ਅਮਰੀਕਾ ਦੀਆਂ 40 ਕੰਪਨੀਆਂ ਨੇ ਭਾਰਤ ਦੀ ਮਦਦ ਲਈ ਬਣਾਈ ਗਲੋਬਲ ਟਾਸਕ ਫੋਰਸ

Tuesday, Apr 27, 2021 - 10:04 AM (IST)

ਅਮਰੀਕਾ ਦੀਆਂ 40 ਕੰਪਨੀਆਂ ਨੇ ਭਾਰਤ ਦੀ ਮਦਦ ਲਈ ਬਣਾਈ ਗਲੋਬਲ ਟਾਸਕ ਫੋਰਸ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀਆਂ ਸਿਖ਼ਰ 40 ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਕੋਵਿਡ-19 ਖ਼ਿਲਾਫ਼ ਲੜਾਈ ਵਿਚ ਭਾਰਤ ਦੀ ਮਦਦ ਲਈ ਗਲੋਬਲ ਟਾਸਕ ਫੋਰਸ ਦੇ ਗਠਨ ਲਈ ਇਕਜੁੱਟ ਹੋਏ ਹਨ। ਡੇਲੋਈਟ ਦੇ ਸੀ.ਈ.ਓ. ਪੁਨੀਤ ਰੰਜਨ ਨੇ ਕਿਹਾ ਕਿ ਯੂ.ਐਸ. ਚੈਂਬਰਸ ਆਫ ਕਾਮਰਸ ਦੀ ਯੂ.ਐਸ-ਇੰਡੀਆ ਬਿਜਨੈਸ ਕਾਉਂਸਲ ਅਤੇ ਯੂ.ਐਸ-ਇੰਡੀਆ ਸਟੈ੍ਰਟੇਜਿਕ ਐਂਡ ਪਾਰਟਨਰਸ਼ਿਪ ਫੋਰਮ ਐਂਡ ਬਿਜਨੈਸ ਰਾਊਂਡਟੇਬਲ ਦੀ ਸਮੂਹਕ ਪਹਿਲ ਟਾਸਕ ਫੋਰਸ ਨੇ ਸੋਮਵਰ ਨੂੰ ਇੱਥੇ ਇਕ ਬੈਠਕ ਵਿਚ ਅਗਲੇ ਕੁੱਝ ਹਫ਼ਤਿਆਂ ਵਿਚ ਭਾਰਤ ਵਿਚ 20,000 ਆਕਸੀਜਨ ਮਸ਼ੀਨਾਂ ਭੇਜਣ ਦੀ ਵਚਨਬੱਧਤਾ ਜਤਾਈ। 

ਇਹ ਵੀ ਪੜ੍ਹੋ : 15 ਮਈ ਤੱਕ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਹੋਣਗੀਆਂ 5600 ਮੌਤਾਂ, ਅਮਰੀਕੀ ਸਟੱਡੀ ’ਚ ਦਾਅਵਾ

ਮਹਾਮਾਰੀ ’ਤੇ ਇਹ ਗਲੋਬਲ ਟਾਸਕ ਫੋਰਸ ਭਾਰਤ ਨੂੰ ਅਹਿਮ ਡਾਕਟਰੀ ਸਾਮਾਨ, ਟੀਕੇ, ਆਕਸੀਜਨ ਅਤੇ ਹੋਰ ਜੀਵਨ ਰੱਖਿਅਕ ਸਹਾਇਆ ਮੁਹੱਈਆ ਕਰਾਏਗਾ। ਕਿਸੇ ਦੇਸ਼ ਵਿਚ ਜਨ ਸਿਹਤ ਸੰਕਟ ਨਾਲ ਨਜਿੱਠਣ ਲਈ ਬਣੇ ਆਪਣੀ ਤਰ੍ਹਾਂ ਦੇ ਪਹਿਲੇ ਗਲੋਬਲ ਟਾਸਕ ਫੋਰਸ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬÇਲੰਕਨ ਨੇ ਸੰਬੋਧਤ ਕੀਤਾ। ਬÇਲੰਕਨ ਨੇ ਟਵੀਟ ਕੀਤਾ ਕਿ ਇਹ ਗੱਲਬਾਤ ਦਿਖਾਉਂਦੀ ਹੈ ਕਿ ਕਿਵੇਂ ਭਾਰਤ ਦੇ ਕੋਵਿਡ-19 ਸੰਕਟ ਦੇ ਹੱਲ ਲਈ ਅਮਰੀਕਾ ਅਤੇ ਭਾਰਤ ਆਪਣੀ ਮੁਹਾਰਤ ਅਤੇ ਯੋਗਤਾਵਾਂ ਦਾ ਲਾਭ ਉਠਾ ਸਕਦਾ ਹੈ। ਰੰਜਨ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘ਵੀਕੈਂਡ ਵਿਚ ਅਮਰੀਕਾ ਦੀਆਂ ਕਈ ਕੰਪਨੀਆਂ ਇਕੱਠੀਆਂ ਆਈਆਂ। ਅਸੀਂ ਹਰ ਸੰਭਵ ਮਦਦ ’ਤੇ ਧਿਆਲ ਕੇਂਦਰਿਤ ਕਰ ਰਹੇ ਹਾਂ। ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲੀ ਲਹਿਰ ਨਾਲ ਸਫ਼ਲਤਾਪੂਰਵਕ ਨਜਿੱਠਣ ਦੇ ਬਾਅਦ ਸਾਨੂੰ ਬਹੁਤ ਭਰੋਸਾ ਹੈ, ਸਾਡਾ ਮਨੋਬਲ ਉਚਾ ਹੈ ਪਰ ਇਸ ਲਹਿਰ ਨੇ ਦੇਸ਼ ਨੂੰ ਹਿਲਾ ਦਿੱਤਾ ਹੈ। ਹੁਣ ਸਾਡੀ ਜ਼ਿੰਮੇਦਾਰੀ ਕਿਸੇ ਵੀ ਤਰੀਕੇ ਨਾਲ ਇਸ ਨਾਲ ਨਜਿੱਠਣ ਦੀ ਹੈ।’

ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ ਨੇ ਭਾਰਤ 'ਚ ਕੋਰੋਨਾ ਹਾਲਾਤ ’ਤੇ ਜਤਾਈ ਚਿੰਤਾ, ਗਲੋਬਲ ਭਾਈਚਾਰੇ ਨੂੰ ਕੀਤੀ ਇਹ ਅਪੀਲ

ਉਨ੍ਹਾਂ ਕਿਹਾ ਕਿ ਸਭ ਤੋਂ ਜ਼ਰੂਰੀ ਆਕਸੀਜਨ ਅਤੇ ਉਸ ਦੇ ਕੰਟਨਟ੍ਰੇਟਰਸ ਹਨ। ਉਨ੍ਹਾਂ ਕਿਹਾ ਕਿ ਉਹ ਅਗਲੇ ਕੁੱਝ ਹਫ਼ਤਿਆਂ ਵਿਚ ਭਾਰਤ ਵਿਚ 20,000 ਆਕਸੀਜਨ ਕੰਸਨਟ੍ਰੇਟਰਸ ਭੇਜਣਗੇ। ਰੰਜਨ ਨੇ ਕਿਹਾ ਕਿ ਪਹਿਲਾਂ 1000 ਮਸ਼ੀਨਾਂ ਇਸ ਹਫ਼ਤੇ ਤੱਕ ਪਹੁੰਚ ਜਾਣਗੀਆਂ ਅਤੇ 5 ਮਈ ਤੱਕ ਹੋਰ 11000 ਮਸ਼ੀਨਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਦੂਜਾ ਮੁੱਦਾ 10 ਲੀਟਰ ਅਤੇ 45 ਲੀਟਰ ਦੀ ਸਮਰਥਾ ਨਾਲ ਆਕਸੀਜਨ ਸਿਲੰਡਰ ਭੇਜਣ ਦਾ ਹੈ। ਡੇਲੋਈਟ ਦੇ ਸੀ.ਈ.ਓ. ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਵਿਚਾਲੇ ਗੱਲਬਾਤ ਅਤੇ ਭਾਰਤ ਨੂੰ ਤੁਰੰਤ ਮੈਡੀਕਲ ਸਪਲਾਈ ਕਰਨ ਦੇ ਅਮਰੀਕਾ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਕੁਦਰਤੀ ਸਹਿਯੋਗੀ ਹਨ। ਉਨ੍ਹਾਂ ਦੱਸਿਆ ਕਿ ਡੇਲੋਟੀਟ ਦੇ ਭਾਰਤ ਵਿਚ ਕਰੀਬ 2000 ਕਾਮੇ ਕੋਰੋਨਾ ਵਾਇਰਸ ਨਾਲ ਪੀੜਤ ਹਨ।

ਇਹ ਵੀ ਪੜ੍ਹੋ : ਪਾਕਿ ਨੇ ਭਾਰਤ ਦੀ ਮਦਦ ਲਈ ਵਧਾਇਆ ਹੱਥ, ਕਿਹਾ- ਵੈਂਟੀਲੇਟਰ ਸਮੇਤ ਹੋਰ ਸਮਾਨ ਭੇਜਣ ਨੂੰ ਹਾਂ ਤਿਆਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News