ਭਾਰਤੀ ਮੂਲ ਦੇ ਵਿਅਕਤੀ ਨੇ ਰੇਲਗੱਡੀ ਰੋਕ ਕੇ ਬਚਾਈ ਏਸ਼ੀਆਈ ਵਿਅਕਤੀ ਦੀ ਜਾਨ
Wednesday, May 26, 2021 - 06:05 PM (IST)

ਨਿਊਯਾਰਕ (ਭਾਸ਼ਾ): ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਜਾਗਰੂਕ ਡਰਾਈਵਰ ਨੇ ਨਫਰਤ ਅਪਰਾਧ ਦੇ ਤਹਿਤ ਪਟੜੀ 'ਤੇ ਧਕੇਲੇ ਗਏ ਇਕ ਏਸ਼ੀਆਈ ਵਿਅਕਤੀ ਨੂੰ ਬਚਾਉਣ ਲਈ ਸਮਾਂ ਰਹਿੰਦੇ ਆਪਣੀ ਰੇਲਗੱਡੀ ਦੀ ਬ੍ਰੇਕ ਲਗਾ ਦਿੱਤੀ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਘਟਨਾ ਸੋਮਵਾਰ ਦੀ ਹੈ ਜਦੋਂ 29 ਸਾਲਾ ਟ੍ਰੇਨ ਡਰਾਈਵਰ ਤੋਬਿਨ ਮਦਾਥਿਲ ਨੇ ਪਟੜੀ 'ਤੇ ਧਕੇਲੇ ਗਏ ਇਕ ਏਸ਼ੀਆਈ ਵਿਅਕਤੀ ਨੂੰ ਦੇਖ ਕੇ ਤੁਰੰਤ ਰੇਲਗੱਡੀ ਦੀ ਐਮਰਜੈਂਸੀ ਬ੍ਰੇਕ ਲਗਾ ਦਿੱਤੀ ਅਤੇ ਰੇਲਗੱਡੀ ਪੀੜਤ ਤੋਂ ਲੱਗਭਗ 30 ਫੁੱਟ ਦੀ ਦੂਰੀ 'ਤੇ ਰੁੱਕ ਗਈ।
ਮਦਾਥਿਲ ਨੇ ਨਿਊਯਾਰਕ ਪੋਸਟ ਨੂੰ ਕਿਹਾ,''ਮੈਨੂੰ ਖੁਸ਼ੀ ਹੈ ਕਿ ਮੈਂ ਸਮਾਂ ਰਹਿੰਦੇ ਰੇਲਗੱਡੀ ਰੋਕ ਦਿੱਤੀ ਅਤੇ ਇਹ ਪੀੜਤ ਨਾਲ ਨਹੀਂ ਟਕਰਾਈ। ਭਗਵਾਨ ਦਾ ਧੰਨਵਾਦ।'' ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਰੇਲਗੱਡੀ ਰੋਕੇ ਜਾਣ ਨਾਲ ਕੁਝ ਹੀ ਪਲ ਪਹਿਲਾਂ ਇਕ ਸਨਕੀ ਵਿਅਕਤੀ ਨੇ ਨਫਰਤ ਅਪਰਾਧ ਦੇ ਤਹਿਤ ਏਸ਼ੀਆਈ ਵਿਅਕਤੀ ਨੂੰ ਪਟੜੀ 'ਤੇ ਧਕੇਲ ਦਿੱਤਾ ਸੀ। ਮਦਾਥਿਲ ਨੇ ਕਿਹਾ ਕਿ ਉਹ ਆਪਣੀ ਰੇਲਗੱਡੀ ਤੋਂ ਬਾਹਰ ਨਿਕਲੇ ਅਤੇ ਪੀੜਤ ਕੋਲ ਪਹੁੰਚੇ ਜਿਸ ਦੇ ਮੱਥੇ ਤੋਂ ਖੂਨ ਵੱਗ ਰਿਹਾ ਸੀ। ਇਸ ਮਗਰੋਂ ਉਹਨਾਂ ਨੇ ਇਸ ਬਾਰੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਪੜ੍ਹੋ ਇਹ ਅਹਿਮ ਖਬਰ ਫਲਾਇਡ ਦੇ ਪਰਿਵਾਰ ਨੇ ਬਾਈਡੇਨ ਨਾਲ ਕੀਤੀ ਮੁਲਾਕਾਤ, ਨਸਲਵਾਦ ਖ਼ਿਲਾਫ਼ ਸਖ਼ਤ ਕਾਨੂੰਨ ਦੀ ਕੀਤੀ ਮੰਗ
ਮਾਊਂਟ ਸਿਨਾਈ ਮੈਡੀਕਲ ਸੈਂਟਰ ਵਿਚ ਪੀੜਤ ਦਾ ਇਲਾਜ ਕੀਤਾ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਦਾਥਿਨ ਨੇ ਕਿਹਾ ਕਿ ਉਹ ਜਦੋਂ ਵੀ ਰੇਲਗੱਡੀ ਚਲਾ ਰਹੇ ਹੁੰਦੇ ਹਨ ਤਾਂ ਹਮੇਸ਼ਾ ਸਾਵਧਾਨ ਰਹਿੰਦੇ ਹਨ ਅਤੇ ਉਹਨਾਂ ਦੀ ਨਜ਼ਰ ਪਟੜੀ ਅਤੇ ਪਲੇਟਫਾਰਮ 'ਤੇ ਰਹਿੰਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।