50 ਸਾਲਾਂ ''ਚ ਪਹਿਲੀ ਵਾਰ US ''ਤੇ ਭਾਰੀ ਰਿਹਾ 2019 , ਹੋਏੇ ਸਭ ਤੋਂ ਵਧ ਸਮੂਹਿਕ ਕਤਲ

12/30/2019 2:03:22 PM

ਵਾਸ਼ਿੰਗਟਨ— ਅਮਰੀਕਾ 'ਚ ਸਾਲ 2019 'ਚ ਰਿਕਾਰਡ ਤੋੜ ਸਮੂਹਿਕ ਕਤਲ ਦੀਆਂ ਘਟਨਾਵਾਂ ਦਰਜ ਹੋਈਆਂ। ਐਸੋਸਿਏਟਡ ਪ੍ਰੈੱਸ, ਯੂ. ਐੱਸ. ਟੁਡੇ ਤੇ ਨਾਰਥ ਈਸਟਰਨ ਯੂਨੀਵਰਸਿਟੀ ਵਲੋਂ ਤਿਆਰ ਡੇਟਾਬੇਸ ਮੁਤਾਬਕ ਇਸ ਸਾਲ ਅਮਰੀਕਾ 'ਚ ਅਜਿਹੀਆਂ 41 ਘਟਨਾਵਾਂ ਵਾਪਰੀਆਂ ਅਤੇ ਇਸ 'ਚ 211 ਲੋਕਾਂ ਦੀ ਮੌਤ ਹੋ ਗਈ। 1970 ਤੋਂ ਲੈ ਕੇ ਹੁਣ ਤਕ ਦੇ ਅਧਿਐਨ ਮੁਤਾਬਕ 2019 'ਚ ਸਭ ਤੋਂ ਵਧ ਸਮੂਹਿਕ ਕਤਲ ਹੋਏ। ਸਮੂਹਿਕ ਕਤਲ ਉਹ ਘਟਨਾਵਾਂ ਹੁੰਦੀਆਂ ਹਨ ਜਿਸ 'ਚ ਘੱਟ ਤੋਂ ਘੱਟ 4 ਜਾਂ ਇਸ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੋਵੇ। ਇਸ 'ਚ ਹਮਲਾਵਰ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ।
PunjabKesari
ਇਸ ਸਾਲ ਸਭ ਤੋਂ ਵੱਡਾ ਹਮਲਾ ਮਈ ਮਹੀਨੇ ਵਰਜੀਨੀਆ ਬੀਚ ਅਤੇ ਅਗਸਤ ਮਹੀਨੇ ਅਲ ਪਾਸੋ 'ਚ ਹੋਇਆ। ਵਰਜੀਨੀਆ 'ਚ 12 ਜਦਕਿ ਅਲ ਪਾਸੋ 'ਚ 22 ਲੋਕਾਂ ਦੀ ਮੌਤ ਹੋ ਗਈ ਸੀ। ਜਾਂਚ ਅਧਿਕਾਰੀਆਂ ਮੁਤਾਬਕ ਇਸ ਸਾਲ 41 'ਚੋਂ 33 ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ 'ਚ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਸਾਲ 2006 'ਚ ਅਜਿਹੀਆਂ 33 ਘਟਨਾਵਾਂ ਵਾਪਰੀਆਂ ਸਨ ਪਰ ਇਸ ਵਾਰ ਤਾਂ ਇਨ੍ਹਾਂ ਦੀ ਗਿਣਤੀ 41 ਤਕ ਪੁੱਜ ਗਈ ਅਤੇ 244 ਲੋਕਾਂ ਦੀ ਜਾਨ ਚਲੇ ਗਈ।

PunjabKesari

ਗੋਲੀਬਾਰੀ ਦਾ ਕਾਰਨ ਪਰਿਵਾਰਕ ਝਗੜੇ, ਡਰੱਗਜ਼ ਦਾ ਸੌਦਾ ਜਾਂ ਗਿਰੋਹਾਂ ਵਲੋਂ ਕੀਤੀ ਗਈ ਹਿੰਸਾ ਬਣੇ। ਮੈਟ੍ਰੋਪੋਲੀਟਨ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਅਪਰਾਧਿਕ ਮਾਮਲਿਆਂ ਦੇ ਮਾਹਿਰ ਪ੍ਰੋਫੈਸਰ ਜੇਮਸ ਡੇਂਸਲੇ ਨੇ ਕਿਹਾ ਕਿ ਅਮਰੀਕਾ 'ਚ ਵੱਡੇ ਪੱਧਰ 'ਤੇ ਕਤਲ ਦੇ ਮਾਮਲੇ ਵਧੇ ਹਨ।

PunjabKesari

ਪ੍ਰੋ. ਡੇਂਸਲੇ ਨੇ ਕਿਹਾ ਕਿ ਅਮਰੀਕੀ ਸਮਾਜ 'ਚ ਵਧਦੇ ਗੁੱਸੇ ਅਤੇ ਤਣਾਅ ਕਾਰਨ ਅਜਿਹੀਆਂ ਘਟਨਾਵਾਂ ਦੇਖਣ 'ਚ ਆ ਰਹੀਆਂ ਹਨ। ਡੈਮੋਕ੍ਰੇਟਸ ਲਗਾਤਾਰ ਗੰਨ ਕਲਚਰ ਭਾਵ ਬੰਦੂਕਾਂ ਰੱਖਣ 'ਤੇ ਸਖਤੀ ਨਾਲ ਕੰਟਰੋਲ ਲਿਆਉਣ ਦੀ ਮੰਗ ਕਰ ਰਹੇ ਹਨ। ਹਾਲਾਂਕਿ ਉਪ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਹਥਿਆਰਾਂ ਦੇ ਨਿਰਮਾਣ ਅਤੇ ਇਸ ਦੀ ਵਿਕਰੀ 'ਤੇ ਰੋਕ ਲਗਾਉਣ ਦੀ ਗੱਲ ਕਹਿੰਦੇ ਰਹੇ ਹਨ।


Related News