ਜੌਰਜ ਫਲਾਈਡ ਦੀ ਬੇਟੀ ਨੇ ਕਿਹਾ-''ਮੇਰੇ ਪਿਤਾ ਨੇ ਦੁਨੀਆ ਬਦਲ ਦਿੱਤੀ'', ਵੀਡੀਓ ਵਾਇਰਲ
Thursday, Jun 04, 2020 - 07:00 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਕ ਗੈਰ ਗੋਰੇ ਵਿਅਕਤੀ ਜੌਰਜ ਫਲਾਈਡ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਦ ਤੋਂ ਹੀ ਪ੍ਰਦਰਸ਼ਨ ਸ਼ੁਰੂ ਹੋ ਰਹੇ ਹਨ। ਉੱਥੇ ਸੋਸ਼ਲ ਮੀਡੀਆ 'ਤੇ ਜੌਰਜ ਦੀ ਬੇਟੀ ਜਿਯਾਨਾ ਫਲਾਈਡ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਿਯਾਨਾ ਜੌਰਜ ਦੇ ਕਰੀਬੀ ਦੋਸਤ ਸਟੀਫਨ ਸੀਨੀਅਰ ਦੇ ਮੋਢੇ 'ਤੇ ਬੈਠੀ ਹੋਈ ਹੈ ਅਤੇ ਉਹ 'ਡੈਡੀ ਚੇਂਜ ਦੀ ਵਰਲਡ' ਮਤਲਬ ਪਿਤਾ ਨੇ ਦੁਨੀਆ ਬਦਲ ਦਿੱਤੀ ਸਬਦ ਕਹਿ ਰਹੀ ਹੈ।
ਐੱਨ.ਬੀ.ਏ. ਦੇ ਸਾਬਕਾ ਖਿਡਾਰੀ ਨੂੰ ਵੀ ਜਿਯਾਨਾ ਦੀ ਇਹੀ ਲਾਈਨਾਂ ਦੁਹਰਾਉਂਦੇ ਹੋਏ ਸੁਣਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਾਬਕਾ ਖਿਡਾਰੀ ਸਟੀਫਨ ਨੇ ਲਿਖਿਆ,''ਬਿਲਕੁੱਲ ਸਹੀ ਜੀਜੀ 'ਡੈਡੀ ਚੇਂਜ ਦੀ ਵਰਲਡ' ਫਲਾਈਡ ਤਬਦੀਲੀ ਵਾਲਾ ਨਾਮ ਹੈ। ਇਸ ਵੀਡੀਓ ਨੂੰ ਦੇਖਣ ਵਾਲੇ ਲੋਕਾਂ ਨੇ ਜੌਰਜ ਦੀ ਬੇਟੀ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਦੁੱਖ ਦੀ ਇਸ ਘੜੀ ਵਿਚ ਵੀ ਉਸ ਨੇ ਆਪਣੇ ਆਤਮਵਿਸ਼ਵਾਸ ਨੂੰ ਬਣਾਈ ਰੱਖਿਆ ਹੈ।
ਗੌਰਤਲਬ ਹੈ ਕਿ 46 ਸਾਲਾ ਜੌਰਜ ਫਲਾਈਡ ਦੀ ਮਿਨੀਆਪੋਲਿਸ ਵਿਚ ਪੁਲਸ ਹਿਹਾਸਤ ਵਿਚ ਮੌਤ ਹੋ ਗਈ ਸੀ। ਇਕ ਗੋਰੇ ਪੁਲਸ ਅਧਿਕਾਰੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਗਰਦਨ 'ਤੇ ਆਪਣੇ ਗੋਡੇ ਨੂੰ ਰੱਖਿਆ, ਜਿਸ ਨਾਲ ਦਮ ਘੁੱਟਣ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਬੇਰਹਿਮੀ ਭਰੀ ਹੱਤਿਆ ਦੇ ਬਾਅਦ ਅਮਰੀਕਾ ਦੇ ਇਲਾਵਾ ਦੁਨੀਆ ਭਰ ਦੇ ਕਈ ਸ਼ਹਿਰਾਂ ਦੇ ਪ੍ਰਮੁੱਖ ਸ਼ਹਿਰਾਂ ਵਿਚ ਵੀ ਜੌਰਜ ਫਲਾਈਡ ਨੂੰ ਨਿਆਂ ਦਿਵਾਉਣ ਲਈ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।