ਅਮਰੀਕਾ : ਬਹੁਮੰਜ਼ਿਲਾ ਇਮਾਰਤ ''ਚ ਧਮਾਕਾ, 23 ਲੋਕ ਜ਼ਖਮੀ

12/24/2020 5:59:33 PM

ਬਾਲਟੀਮੋਰ (ਭਾਸ਼ਾ): ਅਮਰੀਕਾ ਦੇ ਬਾਲਟੀਮੋਰ ਵਿਚ ਇਕ ਬਹੁਮੰਜ਼ਿਲਾ ਇਮਾਰਤ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ 23 ਲੋਕ ਜ਼ਖਮੀ ਹੋ ਗਏ ਅਤੇ ਕੁਝ ਸਫਾਈ ਕਰਮੀ ਇਮਾਰਤ ਦੇ ਬਾਹਰ ਲਟਕੇ ਮਚਾਨ 'ਤੇ ਫਸੇ ਰਹਿ ਗਏ। ਮੈਰੀਲੈਂਡ ਰਾਜ ਦੇ ਬਾਲਟੀਮੋਰ ਵਿਚ ਬੁੱਧਵਾਰ ਨੂੰ ਹੋਏ ਧਮਾਕੇ ਦੇ ਕਾਰਨ ਇਮਾਰਤ ਦੀ ਛੱਤ ਅੰਸ਼ਕ ਤੌਰ 'ਤੇ ਢਹਿ ਢੇਰੀ ਹੋ ਗਈ। ਦਮਕਲ ਵਿਭਾਗ ਨੇ ਟਵੀਟ ਕਰ ਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ।

PunjabKesari

ਜਾਣਕਾਰੀ ਵਿਚ ਇਹ ਦੱਸਿਆ ਗਿਆ ਕਿ ਜ਼ਖਮੀਆਂ ਵਿਚੋਂ 21 ਨੂੰ ਵਿਭਿੰਨ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਸਾਰੇ ਨਿਰਮਾਣ ਕੰਮ ਵਿਚ ਲੱਗੇ ਕਾਮੇ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਘੱਟੋ-ਘੱਟ 9 ਲੋਕਾਂ ਦੀ ਹਾਲਤ ਗੰਭੀਰ ਹੈ ਅਤੇ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨਿਰਮਾਣ ਕੰਮ ਦੇ ਦੌਰਾਨ ਮਚਾਨ 'ਤੇ ਫਸੇ ਕਰਮੀਆਂ ਨੂੰ ਖਿੜਕੀਆਂ ਦੇ ਰਸਤੇ ਬਚਾਇਆ ਗਿਆ।

PunjabKesari

ਦਮਕਲ ਸੰਘ ਨੇ ਟਵੀਟ ਕਰ ਕੇ ਦੱਸਿਆ ਕਿ ਜਿਹੜੇ ਸਬੂਤ ਪ੍ਰਾਪਤ ਹੋਏ ਹਨ, ਉਹ ਇਸ ਵੱਲ ਇਸ਼ਾਰਾ ਕਰ ਰਹੇ ਹਨ ਕਿ ਧਮਾਕਾ ਇਮਾਰਤ ਦੀ 16ਵੀਂ ਮੰਜ਼ਿਲ 'ਤੇ ਹੋਇਆ, ਜਿੱਥੇ ਬਾਲਟੀਮੋਰ ਗੈਸ ਐਂਡ ਇਲੈਕਟ੍ਰਿਕ ਕੰਪਨੀ ਦੇ ਦਫਤਰ ਹਨ। ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Vandana

Content Editor

Related News