ਪਰਿਵਾਰ ਤੇ ਦੋਸਤਾਂ ਵੱਲੋਂ ਜੌਰਜ ਫਲਾਈਡ ਨੂੰ ਆਖਰੀ ਸ਼ਰਧਾਂਜਲੀ ਦੇਣ ਦੀ ਤਿਆਰੀ ਸ਼ੁਰੂ

06/08/2020 6:23:16 PM

ਵਾਸ਼ਿੰਗਟਨ (ਭਾਸ਼ਾ): ਅਫਰੀਕੀ-ਅਮਰੀਕੀ ਜੌਰਜ ਫਲਾਈਡ ਨੂੰ ਇੱਥੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਪ੍ਰੋਗਰਾਮ ਵਿਚ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ ਨੇ ਉਹਨਾਂ ਨੂੰ ਆਖਰੀ ਸ਼ਰਧਾਂਜਲੀ ਦੇਣ ਅਤੇ ਉਹਨਾਂ ਨੂੰ ਅਲਵਿਦਾ ਕਹਿਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਿਨੇਪੋਲਿਸ ਵਿਚ 25 ਮਈ ਨੂੰ ਇਕ ਗੋਰੇ ਪੁਲਸ ਅਧਿਕਾਰੀ ਨੇ ਫਲਾਈਡ ਦੀ ਗਰਦਨ 'ਤੇ ਦਬਾਅ ਬਣਾਇਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਪੁਲਸ ਦੇ ਇਸ ਵਿਵਹਾਰ ਦੇ ਵਿਰੋਧ ਵਿਚ ਪੂਰੇ ਅਮਰੀਕਾ ਵਿਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ। 

ਹਿਊਸਟਨ ਦੇ ਰਹਿਣ ਵਾਲੇ 46 ਸਾਲਾ ਫਲਾਈਡ ਨੂੰ ਇਕ ਗੋਰੇ ਪੁਲਸ ਅਧਿਕਾਰੀ ਨੇ ਹੱਥਕੜੀ ਲਗਾਈ ਅਤੇ ਜ਼ਮੀਨ 'ਤੇ ਪਟਕ ਦਿੱਤਾ। ਇਸ ਮਗਰੋਂ ਉਸ ਦੀ ਗਰਦਨ ਨੂੰ ਆਪਣੇ ਗੋਡਿਆਂ ਵਿਚ ਦਬਾ ਲਿਆ, ਜਿਸ ਨਾਲ ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਣ ਲੱਗੀ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਪੁਲਸ ਪ੍ਰਮੁੱਖ ਆਰਟ ਐਸੀਵੇਡੋ ਨੇ ਐਤਵਾਰ ਸਵੇਰੇ ਇਕ ਟਵੀਟ ਵਿਚ ਪੁਸ਼ਟੀ ਕੀਤੀ,''ਜੌਰਜ ਫਲਾਈਡ ਦੀ ਮ੍ਰਿਤਕ ਦੇਹ ਹਿਊਸਟਨ ਵਿਚ  ਸੁਰੱਖਿਅਤ ਹੈ ਅਤੇ ਉਹਨਾਂ ਦਾ ਪਰਿਵਾਰ ਵੀ ਉੱਥੇ ਮੌਜੂਦ ਹੈ।'' 

ਪੜ੍ਹੋ ਇਹ ਅਹਿਮ ਖਬਰ- ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਨੂੰ ਦਿੱਤੀ ਧਮਕੀ

ਫਲਾਈਡ ਪਰਿਵਾਰ ਦੇ ਇਕ ਮੀਡੀਆ ਪ੍ਰਤੀਨਿਧੀ ਨੇ ਪੁਸ਼ਟੀ ਕੀਤੀ ਕਿ ਫਲਾਈਡ ਨੂੰ ਮੰਗਲਵਾਰ ਨੂੰ ਉਹਨਾਂ ਦੀ ਮਾਂ ਦੇ ਕਬਰ ਦੇ ਨੇੜੇ ਦਫਨਾਇਆ ਜਾਵੇਗਾ। ਇਸ ਵਿਚ ਸਮਾਚਾਰ ਏਜੰਸ ਏ.ਪੀ. ਦੀਆਂ ਖਬਰਾਂ ਦੇ ਮੁਤਾਬਕ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੇ ਪੁਸ਼ਟੀ ਕੀਤੀ ਕਿ ਉਹ ਸੋਮਵਾਰ ਨੂੰ ਹਿਊਸਟਨ ਵਿਚ ਫਲਾਈਡ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ। ਬਿਡੇਨ ਦੇ ਉਹਨਾਂ ਦੀ ਸੀਕਰਟ ਸਰਵਿਸ ਪ੍ਰੋਟੈਕਸ਼ਨ ਦੇ ਕਾਰਨ ਮੰਗਲਵਾਰ ਨੂੰ ਫਲਾਈਡ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। ਭਾਵੇਂਕਿ ਉਹ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ ਅਤੇ ਉਹਨਾਂ ਦੇ ਅੰਤਿਮ ਸੰਸਕਾਰ ਲਈ ਇਕ ਵੀਡੀਓ ਸੰਦੇਸ਼ ਵੀ ਜਾਰੀ ਕਰਨਗੇ।
 


Vandana

Content Editor

Related News