ਦਿਲ ਲਈ ਤੰਬਾਕੂ ਸਿਗਰਟ ਜਿੰਨੀ ਹੀ ਖਤਰਨਾਕ ਹੈ ਈ-ਸਿਗਰਟ

Sunday, May 03, 2020 - 06:01 PM (IST)

ਵਾਸ਼ਿੰਗਟਨ (ਬਿਊਰੋ): ਸਿਹਤ ਮਾਹਰਾਂ ਵੱਲੋਂ ਨਸ਼ੀਲੇ ਪਦਾਰਥਾਂ ਨੂੰ ਮਨੁੱਖੀ ਸਿਹਤ ਲਈ ਖਤਰਨਾਕ ਦੱਸਿਆ ਗਿਆ ਹੈ। ਮਾਹਰਾਂ ਵੱਲੋਂ ਕੀਤੀ ਇਕ ਰਿਸਰਚ ਵਿਚ ਸਾਹਮਣੇ ਆਇਆ ਹੈਕਿ ਈ-ਸਿਗਰਟ ਵੀ ਦਿਲ ਲਈ ਉਨੀ ਹੀ ਖਤਰਨਾਕ ਹੈ ਜਿੰਨੀ ਤੰਬਾਕੂ ਸਿਗਰਟ ਹੁੰਦੀ ਹੈ। ਅਮਰੇਕਿਨ ਹਾਰਟ ਐਸੋਸੀਏਸ਼ਨ ਦੇ ਜਰਨਲ ਵਿਚ ਪ੍ਰਕਾਸ਼ਿਤ ਇਕ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਹੈ। ਬੋਸਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਵਿਚ ਸਹਾਇਕ ਪ੍ਰੋਫੈਸਰ ਜੇਸਿਕਾ ਐਲ ਫਿਟਰਮੈਨ ਨੇ ਆਪਣੇ ਅਧਿਐਨ ਵਿਚ ਕਿਹਾ ਹੈ ਕਿ ਕਈ ਲੋਕਾਂ ਨੂੰ ਲੱਗਦਾ ਹੈ ਕਿ ਈ-ਸਿਗਰਟ ਜ਼ਿਆਦਾ ਖਤਰਨਾਕ ਨਹੀਂ ਹੁੰਦੀ ਅਤੇ ਇਹ ਤੰਬਾਕੂ ਵਾਲੀਆਂ ਸਿਗਰਟਾਂ ਦੀ ਤੁਲਨਾ ਵਿਚ ਜ਼ਿਆਦਾ ਸੁਰੱਖਿਅਤ ਹੈ। ਜ਼ਿਆਦਾਤਰ ਲੋਕ ਇਸ ਲਈ ਈ-ਸਿਗਰਟ ਪੀਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਨਾਲ ਸਿਹਤ ਨੂੰ ਨੁਕਸਾਨ ਨਹੀਂ ਹੋਵੇਗਾ।

ਫਿਟਰਮੈਨ ਨੇ ਕਿਹਾ,''ਇਸ ਵਿਚ ਵਿਗਿਆਨਕ ਅਧਿਐਨਾਂ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜ਼ਿਆਦਾ ਸਮੇਂ ਤੱਕ ਈ-ਸਿਗਰਟ ਪੀਣਾ ਸੁਰੱਖਿਅਤ ਨਹੀਂ ਹੈ ਕਿਉਂਕਿ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਇਸ ਨਾਲ ਕਾਫੀ ਜ਼ਿਆਦਾ ਵੱਧ ਜਾਂਦਾ ਹੈ।'' ਫਿਟਰਮੈਨ ਅਤੇ ਉਹਨਾਂ ਦੇ ਸਾਥੀਆਂ ਨੇ 400 ਤੋਂ ਵੀ ਵਧੇਰੇ ਔਰਤਾਂ ਅਤੇ ਪੁਰਸ਼ਾਂ 'ਤੇ ਅਧਿਐਨ ਕੀਤਾ ਹੈ ਜਿਹਨਾਂ ਦੀ ਉਮਰ 21 ਸਾਲ ਤੋਂ 45 ਸਾਲ ਦੇ ਵਿਚ ਹੈ। ਇਹਨਾਂ ਲੋਕਾਂ ਵਿਚ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਪਤਾ ਚੱਲਿਆ ਹੈ। ਇਸ ਅਧਿਐਨ ਵਿਚ ਜਿਹੜੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿਚ 94 ਸਿਗਰਟ ਨਹੀਂ ਪੀਂਦੇ ਹਨ, 285 ਸਿਗਰਟ ਪੀਣ ਵਾਲੇ ਹਨ, 36 ਲੋਕ ਈ-ਸਿਗਰਟ ਪੀਂਦੇ ਹਨ ਅਤੇ 52 ਲੋਕ ਈ-ਸਿਗਰਟ ਅਤੇ ਤੰਬਾਕੂ ਸਿਗਰਟ ਦੋਵੇਂ ਪੀਂਦੇ ਹਨ।

