ਅਮਰੀਕਾ : ਬੱਚਿਆਂ ''ਚ ''ਟੀਕਾਕਰਨ'' ਨੂੰ ਲੈ ਕੇ ਉਤਸ਼ਾਹ, ਆਜ਼ਾਦ ਹੋਣ ਵਾਂਗ ਕਰ ਰਿਹੈ ਮਹਿਸੂਸ

05/16/2021 7:12:41 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਕੋਰੋਨਾ ਵਾਇਰਸ ਟੀਕਾਕਰਨ ਦੇ ਤਹਿਤ ਹੁਣ ਬੱਚਿਆਂ ਨੂੰ ਵੀ ਵੈਕਸੀਨ ਲਗਾਈ ਜਾ ਰਹੀ ਹੈ। ਇੱਥੇ ਲੁਇਸਵਿਲੇ ਵਿਚ ਰਹਿਣ ਵਾਲੇ 13 ਸਾਲ ਦੇ ਆਸਕਰ ਪੇਲੇਸੇਨ ਕਹਿੰਦੇ ਹਨ ਕਿ ਪਿਛਲੇ ਡੇਢ ਸਾਲ ਤੋਂ ਉਸ ਨੇ ਕਿਸੇ ਵੀ ਦੋਸਤ ਨੂੰ ਰੂਬਰੂ ਨਹੀਂ ਦੇਖਿਆ। ਇਸ ਕਾਰਨ ਉਸ ਨੂੰ ਇਕੱਲਾਪਨ ਮਹਿਸੂਸ ਹੋ ਰਿਹਾ ਸੀ। ਕੋਰੋਨਾ ਕਾਰਨ ਆਸਕਰ ਦੀਆਂ ਸਾਰੀਆਂ ਗਤੀਵਿਧੀਆਂ ਜਿਵੇਂ ਟ੍ਰੇਮਪੋਲਿਨ 'ਤੇ ਜੰਪ ਕਰਨਾ, ਦੋਸਤਾਂ ਦੇ ਘਰ ਜਾ ਕੇ ਖੇਡਣਾ ਸਭ ਬੰਦ ਹੋ ਗਿਆ ਸੀ।

ਆਜ਼ਾਦ ਹੋਣ ਵਾਂਗ ਮਹਿਸੂਸ ਕਰ ਰਹੇ ਬੱਚੇ
ਸ਼ੁੱਕਰਵਾਰ ਨੂੰ ਉਸ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੱਗੀ। ਉਦੋਂ ਤੋਂ ਉਹ ਉਤਸ਼ਾਹਿਤ ਹੈ ਕਿ ਹੁਣ ਪਹਿਲਾਂ ਦੀ ਤਰ੍ਹਾਂ ਉਹ ਖੇਡ ਸਕੇਗਾ। ਆਸਕਰ ਹੀ ਨਹੀਂ ਅਮਰੀਕਾ ਦੇ 1.7 ਕਰੋੜ ਵਿਚੋਂ ਜ਼ਿਆਦਾਤਰ 12 ਤੋਂ 15 ਸਾਲ ਦੇ ਬਾਲਗ ਵੈਕਸੀਨ ਲੱਗਣ ਦੇ ਫ਼ੈਸਲੇ ਨਾਲ ਬਹੁਤ ਖੁਸ਼ ਹਨ। ਉਹ ਇਸ ਨੂੰ ਆਪਣੀ ਆਜ਼ਾਦੀ ਦੇ ਤੌਰ 'ਤੇ ਦੇਖ ਰਹੇ ਹਨ। ਉੱਧਰ ਮਾਪੇ ਵੀ ਉਤਸ਼ਾਹਿਤ ਹਨ। ਵਾਸ਼ਿੰਗਟਨ, ਨਿਊਯਾਰਕ, ਕੈਲੀਫੋਰਨੀਆ ਅਤੇ ਇਲੀਨੌਏ ਵਿਚ ਲੋਕਾਂ ਨੇ ਤੁਰੰਤ ਬੱਚਿਆਂ ਦੇ ਟੀਕਾਕਰਨ ਲਈ ਸਲਾਟ ਬੁੱਕ ਕਰਾ ਲਏ। 

ਮਾਪਿਆਂ ਵਿਚ ਵੀ ਭਾਰੀ ਉਤਸ਼ਾਹ
ਉੱਤਰੀ ਕੈਰੋਲੀਨਾ ਦੇ ਚੈਪਲ ਹਿਲ ਵਿਚ ਕਮਿਊਨੀਕੇਸ਼ਨ ਵਿਚ ਕੰਮ ਕਰਨ ਵਾਲੀ ਜੇਨ ਫੈਰਿਸ ਨੇ ਧੀ ਇਲੀਓਟ ਲਈ ਤਾਂ ਬੁਕਿੰਗ ਕਰਵਾਈ ਹੀ ਨਾਲ ਹੀ ਉਹਨਾਂ ਨੇ ਅੱਧਾ ਦਰਜਨ ਤੋਂ ਵੱਧ ਦੋਸਤਾਂ ਨੂੰ ਨੰਬਰ ਭੇਜਿਆ ਤਾਂ ਜੋ ਉਹ ਵੀ ਬੱਚਿਆਂ ਨੂੰ ਵੈਕਸੀਲ ਲਗਵਾ ਸਕਣ।ਸ਼ਿਕਾਗੋ ਦੇ 53 ਸਾਲਾ ਏਡੁਆਰਡੋ 14 ਸਾਲ ਦੀ ਧੀ ਰਾਕੇਲ ਨੂੰ ਸਕੂਲ ਤੋਂ ਲੈ ਕੇ ਟੀਕਾਕਰਨ ਸੈਂਟਰ ਪਹੁੰਚੇ ਸਨ। ਬ੍ਰਾਉਨ ਯੂਨੀਵਰਸਿਟੀ ਵਿਚ ਪਬਲਿਕ ਹੈਲਥ ਵਿਭਾਗ ਦੇ ਡੀਨ ਆਸ਼ੀਸ਼ ਝਾਅ ਮੁਤਾਬਕ ਕੁਝ ਹਫ਼ਤਿਆਂ ਵਿਚ ਇਕ ਤਿਹਾਈ ਬਾਲਗਾਂ ਨੂੰ ਵੈਕਸੀਨ ਲੱਗ ਜਾਵੇਗੀ। ਸਮਰ ਕੈਂਪ ਅਤੇ ਸਕੂਲਾਂ ਵਿਚ ਵੀ ਟੀਕਾਕਰਨ ਲਾਜ਼ਮੀ ਕਰ ਦਿੱਤਾ ਗਿਆ ਤਾਂ ਇਹਨਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਇਸ ਦੇ ਇਲਾਵਾ ਜਿਹੜੇ ਬਾਲਗ ਵੈਕਸੀਨ ਲਗਵਾ ਚੁੱਕੇ ਹਨ ਉਹ ਬਾਕੀ ਬਾਲਗਾਂ ਦੇ ਮਾਪਿਆਂ ਲਈ ਇਕ ਪ੍ਰੇਰਕ ਦਾ ਕੰਮ ਕਰਨਗੇ।

