ਅਮਰੀਕਾ : 6 ਸਾਲਾ ਬੱਚੇ ਦੇ ਕਤਲ ਦੇ ਦੋਸ਼ੀ ਦੀ ਜਾਣਕਾਰੀ ਲਈ ਰੱਖਿਆ 150,000 ਡਾਲਰ ਦਾ ਇਨਾਮ
Thursday, May 27, 2021 - 12:07 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੀਫੋਰਨੀਆ ਵਿੱਚ ਪਿਛਲੇ ਹਫ਼ਤੇ ਸੜਕ 'ਤੇ ਗੋਲੀਬਾਰੀ ਕਰਕੇ ਇੱਕ 6 ਸਾਲ ਦੇ ਬੱਚੇ ਨੂੰ ਜਾਨ ਤੋਂ ਮਾਰਨ ਵਾਲੇ ਵਿਅਕਤੀ ਨੂੰ ਲੱਭਣ ਵਿੱਚ ਸਹਾਇਤਾ ਕਰਨ ਦਾ ਇਨਾਮ ਵਧਾ ਕੇ 150,000 ਡਾਲਰ ਕਰ ਦਿੱਤਾ ਗਿਆ ਹੈ। ਪਿਛਲੇ ਹਫਤੇ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਦੀ ਓਰੇਂਜ ਕਾਉਂਟੀ ਵਿੱਚ 55 ਫ੍ਰੀਵੇਅ ਰੋਡ ਤੇ ਹੋਈ ਗੋਲੀਬਾਰੀ ਵਿੱਚ 6 ਸਾਲਾ ਬੱਚੇ ਐਡੇਨ ਲਿਓਸ ਦੀ ਮੌਤ ਹੋ ਗਈ ਸੀ ਅਤੇ ਉਸਦੇ ਪਰਿਵਾਰ ਨੇ ਸ਼ੁਰੂਆਤੀ ਤੌਰ 'ਤੇ ਇਸ ਗੋਲੀਬਾਰੀ ਦੇ ਦੋਸ਼ੀ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਲਈ 50,000 ਡਾਲਰ ਦੀ ਪੇਸ਼ਕਸ਼ ਕੀਤੀ ਸੀ।
ਮੰਗਲਵਾਰ ਨੂੰ, ਓਰੇਂਜ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਾਂ ਨੇ ਇਨਾਮ ਲਈ 100,000 ਡਾਲਰ ਹੋਰ ਖਰਚ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਮੰਗਲਵਾਰ ਦੀ ਬੋਰਡ ਦੀ ਬੈਠਕ ਦੌਰਾਨ, ਸੈਕੰਡ ਜ਼ਿਲ੍ਹਾ ਸੁਪਰਵਾਈਜ਼ਰ ਕੈਟਰੀਨਾ ਫੋਲੀ ਨੇ ਪਰਿਵਾਰ ਵੱਲੋਂ ਜਾਰੀ ਇਨਾਮ ਨੂੰ ਵਧਾਉਣ ਦਾ ਵਾਅਦਾ ਕੀਤਾ ਅਤੇ ਇਨਾਮ ਦੀ ਰਕਮ ਨੂੰ 150'000 ਡਾਲਰ ਤੱਕ ਕਰਨ ਵਿੱਚ ਮਦਦ ਕੀਤੀ। ਜ਼ਿਕਰਯੋਗ ਹੈ ਕਿ ਐਡੇਨ ਦੀ ਮਾਂ, ਜੋਆਨਾ ਕਲੋਨਨ, ਸ਼ੁੱਕਰਵਾਰ ਸਵੇਰੇ ਉਸ ਨੂੰ ਯੋਰਬਾ ਲਿੰਡਾ ਦੇ ਸਕੂਲ ਲੈ ਜਾ ਰਹੀ ਸੀ ਜਦੋਂ ਇਹ ਗੋਲੀਬਾਰੀ ਹੋਈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ: ਅਲਬਰਟਾ ਸੂਬੇ ਨੇ 4 ਯੂਨੀਵਰਸਿਟੀਆਂ ਨੂੰ ਚੀਨ ਨਾਲ ਹਿੱਸੇਦਾਰੀ ਰੱਦ ਕਰਨ ਦੇ ਦਿੱਤੇ ਆਦੇਸ਼
ਜੋਆਨਾ ਅਨੁਸਾਰ 55 ਫ੍ਰੀਵੇਅ 'ਤੇ ਕਾਰਪੂਲ ਲੇਨ ਵਿੱਚ ਜਾਣ ਵੇਲੇ ਇੱਕ ਚਿੱਟੇ ਰੰਗ ਦੀ ਸੇਡਾਨ ਕਾਰ ਆਚਾਨਕ ਉਸਤੋਂ ਅੱਗੇ ਨਿਕਲੀ ਅਤੇ ਨੂੰ ਅਚਾਨਕ ਫਿਰ ਕਾਰ ਵਿੱਚ ਬੈਠੇ ਕਿਸੇ ਵਿਅਕਤੀ ਨੇ ਕਲੋਨਨ ਦੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਐਡਨ ਜੋ ਕਿ ਪਿਛਲੀ ਸੀਟ'ਤੇ ਸੀ ਇਸ ਗੋਲੀਬਾਰੀ ਦਾ ਸ਼ਿਕਾਰ ਹੋਇਆ। ਇਸ ਉਪਰੰਤ ਬੱਚੇ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੈਲੀਫੋਰਨੀਆ ਪੁਲਸ ਵੱਲੋਂ ਵੀ ਲੋਕਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇਣ ਲਈ ਅਪੀਲ ਕੀਤੀ ਗਈ ਹੈ।