ਅਮਰੀਕਾ: ਆਪਣੇ ਪੁੱਤਰ ਦਾ ਕਤਲ ਕਰਨ ਵਾਲੇ ਪਿਉ ਨੂੰ ਹੋਈ 48 ਸਾਲ ਦੀ ਕੈਦ

Sunday, Oct 10, 2021 - 12:40 AM (IST)

ਅਮਰੀਕਾ: ਆਪਣੇ ਪੁੱਤਰ ਦਾ ਕਤਲ ਕਰਨ ਵਾਲੇ ਪਿਉ ਨੂੰ ਹੋਈ 48 ਸਾਲ ਦੀ ਕੈਦ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਕੋਲੋਰਾਡੋ ਵਿੱਚ ਇੱਕ ਅਜਿਹੇ ਪਿਤਾ ਨੂੰ 48 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ, ਜਿਸਨੇ ਆਪਣੇ ਪੁੱਤਰ ਦਾ ਕਤਲ ਕੀਤਾ ਸੀ। ਮਾਰਕ ਰੈਡਵਾਇਨ ਨਾਮ ਦੇ ਇਸ ਵਿਅਕਤੀ ਨੇ 2012 ਦੇ ਅਖੀਰ ਵਿੱਚ ਆਪਣੇ 13 ਸਾਲਾ ਬੇਟੇ ਡਿਲਨ ਦੀ ਹੱਤਿਆ ਕਰ ਦਿੱਤੀ ਸੀ ਕਿਉਂਕਿ ਉਸਨੇ ਆਪਣੇ ਪਿਤਾ ਦੀਆਂ ਕੁੱਝ ਇਤਰਾਜ਼ਯੋਗ ਫੋਟੋਆਂ ਦੇਖ ਲਈਆਂ ਸਨ। 60 ਸਾਲਾ ਮਾਰਕ ਰੈਡਵਾਇਨ ਨੂੰ ਜੁਲਾਈ ਵਿੱਚ ਦੂਜੀ ਡਿਗਰੀ ਦੇ ਕਤਲ ਅਤੇ ਬੱਚਿਆਂ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ, ਜਿਸ ਉਪਰੰਤ ਸ਼ੁੱਕਰਵਾਰ ਨੂੰ ਉਸਨੂੰ ਸਜ਼ਾ ਸੁਣਾਈ ਗਈ ਹੈ।

ਡਿਲਨ ਦੇ ਵੱਡੇ ਭਰਾ, ਕੋਰੀ ਰੈਡਵਾਇਨ ਨੇ ਪੰਜ ਹਫ਼ਤਿਆਂ ਦੀ ਸੁਣਵਾਈ ਦੌਰਾਨ ਗਵਾਹੀ ਦਿੱਤੀ ਸੀ ਕਿ ਉਸ ਦੇ ਭਰਾ ਨੂੰ ਲਾਪਤਾ ਹੋਣ ਤੋਂ ਪਹਿਲਾਂ ਆਪਣੇ ਪਿਤਾ ਦੀਆਂ ਇਤਰਾਜ਼ਯੋਗ ਫੋਟੋਆਂ ਮਿਲੀਆਂ ਸਨ। ਸਰਕਾਰੀ ਵਕੀਲਾਂ ਅਨੁਸਾਰ, ਉਸ ਦੇ 13 ਸਾਲਾ ਬੇਟੇ, ਡਿਲਨ ਦੁਆਰਾ ਉਸ ਦੀਆਂ ਫੋਟੋਆਂ ਦਾ ਪਤਾ ਲਗਾਉਣ ਤੋਂ ਬਾਅਦ ਉਹ ਗੁੱਸੇ ਵਿੱਚ ਆ ਗਿਆ ਸੀ, ਜਿਸ ਕਰਕੇ ਇਹ ਘਟਨਾ ਵਾਪਰੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News