ਅਮਰੀਕਾ ’ਚ ਗੋਲੀਬਾਰੀ ਦੀ ਘਟਨਾ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਕੀਤਾ ਰੋਸ ਪ੍ਰਗਟ

Saturday, Apr 17, 2021 - 07:14 PM (IST)

ਅਮਰੀਕਾ ’ਚ ਗੋਲੀਬਾਰੀ ਦੀ ਘਟਨਾ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਕੀਤਾ ਰੋਸ ਪ੍ਰਗਟ

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਇੰਡੀਆਨਾਪੋਲਿਸ ਵਿਚ ਸਥਿਤ ‘ਫੇਡਐਕਸ’ ਕੰਪਨੀ ਦੇ ਕੰਪਲੈਕਸ ਵਿਚ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਭਾਰਤੀ ਅਮਰੀਕੀ ਮੂਲ ਦੇ ਲੋਕਾਂ ਦੇ ਪਰਿਵਾਰ ਨੇ ਰੋਸ ਅਤੇ ਡਰ ਪ੍ਰਗਟ ਕੀਤਾ ਹੈ। ਗੋਲੀਬਾਰੀ ਦੀ ਘਟਨਾ ਵਿਚ ਸਿੱਖ ਭਾਈਚਾਰੇ 4 ਲੋਕਾਂ ਸਮੇਤ 8 ਦੀ ਮੌਤ ਹੋ ਗਈ ਸੀ। ਮ੍ਰਿਤਕਾ ਅਮਰਜੀਤ ਜੋਹਲ ਦੀ ਦੋਹਤੀ ਕੋਮਲ ਚੌਹਾਨ ਨੇ ਕਿਹਾ, ‘ਬਹੁਤ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਇੰਡੀਆਲਾਪੋਲਿਸ ਵਿਚ ਫੇਡਐਕਸ ਕੰਪਲੈਕਸ ਵਿਚ ਹੋਈ ਗੋਲਬਾਰੀ ਵਿਚ ਮਾਰੇ ਗਏ ਲੋਕਾਂ ਵਿਚ ਮੇਰੀ ਨਾਨੀ ਜੀ ਅਮਰਜੀਤ ਕੌਰ ਜੋਹਲ ਵੀ ਸ਼ਾਮਲ ਹੈ।’

ਗੋਲੀਬਾਰੀ ਵਿਚ ਮਾਰੇ ਗਏ ਜਸਵਿੰਦਰ ਸਿੰਘ ਨੂੰ ਇਸ ਮਹੀਨੇ ਤਨਖ਼ਾਹ ਮਿਲਣ ਵਾਲੀ ਸੀ ਅਤੇ ਉਹ ਕਿਸੇ ਕੰਮ ਤੋਂ ਰਾਤ ਤੋਂ ਡਿਊਟੀ ਕਰ ਰਹੇ ਸਨ। ਨਿਊਯਾਰਕ ਟਾਈਮਸ ਦੀ ਖ਼ਬਰ ਮੁਤਾਬਕ ਸਿੰਘ ਦੇ ਇਕ ਰਿਸ਼ਤੇਦਾਰ ਹਰਜਾਪ ਸਿੰਘ ਢਿੱਲੋਂ ਨੇ ਕਿਹਾ, ‘ਉਹ ਬੇਹੱਦ ਸਾਧਾਰਨ ਵਿਅਕਤੀ ਸਨ। ਉਹ ਪ੍ਰਾਰਥਨਾ ਕਰਦੇ ਅਤੇ ਧਿਆਨ ਲਗਾਉਂਦੇ ਸਨ ਅਤੇ ਭਾਈਚਾਰੇ ਦੀ ਸੇਵਾ ਕਰਦੇ ਸਨ।’ 6 ਮਹੀਨੇ ਪਹਿਲਾਂ ਫੇਡਐਕਸ ਵਿਚ ਕੰਮ ਕਰਨਾ ਸ਼ੁਰੂ ਕਰਨ ਵਾਲੀ ਅਮਰਜੀਤ ਸੇਖੋਂ ਦੀ ਵੀ ਗੋਲੀਬਾਰੀ ਵਿਚ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੇ 2 ਬੱਚੇ ਹਨ, ਜੋ ਆਪਣੀ ਮਾਂ ਦੀ ਮੌਤ ਨਾਲ ਸਦਮੇ ਵਿਚ ਹਨ। ਸੇਖੋਂ ਦੀ ਰਿਸ਼ਤੇਦਾਰ ਰਿੰਪੀ ਗਿਰਨ ਨੇ ਕਿਹਾ ਕਿ ਉਹ ਸੇਖੋਂ ਦੇ ਬੱਚਿਆਂ ਨੂੰ ਉਸ ਦੀ ਮਾਂ ਦੀ ਮੌਤ ਬਾਰੇ ਵਿਚ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਦੇ ਕੰਪਲੈਕਸ ਵਿਚ ਕੰਮ ਕਰਨ ਵਾਲੇ ਸਿੱਖ ਭਾਈਚਾਰੇ ਦੇ ਹੋਰ ਲੋਕਾਂ ਨੇ ਵੀ ਘਟਨਾ ’ਤੇ ਡੂੰਘਾ ਦੁੱਖ ਅਤੇ ਰੋਸ ਪ੍ਰਗਟ ਕੀਤਾ ਹੈ।


author

cherry

Content Editor

Related News