ਫਿਟਰਮੈਨ ਨੇ ਦੱਸਿਆ ਕਿ ਅਸੀਂ ਈ-ਸਿਗਰਟ ਅਤੇ ਦੋਹਾਂ ਤਰ੍ਹਾਂ ਦੀਆਂ ਸਿਗਰਟ ਪੀਣ ਵਾਲਿਆਂ ਦੀਆਂ ਖੂਨ ਦੀਆਂ ਨਾੜੀਆਂ ਦਾ ਅਧਿਐਨ ਕੀਤਾ। ਇਹ ਲੋਕ ਘੱਟੋ-ਘੱਟ 3 ਮਹੀਨੇ ਤੋਂ ਈ-ਸਿਗਰਟ ਦੀ ਵਰਤੋਂ ਕਰ ਰਹੇ ਸਨ। ਇਹਨਾਂ ਵਿਚੋਂ ਜ਼ਿਆਦਾਤਰ ਅਧਿਐਨਾਂ ਵਿਚ ਦੇਖਿਆ ਗਿਆ ਹੈ ਕਿ ਈ-ਸਿਗਰਟ ਦੀ ਤੇਜ਼ ਵਰਤੋਂ ਦਾ ਪ੍ਰਭਾਵ ਖੂਨ ਦੀਆਂ ਨਾੜੀਆਂ ਦੇ ਕੰਮਾਂ 'ਤੇ ਪੈਂਦਾ ਹੈ ਜਦਕਿ ਸਾਡੇ ਅਧਿਐਨ ਵਿਚ ਨੌਜਵਾਨ ਸਿਹਤਮੰਦ ਬਾਲਗਾਂ ਵਿਚ ਈ-ਸਿਗਰਟ ਦੀ ਵਰਤੋਂ ਨਾਲ ਖੂਨ ਦੀਆਂ ਨਾੜੀਆਂ ਦੇ ਕੰਮ ਦਾ ਮੁਲਾਂਕਣ ਕੀਤਾ ਗਿਆ ਹੈ। ਨਾੜੀਆਂ ਨੂੰ ਸਖਤ ਕਰਨ ਨਾਲ ਸੈੱਲਾਂ ਸਮੇਤ ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਦਿਲ 'ਤੇ ਵਾਧੂ ਤਣਾਅ ਪੈਂਦਾ ਹੈ ਜਿਸ ਨਾਲ ਦਿਲ ਸੰਬੰਧੀ ਰੋਗ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਸ਼ੋਧ ਕਰਤਾਵਾਂ ਨੇ ਇਹ ਵੀ ਪਾਇਆ ਕਿ ਖੂਨ ਦੀਆਂ ਨਾੜੀਆਂ ਨੂੰ ਲੜੀਬੱਧ ਕਰਨ ਵਾਲੀ ਐਂਡੋਥੇਲਿਯਲ ਸੈੱਲ, ਸਮਾਨ ਰੂਪ ਨਾਲ ਨੁਕਸਾਨਿਆ ਦਿਖਾਈ ਦਿੰਦਾ ਹੈ ਭਾਵੇਂ ਲੋਕ ਈ-ਸਿਗਰਟ ਪੀਣ ਜਾਂ ਜਲਣਸ਼ੀਲ ਸਿਗਰਟ ਜਾਂ ਦੋਹਾਂ ਦੀ ਵਰਤੋਂ ਕਰਦੇ ਹੋਣ।

ਅਧਿਐਨ ਮੁਤਾਬਕ ਈ-ਸਿਗਰਟ ਅਤੇ ਤੰਬਾਕੂ ਸਿਗਰਟ ਪੀਣ ਵਾਲਿਆਂ ਵਿਚ ਐਂਡੋਥੇਲਿਯਲ ਸੈੱਲ, ਤੰਬਾਕੂ ਨਾ ਲੈਣ ਵਾਲਿਆਂ ਦੀ ਤੁਲਨਾ ਵਿਚ ਦਿਲ ਸੁਰੱਖਿਆਤਮਕ ਯੌਗਿਕ ਨਾਈਟ੍ਰਿਕ ਆਕਸਾਈਡ ਦਾ ਘੱਟ ਉਤਪਾਦਨ ਕਰਦੀ ਹੈ। ਇਸ ਨਾਲ ਸੈੱਲਾਂ ਦੇ ਵਿਭਿੰਨ ਹਿੱਸੇ ਨੁਕਸਾਨੇ ਜਾ ਸਕਦੇ ਹਨ ਜਿਵੇਂਕਿ ਪ੍ਰੋਟੀਨ ਅਤੇ ਡੀ.ਐੱਨ.ਏ.। ਫਿਟਰਮੈਨ ਨੇ ਕਿਹਾ ਕਿ ਸਾਡੇ ਅਧਿਐਨ ਨਾਲ ਇਹ ਗੱਲ ਸਾਹਮਣੇ ਆਈ ਹੈਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਈ-ਸਿਗਰਟ ਦੀ ਵਰਤੋਂ ਦਿਲ ਦੀ ਸੱਟ, ਕਮਜ਼ੋਰੀ ਜਾਂ ਨੁਕਸਾਨ ਨੂੰ ਘੱਟ ਕਰਦਾ ਹੈ। ਇਹ ਵੀ ਉਨਾਂ ਹੀ ਅਸਰ ਪਾਉਂਦਾ ਹੈ ਜਿੰਨਾ ਤੰਬਾਕੂ ਸਿਗਰਟ।


Vandana

Content Editor

Related News