ਟਰੰਪ ਵੱਲੋਂ ਗੂਗਲ, ਟਵਿੱਟਰ ਅਤੇ ਫੇਸਬੁੱਕ ''ਤੇ ਮੁਕੱਦਮਾ ਚਲਾਉਣ ਦੀ ਧਮਕੀ

Thursday, Jun 27, 2019 - 11:58 AM (IST)

ਟਰੰਪ ਵੱਲੋਂ ਗੂਗਲ, ਟਵਿੱਟਰ ਅਤੇ ਫੇਸਬੁੱਕ ''ਤੇ ਮੁਕੱਦਮਾ ਚਲਾਉਣ ਦੀ ਧਮਕੀ

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੇਸਬੁੱਕ, ਟਵਿੱਟਰ ਅਤੇ ਗੂਗਲ ਜਿਹੀਆਂ ਦਿੱਗਜ ਕੰਪਨੀਆਂ 'ਤੇ ਮੁਕੱਦਮਾ ਚਲਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਇਨ੍ਹਾਂ ਕੰੰਪਨੀਆਂ ਨੂੰ ਧਮਕੀ ਦਿੰਦਿਆਂ ਕਿਹਾ ਕਿ ਉਹ ਰੀਪਬਲਿਕਨ ਪਾਰਟੀ ਵਿਰੁੱਧ ਸਿਆਸੀ ਪੱਖਪਾਤ ਫੈਲਾ ਰਹੇ ਹਨ। ਬੁੱਧਵਾਰ ਨੂੰ ਫੌਕਸ ਬਿਜ਼ਨੈੱਸ ਨੈੱਟਵਰਕ ਨੂੰ ਦਿੱਤੇ ਇਕ ਇੰਟਰਵਿਊ ਵਿਚ ਟਰੰਪ ਨੇ ਤਕਨੀਕੀ ਕੰਪਨੀਆਂ ਨੂੰ ਧਮਕੀ ਦਿੰਦਿਆਂ ਕਿਹਾ,''ਇਹ ਸਾਰੇ ਡੈਮੋਕ੍ਰੈਟ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਡੈਮੋਕ੍ਰੇਟ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਪੱਖਪਾਤੀ ਹਨ, ਵਿਭਿੰਨਤਾ ਦੀ ਰਿਪੋਰਟ ਕਰਦੀਆਂ ਹਨ। ਦੇਖੋ, ਸਾਨੂੰ ਗੂਗਲ ਅਤੇ ਫੇਸਬੁੱਕ 'ਤੇ ਮੁਕੱਦਮਾ ਕਰਨਾ ਚਾਹੀਦਾ ਹੈ ਅਤੇ ਉਹ ਸਭ ਜੋ ਸ਼ਾਇਦ ਅਸੀਂ ਕਰਾਂਗੇ ਠੀਕ ਹੈ?''

ਟਰੰਪ ਨੇ ਵਿਸ਼ੇਸ਼ ਰੂਪ ਨਾਲ ਟਵਿੱਟਰ ਨੂੰ ਲੰਮੇ ਹੱਥੀਂ ਲਿਆ। ਟਰੰਪ ਨੇ ਕਿਹਾ,''ਟਵਿੱਟਰ ਨੇ ਮੇਰੇ ਨਾਲ ਜੋ ਕੀਤਾ ਉਹ ਅਜੀਬ ਹੈ। ਮੇਰ ਲੱਖਾਂ ਫਾਲੋਅਰਜ਼ ਹਨ ਪਰ ਮੈਂ ਤੁਹਾਨੂੰ ਦੱਸਾਂਗਾ ਕਿ ਉਹ ਲੋਕ ਮੇਰੇ ਨਾਲ ਟਵਿੱਟਰ 'ਤੇ ਜੁੜਨ ਲਈ ਬਹੁਤ ਮਿਹਨਤ ਕਰਦੇ ਹਨ ਪਰ ਇਨ੍ਹਾਂ ਲੋਕਾਂ ਨੇ ਮੇਰਾ ਟਵਿੱਟਰ 'ਤੇ ਸੰਦੇਸ਼ ਦੇਣਾ ਵੀ ਮੁਸ਼ਕਲ ਬਣਾ ਦਿੱਤਾ ਹੈ।'' 


author

Vandana

Content Editor

Related News