ਅਮਰੀਕਾ ''ਚ ਭਾਰਤੀ ਮੂਲ ਦੇ ਡਾਕਟਰ ਅਜੈ ਲੋਧਾ ਦੀ ਕੋਵਿਡ-19 ਕਾਰਨ ਮੌਤ
Monday, Nov 23, 2020 - 06:07 PM (IST)
ਨਿਊਯਾਰਕ (ਭਾਸ਼ਾ): ਭਾਰਤੀ-ਅਮਰੀਕੀ ਡਾਕਟਰ ਅਤੇ ਭਾਈਚਾਰੇ ਦੇ ਨੇਤਾ ਅਜੈ ਲੋਧਾ ਦੀ ਕੋਵਿਡ-19 ਸੰਬੰਧੀ ਪਰੇਸ਼ਾਨੀਆਂ ਦੇ ਕਾਰਨ ਮੌਤ ਹੋ ਗਈ। ਭਾਰਤੀ ਮੂਲ ਦੇ 'ਅਮੇਰਿਕਨ ਐਸੋਸੀਏਸ਼ਨ ਆਫ ਫਿਜੀਸ਼ੀਅਨ' (ਏ.ਏ.ਪੀ.ਆਈ.) ਦੇ ਸਾਬਕਾ ਪ੍ਰਧਾਨ ਦਾ ਪਿਛਲੇ 8 ਮਹੀਨੇ ਤੋਂ ਕਲੀਵਲੈਂਡ ਕਲੀਨਿਕ ਵਿਚ ਕੋਵਿਡ-19 ਸੰਬੰਧੀ ਪਰੇਸ਼ਾਨੀਆਂ ਦਾ ਇਲਾਜ ਚੱਲ ਰਿਹਾ ਸੀ। ਬੀਤੀ 21 ਨਵੰਬਰ ਨੂੰ ਉਹਨਾਂ ਨੇ ਆਖਰੀ ਸਾਹ ਲਿਆ। ਉਹ 58 ਸਾਲ ਦੇ ਸਨ।
ਉਹਨਾਂ ਦੇ ਪਰਿਵਾਰ ਵਿਚ ਪਤਨੀ ਸਮਿਤਾ, ਇਕ ਬੇਟਾ ਅਮਿਤ ਅਤੇ ਬੇਟੀ ਸ਼ਵੇਤਾ ਹੈ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਟਵੀਟ ਕੀਤਾ,''ਭਾਰਤੀ-ਅਮਰੀਕੀ ਭਾਈਚਾਰੇ ਦੇ ਇਕ ਮਸ਼ਹੂਰ ਨੇਤਾ ਡਾਕਟਰ ਅਜੈ ਲੋਧਾ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਉਹ ਹਮੇਸ਼ਾ ਸਾਡੇ ਦਿਲਾਂ ਵਿਚ ਰਹਿਣਗੇ। ਉਹਨਾਂ ਦੀ ਮਨੁੱਖਤਾ, ਦਿਆਲੂਤਾ ਅਤੇ ਸਮਾਜ ਨੂੰ ਉਹਨਾਂ ਦਾ ਯੋਗਦਾਨ ਹਮੇਸ਼ਾ ਸਾਰਿਆਂ ਨੂੰ ਪ੍ਰੇਰਿਤ ਕਰਦਾ ਰਹੇਗਾ।''
ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ-'ਹੁਣ ਘਰ 'ਚ ਪੈਦਾ ਹੋਵੇਗਾ ਇਨਸਾਨੀ ਮਾਂਸ, ਪ੍ਰੋਟੀਨ ਦੀ ਕਮੀ ਪੂਰੀ ਕਰ ਸਕਣਗੇ ਲੋਕ'
ਏ.ਏ.ਪੀ.ਆਈ. ਦੇ ਪ੍ਰਧਾਨ ਸੁਧਾਕਰ ਜੋਨਲਨਾਗੱਡਾ ਨੇ ਉਹਨਾਂ ਨੂੰ ਇਕ ਦੂਰਦਰਸ਼ੀ ਨੇਤਾ ਦੱਸਦਿਆਂ ਉਹਨਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਮੌਤ ਏ.ਏ.ਪੀ.ਆਈ. ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ।'' ਏ.ਏ.ਪੀ.ਆਈ. ਦੀ ਨਵੀਂ ਚੁਣੀ ਗਈ ਪ੍ਰਧਾਨ ਡਾਕਟਰ ਅਨੁਪਮਾ ਸੁਧਾਕਰ, 'ਜੈਪੁਰ ਫੁਟ ਯੂ.ਐੱਸ.ਏ.' ਦੇ ਪ੍ਰਧਾਨ ਪ੍ਰੇਮ ਭੰਡਾਰੀ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਮੇਤ ਕਈ ਲੋਕਾਂ ਨੇ ਉਹਨਾਂ ਦੀ ਮੌਤ 'ਤੇ ਸੋਗ ਪ੍ਰਗਚ ਕੀਤਾ। ਲੋਧਾ ਨੇ ਉੱਤਰੀ ਅਮਰੀਕਾ ਦੇ ਰਾਜਸਥਾਨ ਐਸੋਸੀਏਸ਼ਨ ਅਤੇ ਰਾਜਸਥਾਨ ਮੈਡੀਕਲ ਐਲੁਮਨੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਨਿਊਯਾਰਕ ਵਿਚ ਫਲਸ਼ਿੰਗ ਹਸਪਤਾਲ ਵਿਚ ਅਨੁਸੰਧਾਨ ਵਿਭਾਗ ਦੇ ਨਿਦੇਸ਼ਕ ਦੇ ਤੌਰ 'ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਹਾਈ ਕਮਿਸ਼ਨ ਨੇ ਪਾਕਿ 'ਚ ਫਸੇ 60 ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਕੀਤੀ ਮੰਗ