USA : ਬਾਲਟੀਮੋਰ ਦੇ ਖਾਲਸਾ ਪੰਜਾਬੀ ਸਕੂਲ ''ਚ ਸਲਾਨਾ ਸਮਾਰੋਹ

12/24/2019 1:20:54 PM

ਬਾਲਟੀਮੋਰ, (ਰਾਜ ਗੋਗਨਾ)— ਬੀਤੇ ਦਿਨ ਸਿੱਖ ਐਸੋਸੀਏਸ਼ਨ ਬਾਲਟੀਮੋਰ ਦਾ ਖਾਲਸਾ ਪੰਜਾਬੀ ਸਕੂਲ ਪੰਜਵੇਂ ਸਾਲ ਵਿੱਚ ਪ੍ਰਵੇਸ਼ ਕਰ ਗਿਆ ਹੈ, ਜਿਸ ਦਾ ਸਲਾਨਾ ਅਕਾਦਮਿਕ ਸਮਾਗਮ ਕਰਵਾਇਆ ਗਿਆ। ਇਸ 'ਚ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਪ੍ਰਬੰਧਕਾਂ ਤੋਂ ਇਲਾਵਾ ਅਧਿਆਪਕਾਂ ਨੇ ਵੀ ਹਿੱਸਾ ਲਿਆ। ਸਕੂਲ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਬਹੁਤ ਹੀ ਸੁੰਦਰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।
 

PunjabKesari

ਜੇਤੂਆਂ ਨੂੰ ਇਨਾਮ ਉਨ੍ਹਾਂ ਦੇ ਪੜ੍ਹਾਉਣ ਵਾਲੇ ਅਧਿਆਪਕ, ਸਕੂਲ ਪ੍ਰਿੰਸੀਪਲ ਅਤੇ ਪ੍ਰਧਾਨ ਦੀ ਹਾਜ਼ਰੀ ਵਿੱਚ ਵੰਡੇ ਗਏ। ਡਾ. ਸੁਰਿੰਦਰ ਸਿੰਘ ਗਿੱਲ ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਹੜੇ ਮਾਪੇ ਵਿਦਿਆਰਥੀਆਂ ਨੂੰ ਘਰ ਜਾ ਕੇ ਸਕੂਲ ਦਾ ਦਿੱਤਾ ਕੰਮ ਕਰਵਾਉਂਦੇ ਹਨ, ਉਹੀ ਵਿਦਿਆਰਥੀ ਸਰਵੋਤਮ ਰਹੇ ਹਨ। ਉਨ੍ਹਾਂ ਨੇ ਅੱਜ ਸਿੱਖਿਆ ਦੇ ਖੇਤਰ ਵਿੱਚ ਇਨਾਮ ਪ੍ਰਾਪਤ ਕੀਤੇ ਹਨ।
 

PunjabKesari

ਇਨਾਮ ਪ੍ਰਾਪਤ ਕਰਨ ਵਾਲੇ ਬੱਚੇ¸ ਗਰੁੱਪ ਪਹਿਲਾ: ਸੁਰਿੰਦਰ ਸਿੰਘ (ਪਹਿਲਾ), ਜਸਕਰਨ ਸਿੰਘ (ਦੂਜਾ), ਗੁਰਮਨ ਸਿੰਘ (ਤੀਜਾ), ਗਰੁੱਪ ਦੂਜਾ: ਗੁਰਸਿਮਰਨ (ਪਹਿਲਾ), ਏਕਮ (ਦੂਜਾ), ਗੁਰਨੂਰ ਸਿੰਘ (ਤੀਜਾ), ਗਰੁੱਪ ਤੀਜਾ: (ਗਰੁਪਤੀਜਾ), ਹਰਲਿਵ ਕੌਰ (ਪਹਿਲਾ), ਆਦਜੋਤ ਸਿੰਘ (ਦੂਜਾ), ਅਗਮ (ਤੀਜਾ), ਪ੍ਰਨੀਤ ਕੌਰ ਨੇ ਲਿਖਤੀ ਵਿੱਚ ਪਹਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਸੀਨੀਅਰ ਗਰੁੱਪ ਵਿੱਚ ਦੀਪ ਅਸੀਸ ਪਹਿਲੇ ਸਥਾਨ ਅਤੇ ਅਰਸ਼ਦੀਪ ਕੌਰ ਦੂਸਰੇ ਸਥਾਨ 'ਤੇ ਰਹੇ ਹਨ। ਨਵੇਂ ਸੈਸ਼ਨ ਦਾ ਦਾਖਲਾ ਸ਼ੁਰੂ ਹੋ ਚੁੱਕਾ ਹੈ। ਸ. ਰਤਨ ਸਿੰਘ ਪ੍ਰਧਾਨ ਵਲੋਂ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ ਸਕੂਲ ਨੂੰ ਪੂਰਨ ਸਹਿਯੋਗ ਦੇਣ ਦਾ ਇਜ਼ਹਾਰ ਵੀ ਕੀਤਾ। ਮਾਪਿਆਂ ਵਲੋਂ ਜੇਤੂ ਬੱਚਿਆਂ ਨਾਲ ਤਸਵੀਰ ਖਿਚਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਅਧਿਆਪਕਾਂ ਵਿੱਚ ਪਰਮਜੀਤ ਕੌਰ, ਰਜਿੰਦਰ ਕੌਰ, ਸੁਖਵਿੰਦਰ ਸੂਰੀ, ਕਮਲਜੀਤ ਕੌਰ, ਪੂਨਮ ਕੌਰ ਤੇ ਪੁਰਾਣੇ ਸੀਨੀਅਰ ਵਿਦਿਆਰਥੀ ਵੀ ਹਾਜ਼ਰ ਸਨ।


Related News