ਅਮਰੀਕਾ ''ਚ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗਣਗੇ ਕੋਰੋਨਾ ਟੀਕੇ

Wednesday, Apr 07, 2021 - 10:06 AM (IST)

ਅਮਰੀਕਾ ''ਚ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗਣਗੇ ਕੋਰੋਨਾ ਟੀਕੇ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਕੋਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਕੋਰੋਨਾ ਟੀਕਾਕਰਨ ਮੁਹਿੰਮ ਜਾਰੀ ਹੈ। ਸਰਕਾਰ ਵੱਲੋਂ ਜ਼ਿਆਦਾਤਰ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਕਰਕੇ ਸੂਬਾ ਸਰਕਾਰਾਂ ਵੱਲੋਂ ਟੀਕਾ ਲਗਵਾਉਣ ਲਈ ਉਮਰ ਦੀ ਸੀਮਾ ਵਿੱਚ ਛੋਟ ਦਿੱਤੀ ਜਾ ਰਹੀ ਹੈ। ਜਿਸ ਦੇ ਤਹਿਤ ਹੁਣ ਨਿਊਯਾਰਕ ਅਤੇ ਮੈਰੀਲੈਂਡ ਉਨ੍ਹਾਂ ਲੋਕਾਂ ਲਈ ਟੀਕੇ ਦੀ ਉਪਲਬਧੀ ਕਰਵਾਉਣਗੇ ਜੋ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ। 

ਇਹ ਫ਼ੈਸਲਾ ਕਈ ਹੋਰ ਰਾਜਾਂ ਵੱਲੋਂ ਅਜਿਹਾ ਕਰਨ ਦੇ ਬਾਅਦ ਕੀਤਾ ਗਿਆ ਹੈ। ਇਸ ਸਮੇਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਹੋਰ ਰੂਪਾਂ ਦੇ ਫੈਲਣ ਦਾ ਖਤਰਾ ਵੱਧ ਰਿਹਾ ਹੈ, ਇਸ ਲਈ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਟੀਕਾਕਰਨ ਦੀ ਇਹ ਦੌੜ ਜਾਰੀ ਹੈ। ਇਹ ਦੋਵੇਂ ਰਾਜ ਤਕਰੀਬਨ ਇੱਕ ਦਰਜਨ ਹੋਰਨਾਂ ਰਾਜਾਂ ਨਾਲ ਸ਼ਾਮਿਲ ਹੋਣਗੇ, ਜਿਨ੍ਹਾਂ ਨੇ 16 ਸਾਲਾਂ ਦੇ ਲੋਕਾਂ ਲਈ ਟੀਕਾਕਰਨ ਖੋਲ੍ਹਿਆ ਹੈ। ਉਹਨਾਂ ਰਾਜਾਂ ਵਿੱਚ ਅਲਾਬਮਾ, ਫਲੋਰਿਡਾ, ਆਈਡਾਹੋ, ਆਇਓਵਾ, ਕੈਂਟਕੀ, ਨੇਬਰਾਸਕਾ, ਨੇਵਾਡਾ, ਨਿਊ ਮੈਕਸੀਕੋ, ਮਿਸ਼ੀਗਨ, ਸਾਊਥ ਡਕੋਟਾ, ਟੇਨੇਸੀ ਅਤੇ ਵਿਸਕਾਨਸਿਨ ਆਦਿ ਸ਼ਾਮਿਲ ਹਨ। 

ਪੜ੍ਹੋ ਇਹ ਅਹਿਮ ਖਬਰ- ਬ੍ਰਾਜ਼ੀਲ 'ਚ ਕੋਰੋਨਾ ਦਾ ਕਹਿਰ, ਇਕ ਦਿਨ 'ਚ 4,195 ਲੋਕਾਂ ਦੀ ਮੌਤ

ਟੀਕਿਆਂ ਦੀ ਵੱਧ ਰਹੀ ਉਪਲੱਬਧਤਾ ਦਾ ਇਹ ਨਤੀਜਾ ਦੇਸ਼ ਭਰ ਵਿੱਚ ਕੋਵਿਡ-19 ਦੇ ਰੂਪਾਂਤਰਾਂ ਵਿੱਚ ਵਾਧਾ ਹੋਣ ਉਪਰੰਤ ਆਇਆ ਹੈ, ਜਿਸ ਪ੍ਰਤੀ 16,000 ਤੋਂ ਵੱਧ ਕੇਸਾਂ ਦੀ ਰਿਪੋਰਟ ਕੀਤੀ ਗਈ ਹੈ। ਟੀਕਾਕਰਨ ਲਈ ਕੇਂਦਰੀ ਤੌਰ 'ਤੇ ਚਲਾਏ ਜਾ ਰਹੇ ਟੀਕਾਕਰਨ ਕੇਂਦਰਾਂ ਵਿੱਚ ਵੀ ਵਾਧਾ ਜਾਰੀ ਹੈ, ਜਿਹਨਾਂ ਵਿੱਚ ਵ੍ਹਾਈਟ ਹਾਊਸ ਦੁਆਰਾ ਸੋਮਵਾਰ ਨੂੰ ਤਿੰਨ ਹੋਰਾਂ ਦਾ ਐਲਾਨ ਕੀਤਾ ਗਿਆ ਹੈ। ਸਾਊਥ ਕੈਰੋਲਿਨਾ, ਕੋਲੋਰਾਡੋ ਅਤੇ ਮਿਨੇਸੋਟਾ ਵਿਚਲੀਆਂ ਸਾਈਟਾਂ ਨਾਲ ਟੀਕਾਕਰਨ ਸਾਈਟਾਂ ਦੀ ਕੁੱਲ ਗਿਣਤੀ 28 ਤੱਕ ਆ ਗਈ ਹੈ।

ਨੋਟ- ਅਮਰੀਕਾ ਵਿਚ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗਣਗੇ ਕੋਰੋਨਾ ਟੀਕੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News