ਪੜ੍ਹੋ ਇਹ ਅਹਿਮ ਖਬਰ-ਇੰਗਲੈਂਡ 'ਚ ਕੋਰੋਨਾ ਵਾਇਰਸ ਟੀਕਾਕਰਨ ਨੇ ਬਚਾਈ ਤਕਰੀਬਨ 12,000 ਲੋਕਾਂ ਦੀ ਜਾਨ 

ਡਿਊਕ ਯੂਨੀਵਰਸਿਟੀ ਵਿਚ ਮਹਾਮਾਰੀ ਮਾਹਰ ਡਾਕਟਰ ਡੇਨੀਅਲ ਬੇਂਜਾਮਿਨ ਨੇ 14 ਅਤੇ 15 ਸਾਲ ਦੇ ਪੁੱਤਰਾਂ ਨੂੰ ਟ੍ਰਾਇਲ ਵਿਚ ਸ਼ਾਮਲ ਕੀਤਾ ਸੀ। ਉਹ ਹੁਣ ਬਾਕੀ ਮਾਪਿਆਂ ਨੂੰ ਸਮਝਾ ਰਹੇ ਹਨ ਕਿ ਵੈਕਸੀਨ  ਲਗਵਾਉਣੀ ਜ਼ਰੂਰੀ ਹੈ। ਦੂਜਿਆਂ ਨੂੰ ਉਤਸ਼ਾਹਿਤ ਕਰਨ ਲਈ ਉਹ ਆਪਣੇ ਪੁੱਤਰਾਂ ਨਾਲ ਬਾਸਕੇਟਬਾਲ ਗ੍ਰਾਊਂਡ 'ਤੇ ਵੀ ਜਾਂਦੇ ਹਨ।

ਸਕੂਲਾਂ ਨੇ ਕੀਤੀ ਇਹ ਪਹਿਲ
15,000 ਸੈਂਟਰਾਂ 'ਤੇ ਬਾਲਗਾਂ ਨੂੰ ਟੀਕਾ ਲਗਾਉਣ ਦੀ ਵਿਵਸਥਾ ਹੈ। ਰਾਜਾਂ ਨੇ ਵੀ ਤਿਆਰ ਕਰ ਲਈ ਹੈ। ਉੱਤਰੀ ਕੈਰੋਲੀਨਾ ਵਿਚ 400 ਪੀਡੀਆਟ੍ਰਿਸ਼ਿਯਨ ਨਾਲ ਸਮਝੌਤਾ ਕੀਤਾ ਗਿਆ ਹੈ ਤਾਂ ਜੋ ਉਹ ਮਾਪਿਆਂ ਨੂੰ ਬੱਚਿਆਂ ਦੇ ਟੀਕਾਕਰਨ ਲਈ ਉਤਸ਼ਾਹਿਤ ਕਰਨ। ਕੈਲੀਫੋਰਨੀਆ ਦੇ ਹਸਪਤਾਲਾਂ ਨੇ ਕਮਿਊਨਿਟੀ ਕਲੀਨਿਕ ਨੂੰ ਨਾਲ ਜੋੜਿਆ ਹੈ। ਉੱਥੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਵੀ ਟੀਕੇ ਲਗਾਏ ਜਾ ਰਹੇ ਹਨ। ਕਨੈਕਟੀਕਟ ਵਿਚ ਡ੍ਰਾਈਵ ਥਰੂ ਸਾਈਟ ਬਣਾਈ ਗਈ ਹੈ ਤਾਂ ਜੋ ਬੱਚੇ ਗੱਡੀ ਵਿਚ ਬੈਠ ਕੇ ਹੀ ਵੈਕਸੀਨ ਲਗਵਾ ਸਕਣ। ਸਕੂਲ ਬੱਚਿਆਂ ਨੂੰ ਸੈਂਟਰ ਤੱਕ ਲਿਜਾਣ ਲਈ ਬੱਸਾਂ ਦੇ ਰਹੇ ਹਨ।

ਨੋਟ- ਅਮਰੀਕਾ :ਬੱਚਿਆਂ 'ਚ 'ਟੀਕਾਕਰਨ' ਨੂੰ ਲੈ ਕੇ ਉਤਸ਼ਾਹ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News