ਅਮਰੀਕੀ ਫੌਜ ''ਚ ਕੋਵਿਡ-19 ਸਰਵਾਈਵਰਜ਼ ਦੀ ਨਹੀਂ ਹੋਵੇਗੀ ਭਰਤੀ, ਮੀਮੋ ਵਾਇਰਲ

05/07/2020 6:14:07 PM

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਮੁਕਾਬਲਾ ਕਰਨ ਲਈ ਡਾਕਟਰ, ਨਰਸਾਂ, ਪੁਲਸ ਅਤੇ ਸਿਹਤ ਕਰਮੀ ਦਿਨ-ਰਾਤ ਲੱਗੇ ਹੋਏ ਹਨ।ਇਸ ਦੌਰਾਨ ਇਹ ਜਾਗਰੁਕਤਾ ਫੈਲਾਈ ਜਾ ਰਹੀ ਹੈ ਕਿ ਕੋਰੋਨਾਵਾਇਰਸ ਮਰੀਜ਼ਾਂ ਅਤੇ ਉਪਰੋਕਤ ਯੋਧਿਆਂ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ। ਇਸ ਦੌਰਾਨ ਅਮਰੀਕਾ ਨੇ ਫੈਸਲਾ ਕੀਤਾ ਹੈ ਕਿ ਫੌਜ ਵਿਚ ਉਹਨਾਂ ਨੌਜਵਾਨਾਂ ਨੂੰ ਭਰਤੀ ਨਾ ਕੀਤਾ ਜਾਵੇ ਜਿਹਨਾਂ ਦੀ ਕੋਵਿਡ-19 ਨਾਲ ਸੰਬੰਧਤ ਮੈਡੀਕਲ ਹਿਸਟਰੀ ਹੈ। ਅਸਲ ਵਿਚ ਯੂਨਾਈਟਿਡ ਸਟੇਟਸ ਮਿਲਟਰੀ ਐਂਟਰੈਂਸ ਪ੍ਰੋਸੈਸਿੰਗ ਕਮਾਂਡ ਦਾ ਇਕ ਮੀਮੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਸ ਐਲਾਨ ਦਾ ਜ਼ਿਕਰ ਹੈ।

 

ਮੀਮੋ ਵਿਚ ਕਿਹਾ ਗਿਆ ਹੈ ਕਿ ਜਿਸ ਵਿਅਕਤੀ ਵਿਚ ਲੈਬ ਟੈਸਟ ਵਿਚ ਕੋਵਿਡ-19 ਦੀ ਪੁਸ਼ਟੀ ਹੋਈ ਹੈ ਜਾਂ ਉਸ ਦਾ ਇਲਾਜ ਹੋਇਆ ਹੈ ਤਾਂ ਅਜਿਹੇ ਲੋਕ ਅਸਥਾਈ ਰੂਪ ਨਾਲ ਭਰਤੀ ਦੇ ਲਈ ਅਯੋਗ ਘੋਸ਼ਿਤ ਕੀਤੇ ਜਾਂਦੇ ਹਨ। ਉੱਧਰ ਮਿਲਟਰੀ ਟਾਈਮਜ਼ ਦੇ ਮੁਤਾਬਕ ਪੇਂਟਾਗਨ ਦੀ ਇਕ ਮਹਿਲਾ ਬੁਲਾਰਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬਿਨੈਕਾਰ ਜੋ ਕਿ ਸਕ੍ਰੀਨਿੰਗ ਵਿਚ ਫੇਲ ਹੋ ਜਾਂਦੇ ਹਨ ਉਹਨਾਂ ਦਾ ਟੈਸਟ ਨਹੀਂ ਕੀਤਾ ਜਾਵੇਗਾ ਪਰ ਉਹਨਾਂ ਨੂੰ 14 ਦਿਨਾਂ ਵਿਚ ਵਾਪਸ ਭੇਜ ਦਿੱਤਾ ਜਾਵੇਗਾ ਜੇਕਰ ਉਹਨਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਪਾਏ ਜਾਂਦੇ। ਉੱਥੇ ਜਿਹਨਾਂ ਦਾ ਕੋਵਿਡ-19 ਕਾਰਨ ਇਲਾਜ ਕੀਤਾ ਗਿਆ ਹੈ ਉਹਨਾਂ ਨੂੰ 28 ਦਿਨਾਂ ਤੱਕ ਇੰਤਜ਼ਾਰ ਕਰਨਾ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ 6 ਲੱਖ ਗ਼ੈਰ-ਕਾਨੂੰਨੀ ਕਾਮਿਆਂ ਨੂੰ ਪੱਕਾ ਕਰਨ ਦਾ ਮੁੱਦਾ ਭੱਖਿਆ

ਮੀਮੋ ਦੇ ਮੁਤਾਬਕ ਇਸ ਮਿਆਦ ਦੇ ਬਾਅਦ ਉਹਨਾਂ ਨੂੰ ਅਸਥਾਈ ਰੂਪ ਨਾਲ ਅਯੋਗ ਸਾਬਤ ਕਰ ਦਿੱਤਾ ਜਾਵੇਗਾ। ਭਾਵੇਂਕਿ ਅਸਥਾਈ ਰੂਪ ਨਾਲ ਅਯੋਗ ਘੋਸ਼ਿਤ ਕਰਨ ਦੀਆਂ ਸ਼ਰਤਾਂ ਵਿਚ ਛੋਟ ਲਈ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ। ਉੱਥੇ ਰੱਖਿਆ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਪੇਂਟਾਗਨ ਕੋਵਿਡ-19 ਸਰਵਾਈਵਰਜ਼ ਦੀ ਭਰਤੀ 'ਤੇ ਪਾਬੰਦੀ ਲਗਾਉਣ ਦਾ ਵਿਚਾਰ ਕਰ ਰਿਹਾ ਹੈ। ਅਸਲ ਵਿਚ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਮੰਨਿਆ ਜਾ ਰਿਹਾ ਹੈਕਿ ਵਾਇਰਸ ਦਾ ਅਸਰ ਲੰਬੇ ਸਮੇਂ ਤੱਕ ਰਹਿ ਸਕਦਾ ਹੈ।


Vandana

Content Editor

Related News