ਭਾਰਤ ਦੀ ਮਦਦ ਦੇ ਨਾਮ ''ਤੇ ਪਾਕਿ NGO ਨੇ ਜੁਟਾਏ ਕਰੋੜਾਂ ਰੁਪਏ, ਅੱਤਵਾਦੀ ਫੰਡਿੰਗ ''ਚ ਵਰਤੇ ਜਾਣ ਦਾ ਖਦਸ਼ਾ
Tuesday, Jun 15, 2021 - 07:18 PM (IST)

ਵਾਸ਼ਿੰਗਟਨ (ਬਿਊਰੋ): ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਇਕ ਰਿਪੋਰਟ ਮੁਤਾਬਕ ਸੰਯੁਕਤ ਰਾਜ ਅਮਰੀਕਾ ਸਥਿਤ ਪਾਕਿਸਤਾਨ ਨਾਲ ਜੁੜੇ ਚੈਰਿਟੀ ਸੰਗਠਨਾਂ ਨੇ ਕੋਵਿਡ ਸੰਕਟ ਦੌਰਾਨ ਭਾਰਤ ਦੀ ਮਦਦ ਕਰਨ ਦੇ ਨਾਮ 'ਤੇ ਕਾਫੀ ਚੰਦਾ ਇਕੱਠਾ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦਾਨ ਕੀਤੇ ਗਏ ਲੱਖਾਂ ਡਾਲਰ ਦੀ ਵਰਤੋਂ ਵਿਰੋਧ ਭੜਕਾਉਣ ਅਤੇ ਅੱਤਵਾਦੀ ਹਮਲਿਆਂ ਨੂੰ ਪ੍ਰਾਯੋਜਿਤ ਕਰਨ ਲਈ ਕੀਤੇ ਜਾਣ ਦੀ ਸੰਭਾਵਨਾ ਹੈ।
ਡਿਸਇਨਫੋ ਲੈਬ ਨੇ 'ਕੋਵਿਡ-19 ਫਾਊਂਡੇਸ਼ਨ ਸਕੈਮ 2020' 'ਤੇ ਖੁਲਾਸਾ ਕੀਤਾ। ਰਿਪੋਰਟ ਵਿਚ ਇਸ ਨੂੰ ਮਨੁੱਖੀ ਮਦਦ ਦੇ ਨਾਮ 'ਤੇ ਕੀਤੇ ਗਏ ਇਤਿਹਾਸ ਦੇ ਸਭ ਤੋਂ ਬੁਰੇ ਘਪਲਿਆਂ ਵਿਚੋਂ ਇਕ ਦੱਸਿਆ ਗਿਆ ਹੈ ਕਿਉਂਕਿ 'ਹੈਲਪਿੰਗ ਇੰਡੀਆ ਬ੍ਰੀਦ' ਦੇ ਨਾਮ 'ਤੇ ਲੱਖਾਂ ਡਾਲਰ ਦੀ ਚੋਰੀ ਕੀਤੀ ਗਈ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਦੁਨੀਆ ਭਰ ਤੋਂ ਮਦਦ ਮਿਲੀ। ਭਾਵੇਂਕਿ ਕੁਝ ਸੰਗਠਨਾਂ ਨੇ ਦਾਨ ਦੇ ਨਾਮ 'ਤੇ ਗੈਰ ਕਾਨੂੰਨੀ ਢੰਗ ਨਾਲ ਰਾਸ਼ੀ ਇਕੱਠੀ ਕਰਨ ਲਈ ਇਸ ਦੀ ਵਰਤੋਂ ਕੀਤੀ। ਡਿਸਇਨਫੋ ਲੈਬ ਨੇ ਕਈ ਅਜਿਹੇ ਚੈਰਿਟੀ ਸੰਗਠਨਾਂ ਦਾ ਪਰਦਾਫਾਸ਼ ਕੀਤਾ ਜੋ ਭਾਰਤ ਦੇ ਨਾਮ ਦਾ ਫਾਇਦਾ ਚੁੱਕਦੇ ਹੋਏ ਰਾਸ਼ੀ ਜੁਟਾਉਣ ਵਿਚ ਸਫਲ ਰਹੇ। ਇਹਨਾਂ ਸੰਗਠਨਾਂ ਦੇ ਕੱਟੜਪੰਥੀ ਇਸਲਾਮਿਸਟ ਅਤੇ ਅੱਤਵਾਦੀ ਸੰਗਠਨਾਂ ਦੇ ਨਾਲ ਡੂੰਘੇ ਸੰਬੰਧ ਹਨ।ਇਹਨਾਂ ਨੂੰ ਪਾਕਿਸਤਾਨੀ ਸੈਨਾ ਨਾਲ ਮਿਲ ਕੇ ਚਲਾਇਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਖੁਲਾਸਾ, ਕੋਰੋਨਾ ਤੋਂ ਠੀਕ ਹੋਏ ਲੋਕਾਂ ਦੀ 'ਇਮਿਊਨਿਟੀ' ਇਕ ਸਾਲ ਤੱਕ ਰਹਿੰਦੀ ਹੈ ਮਜ਼ਬੂਤ
