ਅਮਰੀਕਾ : ਇਡਾਹੋ ਦੇ ਮਿਡਲ ਸਕੂਲ ’ਚ ਵਿਦਿਆਰਥਣ ਨੇ ਚਲਾਈਆਂ ਗੋਲੀਆਂ, 3 ਜ਼ਖਮੀ

05/07/2021 8:06:43 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਇਡਾਹੋ ’ਚ ਇੱਕ ਸਕੂਲ ਦੀ ਛੇਵੀਂ ਕਲਾਸ ਦੀ ਬੱਚੀ ਨੇ ਸਕੂਲ ’ਚ ਗੋਲੀਆਂ ਚਲਾ ਕੇ ਤਿੰਨ ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰਵਾਰ ਨੂੰ ਇਡਾਹੋ ਦੇ ਰਿਗਬੀ ਮਿਡਲ ਸਕੂਲ ’ਚ ਛੇਵੀਂ ਜਮਾਤ ਦੀ ਬੱਚੀ ਨੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ’ਚ ਦੋ ਵਿਦਿਆਰਥੀ ਅਤੇ ਇੱਕ ਬਾਲਗ ਮੁੰਡਾ ਜ਼ਖ਼ਮੀ ਹੋ ਗਿਆ, ਜਿਸ ਦਾ ਪੂਰਬੀ ਇਡਾਹੋ ਰੀਜਨਲ ਮੈਡੀਕਲ ਸੈਂਟਰ ’ਚ ਇਲਾਜ ਕੀਤਾ ਗਿਆ ।

ਦੋ ਵਿਦਿਆਰਥੀ ਜਿਨ੍ਹਾਂ ’ਚ ਇਕ ਕੁਝ ਅਤੇ ਇਕ ਮੁੰਡਾ ਸ਼ਾਮਿਲ ਹਨ, ਨੂੰ ਵੀ ਸੱਟਾਂ ਲੱਗੀਆਂ ਹਨ। ਜੇਫਰਸਨ ਕਾਊਂਟੀ ਸ਼ੈਰਿਫ ਦੇ ਦਫ਼ਤਰ ਨੇ ਜਾਣਕਾਰੀ ਦਿੱਤੀ  ਕਿ 6ਵੀਂ ਗ੍ਰੇਡ ਦੀ ਬੱਚੀ ਨੇ ਆਪਣੀ ਬੈਕਪੈਕ ’ਚੋਂ ਇੱਕ ਹੈਂਡਗੰਨ ਕੱਢ ਕੇ ਸਵੇਰੇ 9 ਵਜੇ ਤੋਂ ਬਾਅਦ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਦੋ ਵਿਦਿਆਰਥੀਆਂ ਨੂੰ ਸਕੂਲ ਦੇ ਹਾਲ ’ਚ ਗੋਲੀ ਲੱਗੀ ਅਤੇ ਇਕ ਹੋਰ ਵਿਅਕਤੀ ਨੂੰ ਬਾਹਰ ਆ ਕੇ ਗੋਲੀ ਮਾਰ ਦਿੱਤੀ । ਇਸ ਦੌਰਾਨ ਇੱਕ ਅਧਿਆਪਕ ਨੇ ਕੁੜੀ ਨੂੰ ਕਾਬੂ ਕੀਤਾ ਅਤੇ ਪੁਲਸ ਦੇ ਆਉਣ ਤੱਕ ਉਸ ਨੂੰ ਰੋਕ ਕੇ ਰੱਖਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦਾ ਉਦੇਸ਼ ਅਜੇ ਵੀ ਜਾਂਚ ਅਧੀਨ ਹੈ ਅਤੇ ਇਹ ਵੀ ਨਹੀਂ ਪਤਾ ਕਿ ਵਿਦਿਆਰਥਣ ਨੇ ਹੈਂਡਗੰਨ ਕਿੱਥੋਂ ਪ੍ਰਾਪਤ ਕੀਤੀ ਸੀ।


Manoj

Content Editor

Related News