ ਨੇ ਕਿਹਾ ਕਿ ਭਾਰਤ ਨੇ 'ਨੈਸ਼ਨਲ ਇੰਫਾਸ੍ਰਟਕਚਰ ਪਾਇਪਲਾਈਨ' ਦੇ ਤਹਿਤ ਨਿਸ਼ਾਨਬੱਧ ਕਰੀਬ 7,000 ਪ੍ਰਾਜੈਕਟਾਂ ਦਾ ਸੂਚਨਾ ਸੰਗ੍ਰਹਿ ਜਾਰੀ ਕੀਤਾ। ਸੰਧੂ ਨੇ ਕਿਹਾ ਕਿ ਬੁਨਿਆਦੀ ਢਾਂਚਿਆਂ ਵਿਚ ਨਿਵੇਸ਼ ਦੇ ਵਿਤਪੋਸ਼ਣ ਦੇ ਲਈ ਜਨਤਕ ਅਤੇ ਨਿੱਜੀ ਨਿਵੇਸ਼ ਦੋਵੇਂ ਮਹੱਤਵਪੂਰਨ ਹਨ। ਉਹਨਾਂ ਨੇ ਦੁਨੀਆ ਭਰ ਦੇ ਉੱਦਮੀਆ ਨੂੰ ਕਿਹਾ,''ਭਾਰਤ ਦੇ ਵਿਭਿੰਨ ਖੇਤਰਾਂ ਵਿਚ ਨਿਵੇਸ਼ ਦੇ ਵਾਧੂ ਮੌਕੇ ਹਨ। ਭਾਵੇਂ ਹੀ ਇਹ ਹਾਈਡ੍ਰੋਕਾਰਬਨ ਜਾਂ ਨਵਿਆਉਣਯੋਗ ਊਰਜਾ ਹੋਵੇ, ਸਿਹਤ ਅਤੇ ਫਾਰਮਾ ਹੋਵੇ, ਆਈ.ਟੀ. ਅਤੇ ਡਿਜੀਟਲ ਸੇਵਾਵਾਂ ਹੋਣ ਜਾਂ ਇਲੈਕ੍ਰਟੋਨਿਕਸ ਨਿਰਮਾਣ ਅਤੇ ਖਾਧ ਪ੍ਰੋਸੈਸਿੰਗ ਹੋਵੇ। ਤੁਸੀਂ ਭਾਰਤ ਵਿਚ ਨਿਰਮਾਣ ਕਰ ਸਕਦੇ ਹੋ ਅਤੇ ਦੁਨੀਆ ਦੇ ਲਈ ਨਿਰਮਾਣ ਕਰ ਸਕਦੇ ਹੋ।'' ਸੰਧੂ ਨੇ ਕਿਹਾ,''ਅਸੀਂ 'ਵਸੁਧੈਵ ਕੁਟੁੰਬਕਮ' 'ਤੇ ਹਮੇਸ਼ਾ ਵਿਸ਼ਵਾਸ ਕੀਤਾ ਹੈ।''
ਪੜ੍ਹੋ ਇਹ ਅਹਿਮ ਖਬਰ- ਦੱਖਣੀ ਕੋਰੀਆ ਦੀ ਬਹੁਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਘੱਟੋ-ਘੱਟ 88 ਲੋਕ ਝੁਲਸੇ
ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕਨੀਕ ਨੂੰ ਸਮਾਜਿਕ-ਆਰਥਿਕ ਮਜ਼ਬੂਤੀਕਰਨ ਦੇ ਲਈ ਮਹੱਤਵਪੂਰਨ ਉਪਕਰਨ ਮੰਨਦੇ ਹਨ। ਸੰਧੂ ਨੇ ਕਿਹਾ,''ਦੁਨੀਆ ਦਾ ਸਭ ਤੋਂ ਵੱਡ ਬਾਇਓਮੀਟ੍ਰਿਕ ਪ੍ਰੋਗਰਾਮ ਆਧਾਰ ਹੋਵੇ, ਸਭ ਤੋਂ ਵੱਡਾ ਵਿੱਤੀ ਸ਼ਮੂਲੀਅਤ ਪ੍ਰੋਗਰਾਮ ਜਨ-ਧਨ ਯੋਜਨਾ ਹੋਵੇ ਜਾਂ ਫਿਰ ਸਭ ਤੋਂ ਵੱਡਾ ਸਿਹਤ ਪ੍ਰੋਗਰਾਮ ਆਯੁਸ਼ਮਾਨ ਭਾਰਤ ਹੋਵੇ, ਸਾਰਿਆਂ ਵਿਚ ਤਕਨੀਕ ਅਤੇ ਨਵੀਨਤਾ ਸ਼ਾਮਲ ਹੈ।'' ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਹਫਤੇ ਦੋ ਵੱਡੇ ਡਿਜੀਟਲ ਗਲੋਬਲ ਸਿਖਰ ਸੰਮੇਲਨਾਂ ਨੂੰ ਸੰਬੋਧਿਤ ਕੀਤਾ, ਜਿਸ ਵਿਚ ਅਮਰੀਕਾ ਮੁੱਖ ਭਾਈਵਾਲ ਸੀ। ਇਹਨਾਂ ਵਿਚੋਂ ਇਕ ਸੰਮੇਲਨ ਵਿਗਿਆਨ ਅਤੇ ਤਕਨਾਲੋਜੀ ਅਤੇ ਦੂਜਾ ਸੰਮੇਲਨ ਸਮਾਜਿਕ ਮਜ਼ਬੂਤੀਕਰਨ ਦੇ ਲਈ ਨਕਲੀ ਬੁੱਧੀ 'ਤੇ ਅਧਾਰਤ ਸੀ। ਉਹਨਾਂ ਨੇ ਕਿਹਾ,''ਇਹ ਸਿਖਰ ਸੰਮੇਲਨ ਇਕ ਮਹੱਤਵਪੂਰਨ ਸੰਦੇਸ਼ ਨੂੰ ਰੇਖਾਂਕਿਤ ਕਰਦੇ ਹਨ-ਉਹ ਸਹਿਯੋਗ ਅਤੇ ਗਠਜੋੜ ਦੀ ਭਾਵਨਾ ਹੈ। ਭਾਰਤ ਆਪਣੇ ਸਰੋਤਾਂ, ਮੁਹਾਰਤ ਅਤੇ ਕੌਸ਼ਲ ਨੂੰ ਦੁਨੀਆ ਦੇ ਨਾਲ ਸਾਂਝਾ ਕਰਨ ਵਿਚ ਵਿਸ਼ਵਾਸ ਕਰਦਾ ਹੈ। ਇਸੇ ਤਰ੍ਹਾਂ ਅਸੀ ਹਰ ਪਾਸੇ ਤੋਂ ਨਵੇਂ ਵਿਚਾਰਾਂ ਨੂੰ ਗ੍ਰਹਿਣ ਕਰਨ ਤੋਂ ਪਰਹੇਜ਼ ਨਹੀਂ ਕਰਦੇ।''