ਅਮਰੀਕਾ : ਜੈਸੀ ਜੈਕਸਨ ਕੋਵਿਡ ਕਾਰਨ ਹੋਏ ਹਸਪਤਾਲ ''ਚ ਦਾਖਲ

Monday, Aug 23, 2021 - 12:28 AM (IST)

ਅਮਰੀਕਾ : ਜੈਸੀ ਜੈਕਸਨ ਕੋਵਿਡ ਕਾਰਨ ਹੋਏ ਹਸਪਤਾਲ ''ਚ ਦਾਖਲ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਨਾਗਰਿਕ ਅਧਿਕਾਰਾਂ ਦੇ ਮੋਢੀ ਜੈਸੀ ਜੈਕਸਨ ਸੀਨੀਅਰ ਤੇ ਉਹਨਾਂ ਦੀ ਪਤਨੀ ਨੂੰ ਕੋਵਿਡ-19 ਲਈ ਪਾਜੇਟਿਵ ਟੈਸਟ ਕਰਨ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਰੇਨਬੋ ਪੁਸ਼ ਗਠਜੋੜ ਦੁਆਰਾ ਦਿੱਤੀ ਜਾਣਕਾਰੀ ਦੇ ਅਨੁਸਾਰ, 79 ਸਾਲਾਂ ਜੈਸੀ ਜੈਕਸਨ ਤੇ 77 ਸਾਲਾਂ ਜੈਕਲੀਨ ਜੈਕਸਨ, ਦੋਵਾਂ ਦਾ ਇਲਾਜ ਸ਼ਿਕਾਗੋ ਦੇ ਨਾਰਥਵੈਸਟਨ ਹਸਪਤਾਲ 'ਚ ਚੱਲ ਰਿਹਾ ਹੈ। ਜੈਕਸਨ ਨੂੰ ਜਨਵਰੀ 'ਚ ਫਾਈਜ਼ਰ ਵੈਕਸੀਨ ਲਗਾਈ ਗਈ ਸੀ ਤੇ ਉਸ ਨੇ ਪਿੱਤੇ ਦੀ ਸਰਜਰੀ ਤੋਂ ਬਾਅਦ ਫਰਵਰੀ ਅਤੇ ਮਾਰਚ 'ਚ ਇੱਕ ਪੁਨਰਵਾਸ ਕੇਂਦਰ ਵਿੱਚ ਵੀ ਤਿੰਨ ਹਫਤੇ ਵੀ ਬਿਤਾਏ ਸਨ।

ਇਹ ਖ਼ਬਰ ਪੜ੍ਹੋ- ਦਿੱਲੀ ਕੈਪੀਟਲਸ ਦੇ ਖਿਡਾਰੀ ਪਹੁੰਚੇ UAE, ਜਲਦ ਸ਼ੁਰੂ ਕਰਨਗੇ ਅਭਿਆਸ


ਜੈਸੀ ਇੱਕ ਸਾਬਕਾ ਵਾਸ਼ਿੰਗਟਨ, ਡੀਸੀ, ਸ਼ੈਡੋ ਸੈਨੇਟਰ 60 ਸਾਲਾਂ ਤੋਂ ਇੱਕ ਉੱਘੇ ਨਾਗਰਿਕ ਅਧਿਕਾਰਾਂ ਕਾਰਕੁਨ ਰਹੇ ਹਨ। ਜੈਸੀ ਪਹਿਲੀ ਵਾਰ 1960 ਦੇ ਦਹਾਕੇ 'ਚ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਨਾਲ ਫੌਜਾਂ ਵਿੱਚ ਸ਼ਾਮਲ ਹੋਏ ਸਨ। ਜੈਸੀ ਜੈਕਸਨ ਨੇ 1984 ਅਤੇ 1988 'ਚ ਰਾਸ਼ਟਰਪਤੀ ਦੇ ਅਹੁਦੇ ਲਈ ਵੀ ਯਤਨ ਕੀਤੇ ਸਨ। ਜੌਰਜੀਆ ਤੇ ਟੈਕਸਾਸ ਸਮੇਤ ਕਈ ਰਾਜਾਂ 'ਚ ਵੋਟਿੰਗ ਦੇ ਪ੍ਰਤਿਬੰਧਿਤ ਅਧਿਕਾਰਾਂ ਦਾ ਵਿਰੋਧ ਕਰਦੇ ਹੋਏ, ਇਸ ਮਹੀਨੇ ਦੇ ਸ਼ੁਰੂ ਵਿੱਚ ਜੈਸੀ ਨੂੰ ਵਾਸ਼ਿੰਗਟਨ, ਡੀ. ਸੀ. 'ਚ ਇੱਕ ਸਮੂਹ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸਦੇ ਇਲਾਵਾ ਜੈਸੀ ਨੂੰ ਇੱਕ ਹਫਤਾ ਪਹਿਲਾਂ, ਅਰੀਜ਼ੋਨਾ ਦੇ ਸੈਨੇਟਰ ਕਿਰਸਟਨ ਸਾਈਨੇਮਾ ਦੇ ਦਫਤਰ 'ਚ ਇੱਕ ਧਰਨੇ ਦੌਰਾਨ ਵੀ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਖ਼ਬਰ ਪੜ੍ਹੋ-  ਇੰਟਰ ਮਿਲਾਨ ਨੇ ਵੱਡੀ ਜਿੱਤ ਨਾਲ ਸੀਰੀ ਏ ਮੁਹਿੰਮ ਕੀਤੀ ਸ਼ੁਰੂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News