ਅਜਿਹਾ ਹੀ ਇਕ ਇਸਲਾਮਿਕ ਸੰਗਠਨ ਉੱਤਰੀ ਅਮਰੀਕਾ ਦਾ IMANA-ਇਸਲਾਮਿਕ ਮੈਡੀਕਲ ਐਸੋਸੀਏਸ਼ਨ ਨੌਰਥ ਅਮੇਰਿਕਾ ਹੈ ਜਿਸ ਨੇ ਕੋਰੋਨਾ ਸੰਕਟ ਦੌਰਾਨ ਭਾਰਤ ਦੀ ਮਦਦ ਦੇ ਬਹਾਨੇ ਦੁਨੀਆ ਭਰ ਦੇ ਲੋਕਾਂ ਵੱਲੋਂ ਦਾਨ ਕੀਤੇ ਗਏ ਕਰੋੜਾਂ ਰੁਪਏ ਦਾ ਫੰਡ ਚੋਰੀ ਕੀਤਾ। ਆਈ.ਐੱਮ.ਏ.ਐੱਨ.ਏ. ਇਲੀਨੋਇਸ- ਆਧਾਰਿਤ ਮੈਡੀਕਲ ਰਾਹਤ ਸੰਗਠਨ ਹੈ, ਜਿਸ ਨੂੰ ਰਸਮੀ ਤੌਰ 'ਕੇ 1967 ਵਿਚ ਇਸਲਾਮਿਕ ਮੈਡੀਕਲ ਐਸੋਸੀਏਸ਼ਨ (IMA) ਦੇ ਤੌਰ 'ਤੇ ਸਥਾਪਿਤ ਕੀਤਾ ਗਿਆ ਸੀ ਅਤੇ ਬਾਅਦ ਵਿਚ ਇਸ ਦਾ ਨਾਮ ਬਦਲ ਕੇ ਆਈ.ਐੱਮ.ਏ.ਐੱਨ.ਏ. ਕਰ ਦਿੱਤਾ ਗਿਆ। ਕਈ ਹੋਰ ਸੰਗਠਨਾਂ ਦੇ ਉਲਟ ਆਈ.ਐੱਮ.ਏ.ਐੱਨ.ਏ. ਕੋਵਿਡ ਸੰਕਟ ਦੌਰਾਨ ਆਪਣੇ ਹਾਲ ਹੀ ਦੀ ਚੈਰਿਟੀ ਮੁਹਿੰਮ ਵਿਚ ਅਪਾਰਦਰਸ਼ੀ ਸੀ ਅਤੇ ਇਸ ਨੇ ਜਿਸ ਤਰ੍ਹਾਂ ਕਰੋੜਾਂ ਰੁਪਏ ਇਕੱਠੇ ਕੀਤੇ ਉਸ ਦੇ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਹੈ।
ਆਈ.ਐੱਮ.ਏ.ਐੱਨ.ਏ. ਦੇ ਵਰਤਮਾਨ ਪ੍ਰਧਾਨ ਡਾਕਟਰ ਇਸਮਾਈਲ ਮੇਹਰ ਨੇ 27 ਅਪ੍ਰੈਲ, 2021 ਨੂੰ ਇੰਸਟਾਗ੍ਰਾਮ 'ਤੇ #HelpIndiaBreathe ਮੁਹਿੰਮ ਸ਼ੁਰੂ ਕੀਤੀ ਸੀ ਅਤੇ 18 ਕਰੋੜ ਦਾ ਸ਼ੁਰੂਆਤੀ ਟੀਚਾ ਰੱਖਿਆ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਈ.ਐੱਮ.ਏ.ਐੱਨ.ਏ. ਨੂੰ ਘੱਟ ਸਮੇਂ ਵਿਚ ਵੱਡੀ ਗਿਣਤੀ ਵਿਚ ਰਾਸ਼ੀ ਮਿਲੀ ਅਤੇ ਤੈਅ ਕੀਤੇ ਗਏ ਟੀਚੇ ਦੇ ਪੂਰਾ ਹੁੰਦੇ ਹੀ ਰਾਸ਼ੀ ਨੂੰ ਬਾਰ-ਬਾਰ ਸੋਧਿਆ ਗਿਆ। ਡਿਸਇਨਫੋ ਲੈਬ ਦੀ ਗਿਣਤੀ ਮੁਤਾਬਕ ਇਸਲਾਮਿਕ ਸੰਗਠਨ ਮੈਡੀਕਲ ਐਸੋਸੀਏਸ਼ਨ ਨੂੰ ਕੁੱਲ ਰਾਸ਼ੀ 30 ਕਰੋੜ ਰੁਪਏ ਤੋਂ 158 ਕਰੋੜ ਰੁਪਏ ਦੇ ਵਿਚਕਾਰ ਦਾਨ ਦੇ ਤੌਰ 'ਤੇ ਮਿਲੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।