ਅਮਰੀਕਾ : ਚਰਚ ਨੇ ਵਿਸ਼ਵ ਪੱਧਰ ''ਤੇ ਕੋਰੋਨਾ ਟੀਕਾਕਰਨ ਲਈ ਦਾਨ ਕੀਤੇ 20 ਮਿਲੀਅਨ ਡਾਲਰ

Sunday, Feb 28, 2021 - 10:55 AM (IST)

ਅਮਰੀਕਾ : ਚਰਚ ਨੇ ਵਿਸ਼ਵ ਪੱਧਰ ''ਤੇ ਕੋਰੋਨਾ ਟੀਕਾਕਰਨ ਲਈ ਦਾਨ ਕੀਤੇ 20 ਮਿਲੀਅਨ ਡਾਲਰ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਜੀਸਸ ਕ੍ਰਾਈਸਟ ਚਰਚ ਆਫ ਲੈਟਰ ਡੇਅ ਸੇਂਟਸ ਨੇ ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਮੁਹਿੰਮ ਵਿੱਚ ਇੱਕ ਵੱਡੀ ਰਾਸ਼ੀ ਨੂੰ ਦਾਨ ਕਰਕੇ ਆਪਣਾ ਯੋਗਦਾਨ ਪਾਇਆ ਹੈ। ਅਮਰੀਕੀ ਸੂਬੇ ਯੂਟਾ ਅਧਾਰਤ ਚਰਚ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਉਸ ਨੇ ਗ਼ਰੀਬ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਟੀਕਿਆਂ ਦੀ ਵੰਡ ਸੰਬੰਧੀ ਇੱਕ ਪ੍ਰੋਗਰਾਮ ਲਈ 20 ਮਿਲੀਅਨ ਡਾਲਰ ਦਾਨ ਕੀਤੇ ਹਨ। 

ਇਸ ਸੰਬੰਧੀ ਐਸੋਸੀਏਟਡ ਪ੍ਰੈਸ ਅਨੁਸਾਰ ਇਹ ਦਾਨ ਯੂ ਐਨ ਸਹਿਯੋਗੀ ਕੋਵੈਕਸ ਦੇ ਨਾਲ ਸੰਗਠਨ ਦੀ ਸਾਂਝੇਦਾਰੀ ਦੇ ਹਿੱਸੇ ਵਜੋਂ ਯੂਨੀਸੈਫ ਨੂੰ ਜਾ ਰਿਹਾ ਹੈ, ਜਿਸ ਨੇ ਇਸ ਹਫਤੇ ਪੱਛਮੀ ਅਫਰੀਕੀ ਦੇਸ਼ਾਂ ਆਈਵਰੀ ਕੋਸਟ ਅਤੇ ਘਾਨਾ ਨੂੰ ਆਪਣੀ ਪਹਿਲੀ ਸਪੁਰਦਗੀ ਭੇਜੀ ਹੈ। ਅਧਿਕਾਰੀਆਂ ਨੇ ਇਸ ਉੱਦਮ ਦੀ ਸ਼ਲਾਘਾ ਕੀਤੀ ਹੈ ਕਿਉਂਕਿ  ਮਹਾਮਾਰੀ ਦੇ ਦੌਰਾਨ ਪਹਿਲਾਂ ਟੀਕੇ ਗਰੀਬ ਦੇਸ਼ਾਂ ਨੂੰ ਦਿੱਤੇ ਜਾਂਦੇ ਹਨ ਪਰ ਇਸ ਨੂੰ ਸੀਮਤ ਵਿਸ਼ਵਵਿਆਪੀ ਸਪਲਾਈ ਦੁਆਰਾ ਰੋਕਿਆ ਗਿਆ ਹੈ।ਜਦਕਿ 2021 ਦੇ ਅੰਤ ਤੱਕ ਦੁਨੀਆ ਦੇ ਸਭ ਕਮਜ਼ੋਰ ਲੋਕਾਂ ਨੂੰ 2 ਬਿਲੀਅਨ ਸ਼ਾਟ ਪਹੁੰਚਾਉਣ ਦਾ ਟੀਚਾ ਹੈ। 

ਪੜ੍ਹੋ ਇਹ ਅਹਿਮ ਖਬਰ- ਇਸਰੋ ਇਸ ਸਾਲ ਦੇ ਪਹਿਲੇ ਮਿਸ਼ਨ ਲਈ ਤਿਆਰ, ਅੱਜ ਲਾਂਚ ਕਰੇਗਾ ਬ੍ਰਾਜ਼ੀਲੀ ਸੈਟੇਲਾਈਟ

ਏ ਪੀ ਦੇ ਅਨੁਸਾਰ ਘਾਨਾ ਨੂੰ ਬੁੱਧਵਾਰ ਨੂੰ ਐਸਟਰਾਜ਼ੇਨੇਕਾ ਟੀਕਾ ਦੀਆਂ 600,000 ਅਤੇ ਆਈਵਰੀ ਕੋਸਟ ਨੂੰ ਸ਼ੁੱਕਰਵਾਰ ਨੂੰ ਕੋਰੋਨਾ ਟੀਕੇ ਦੀਆਂ 504,000 ਖੁਰਾਕਾਂ ਮਿਲੀਆਂ ਹਨ।ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਅਫਰੀਕਾ ਦਾ ਸਭ ਤੋਂ ਪ੍ਰਭਾਵਿਤ ਦੇਸ਼ ਦੱਖਣੀ ਅਫਰੀਕਾ ਰਿਹਾ ਹੈ, ਜਿਸ ਨੇ ਤਕਰੀਬਨ 50,000 ਕੋਰੋਨਾ ਵਾਇਰਸ ਦੀਆਂ ਮੌਤਾਂ ਦਰਜ਼ ਕੀਤੀਆਂ ਹਨ ਅਤੇ ਪਿਛਲੇ ਇਕ ਦਹਾਕੇ ਵਿੱਚ ਵਰਲਡ ਵਿਜ਼ਨ ਇੰਟਰਨੈਸ਼ਨਲ ਸੰਸਥਾ ਦੇ ਅਨੁਸਾਰ, ਪੱਛਮੀ ਅਫਰੀਕਾ ਵਿੱਚ ਈਬੋਲਾ ਵਾਇਰਸ ਨਾਲ 11,000 ਤੋਂ ਵੱਧ ਨਾਗਰਿਕ ਮਾਰੇ ਗਏ ਸਨ।


author

Vandana

Content Editor

Related News